21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਵਰਕਰ ਮਿਲਣੀਆਂ ਤੇਜ਼ ਪਿੰਡ ਚੋਟੀਆਂ ਦੇ ਵੱਡੀ ਗਿਣਤੀ ਪਰਿਵਾਰ ਕਾਂਗਰਸ ’ਚ ਸ਼ਾਮਿਲ

ਚਾਉਕੇ, 21 ਨਵੰਬਰ (ਮਨਜੀਤ ਸਿੰਘ ਘੜੈਲੀ)- ਬੀਤੇ ਲੰਬੇ ਸਮੇਂ ਤੋਂ ਹਲਕਾ ਮੌੜ ਚ ਸਰਗਰਮ ਕਾਂਗਰਸੀ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਨੇ ਪਿਛਲੇ ਸਮਿਆਂ ਤੋਂ ਅਰੰਭੀਆਂ ਵਰਕਰ ਮਿਲਣੀਆਂ ਨੂੰ ਹੋਰ ਤੇਜ਼ੀ ਦਿੰਦਿਆਂ ਅੱਜ ਹਲਕੇ ਦੇ ਪਿੰਡਾਂ ਕਰਾੜਵਾਲਾ ਅਤੇ ਚੋਟੀਆਂ ਵਿਖੇ ਵਰਕਰ ਮਿਲਣੀਆਂ ਕੀਤੀਆਂ ਜਿਨ੍ਹਾਂ ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਚੋਟੀਆਂ ਪਿੰਡ ਚ ਵੱਡੀ ਗਿਣਤੀ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਟੀਮ ਸਿੱਧੂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪਿੰਡ ਕਰਾੜਵਾਲਾ ‘ਚ ਕਾਂਗਰਸੀ ਆਗੂ ਮੱਖਣ ਸਿੰਘ ਦੇ ਘਰ ਵਿਖੇ ਵਰਕਰਾਂ ਦੀ ਭਾਰੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ‘ਚ ਪੰਜਾਬ ਦੇ ਹਾਲਾਤ ਅਣਸੁਖਾਵੇਂ ਬਣ ਗਏ ਹਨ। ਸੂਬੇ ਸਿਰ ਦਿਨ ਬ ਦਿਨ ਚੜ ਰਹੇ ਭਾਰੀ ਕਰਜ਼ੇ ਨੇ ਆਰਥਿਕ ਹਾਲਤ ਪੇਤਲੀ ਕਰ ਦਿੱਤੀ ਹੈ, ਅਮਨ ਕਾਨੂੰਨ ਦੀ ਸਥਿਤੀ ਇੰਨੇ ਬਦਤਰ ਹਾਲਾਤ ‘ਚ ਪਹੁੰਚ ਚੁੱਕੀ ਹੈ ਕਿ ਪੁਲਿਸ ਮੁਲਾਜ਼ਮਾਂ ਤੱਕ ਨੂੰ ਸਮਾਜ ਵਿਰੋਧੀ ਅਨਸਰ ਖੁੱਲ੍ਹੇਆਮ ਨਿਸ਼ਾਨਾ ਬਣਾ ਰਹੇ ਹਨ ਪਰ ਸਰਕਾਰ ਲਾਚਾਰ ਜਾਪ ਰਹੀ ਹੈ।

Ad Position 21
No active advertisement
ਪਿੰਡ ਚੋਟੀਆਂ ਵਿਖੇ ਪਰਿਵਾਰਾਂ ਨੂੰ ਕਾਂਗਰਸ ’ਚ ਸ਼ਾਮਿਲ ਕਰਨ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ। ਅਜੀਤ ਤਸਵੀਰ 22-11-2026
ਚਾਉਕੇ, 21 ਨਵੰਬਰ (ਮਨਜੀਤ ਸਿੰਘ ਘੜੈਲੀ)- ਬੀਤੇ ਲੰਬੇ ਸਮੇਂ ਤੋਂ ਹਲਕਾ ਮੌੜ ਚ ਸਰਗਰਮ ਕਾਂਗਰਸੀ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਨੇ ਪਿਛਲੇ ਸਮਿਆਂ ਤੋਂ ਅਰੰਭੀਆਂ ਵਰਕਰ ਮਿਲਣੀਆਂ ਨੂੰ ਹੋਰ ਤੇਜ਼ੀ ਦਿੰਦਿਆਂ ਅੱਜ ਹਲਕੇ ਦੇ ਪਿੰਡਾਂ ਕਰਾੜਵਾਲਾ ਅਤੇ ਚੋਟੀਆਂ ਵਿਖੇ ਵਰਕਰ ਮਿਲਣੀਆਂ ਕੀਤੀਆਂ ਜਿਨ੍ਹਾਂ ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਚੋਟੀਆਂ ਪਿੰਡ ਚ ਵੱਡੀ ਗਿਣਤੀ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਟੀਮ ਸਿੱਧੂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪਿੰਡ ਕਰਾੜਵਾਲਾ ‘ਚ ਕਾਂਗਰਸੀ ਆਗੂ ਮੱਖਣ ਸਿੰਘ ਦੇ ਘਰ ਵਿਖੇ ਵਰਕਰਾਂ ਦੀ ਭਾਰੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ‘ਚ ਪੰਜਾਬ ਦੇ ਹਾਲਾਤ ਅਣਸੁਖਾਵੇਂ ਬਣ ਗਏ ਹਨ। ਸੂਬੇ ਸਿਰ ਦਿਨ ਬ ਦਿਨ ਚੜ ਰਹੇ ਭਾਰੀ ਕਰਜ਼ੇ ਨੇ ਆਰਥਿਕ ਹਾਲਤ ਪੇਤਲੀ ਕਰ ਦਿੱਤੀ ਹੈ, ਅਮਨ ਕਾਨੂੰਨ ਦੀ ਸਥਿਤੀ ਇੰਨੇ ਬਦਤਰ ਹਾਲਾਤ ‘ਚ ਪਹੁੰਚ ਚੁੱਕੀ ਹੈ ਕਿ ਪੁਲਿਸ ਮੁਲਾਜ਼ਮਾਂ ਤੱਕ ਨੂੰ ਸਮਾਜ ਵਿਰੋਧੀ ਅਨਸਰ ਖੁੱਲ੍ਹੇਆਮ ਨਿਸ਼ਾਨਾ ਬਣਾ ਰਹੇ ਹਨ ਪਰ ਸਰਕਾਰ ਲਾਚਾਰ ਜਾਪ ਰਹੀ ਹੈ। ਨਸ਼ਿਆਂ ਦੇ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ‘ਚਿੱਟੇ’ ਦੀ ਹੋਮ ਡਲਿਵਰੀ ਦੀਆਂ ਰਿਪੋਰਟਾਂ ਪਿੰਡਾਂ ‘ਚੋਂ ਆਮ ਹੀ ਆਉਣ ਲੱਗ ਪਈਆਂ ਹਨ। ‘ਆਪ’ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਅੱਜ ਤੱਕ ਧਿਆਨ ਦੇਣਾ ਜ਼ਰੂਰੀ ਨਹੀ ਸਮਝਿਆ, ਕਿਸਾਨਾਂ ਦਾ ਝੋਨਾ ਮੰਡੀਆਂ ‘ਚ ਰੁਲ ਰਿਹੈ। ਉਨ੍ਹਾਂ ਕਿਹਾ ਕਿ ਹਰ ਫ਼ਰੰਟ ‘ਤੇ ਆਪ ਸਰਕਾਰ ਫ਼ੇਲ੍ਹ ਹੋ ਚੁੱਕੀ ਹੈ ਤੇ ਹੁਣ ਕਾਂਗਰਸੀ ਵਰਕਰਾਂ ਨੂੰ ਇਕਜੁਟਤਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਦੇਣਾ ਚਾਹੀਦਾ ਹੈ ਤਾਂ ਕਿ 2027 ‘ਚ ਜਦੋਂ ਕਾਂਗਰਸ ਦੀ ਸਰਕਾਰ ਬਣੇ ਤਾਂ ਮੌੜ ਸੀਟ ਵੀ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾ ਸਕੇ। ਉੱਧਰ ਚੋਟੀਆਂ ਪਿੰਡ ‘ਚ ਸਾਬਕਾ ਸਰਪੰਚ ਬੰਤ ਸਿੰਘ ਦੇ ਘਰ ਵਰਕਰ ਮਿਲਣੀ ਦੌਰਾਨ ਪਿੰਡ ਦੇ ਵੱਡੀ ਗਿਣਤੀ ਪਰਿਵਾਰਾਂ ਨੇ ਕਾਂਗਰਸ ‘ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਜੀਤਮਹਿੰਦਰ ਸਿੰਘ ਸਿੱਧੂ ਨੇ ਪਰਿਵਾਰਾਂ ਨੂੰ ਕਾਂਗਰਸ ‘ਚ ਸ਼ਾਮਿਲ ਕਰਦਿਆਂ ਪਾਰਟੀ ‘ਚ ਬਣਦਾ ਮਾਨ ਸਨਮਾਨ ਦੇਣ ਦਾ ਯਕੀਨ ਦਵਾਇਆ।ਇਸ ਮੌਕੇ ਹਲਕੇ ਦੇ ਵੱਡੀ ਗਿਣਤੀ ਕਾਂਗਰਸੀ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਲਾਜ ਛੂਤ ਰੋਗ ਪੋਲੀਓ ਨੂੰ ਜੜ੍ਹੋਂ ਖ਼ਤਮ ਕਰਨ ਦੀ ‘ਪਲਸ ਪੋਲੀਓ’ ਮੁਹਿੰਮ ਅੱਜ ਤੋਂ ਅਗਲੀ ਖ਼ਬਰ ਸੀਓਪੀਡੀ ਦੀ ਸਮੇਂ ਸਿਰ ਮੈਡੀਕਲ ਜਾਂਚ ਬਹੁਤ ਜ਼ਰੂਰੀ : ਡਾ. ਸੁਮਿਤ ਭਾਰਤੀ
Ad Position 24