23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਡੀ.ਏ.ਵੀ ਕਾਲਜ ਵਿਖੇ ਐੱਨ.ਸੀ.ਸੀ ਦਿਵਸ ਮਨਾਇਆ

ਬਠਿੰਡਾ, 23 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਬਠਿੰਡਾ ਦੇ ਡੀ. ਏ.

Ad Position 21
No active advertisement
ਬਠਿੰਡਾ ਦੇ ਡੀ.ਏ.ਵੀ. ਕਾਲਜ ਵਿਖੇ ਮਨਾਏ ਜਾ ਰਹੇ ਐੱਨ.ਸੀ.ਸੀ ਦਿਵਸ ਦਾ ਇੱਕ ਦ੍ਰਿਸ਼। 24-11-2026
ਬਠਿੰਡਾ, 23 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਬਠਿੰਡਾ ਦੇ ਡੀ.ਏ.ਵੀ. ਕਾਲਜ ਵਿਖੇ ਰਾਸ਼ਟਰੀ ਏਕੀਕਰਨ ਨੂੰ ਸਮਰਪਿਤ ਐਨ.ਸੀ.ਸੀ ਦਿਵਸ ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ਭਗਤੀ ਦੇ ਮਾਹੌਲ ਵਿਚ ਹੋਈ, ਕੈਡਿਟਾਂ ਨੇ ਅਨੁਸ਼ਾਸਨ, ਏਕਤਾ ਅਤੇ ਸਾਹਸ ਦੀ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਚਾਲਨ ਕੈਡਿਟ ਕੁਲਰੀਤ ਅਤੇ ਹੁਸਨ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਵਰਦੀ ਸਾਨੂੰ ਪਹਿਚਾਣ ਦਿੰਦੀ ਹੈ, ਪਰ ਸਾਡੇ ਅਨੁਸ਼ਾਸਨ, ਹਿੰਮਤ ਅਤੇ ਕਰਮ ਹੀ ਉਸਨੂੰ ਸਨਮਾਨ ਦਿੰਦੇ ਹਨ। ਇਸ ਮੌਕੇ ਐੱਨ.ਸੀ.ਸੀ. ਦੇ ਏਐਨਓ ਲੈਫ਼ਟੀਨੈਂਟ ਮਨੀਸ਼ ਜਿੰਦਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕੈਡਿਟਾਂ ਨੂੰ ਡਿਊਟੀ ਨੂੰ ਆਰਾਮ ਤੋਂ ਉੱਪਰ ਰੱਖਣ, ਟੀਮ ਭਾਵਨਾ ਨਾਲ ਕੰਮ ਕਰਨ ਅਤੇ ਹਮੇਸ਼ਾ ਦੇਸ਼ ਲਈ ਤਿਆਰ ਰਹਿਣ ਲਈ ਪ੍ਰੇਰਿਆ । ਪ੍ਰੋਗਰਾਮ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਮੁੱਖ ਮਹਿਮਾਨ ਅਤੇ ਸਟਾਫ਼ ਸਕੱਤਰ ਪ੍ਰੋ. ਕਰਮਪਾਲ ਕੌਰ ਅਤੇ ਬਰਸਰ ਡਾ. ਸਤੀਸ਼ ਗਰੋਵਰ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰਿੰਸੀਪਲ ਨੇ ਕੈਡਿਟਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਐਨ.ਸੀ.ਸੀ. ਦੇ ਨੌਜਵਾਨ ਜ਼ਿੰਮੇਵਾਰ ਨਾਗਰਿਕ ਬਣਦੇ ਹਨ ਅਤੇ ਰਾਸ਼ਟਰ ਸੇਵਾ ਲਈ ਆਪਣਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕੈਡਿਟਾਂ ਦੇ ਅਨੁਸ਼ਾਸਨ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਏਐਨਓ ਲੈਫ਼ਟੀਨੈਂਟ ਮਨੀਸ਼ ਜਿੰਦਲ, ਐਨਸੀਸੀ ਐਸ. ਡਬਲਯੂ. , ਇੰਚਾਰਜ ਡਾ. ਮੋਨਿਕਾ ਘੁੱਲਾ ਅਤੇ ਐਨਸੀਸੀ ਕੈਡਿਟਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਕੈਡਿਟਾਂ ਦੁਆਰਾ ਦੇਸ਼ ਭਗਤੀ ਦੇ ਗੀਤ, ਕਵਿਤਾ ਪਾਠ, ਭਾਸ਼ਣ, ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਜਿਵੇਂ ਕਿ ਹਿਮਾਚਲੀ ਡਾਂਸ, ਪੰਜਾਬੀ ਗਿੱਧਾ, ਭੰਗੜਾ ਅਤੇ ਕਵਾਲੀ ਦੁਆਰਾ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਪਹਿਲਾ ਇਨਾਮ ਅਵਿਨਾਜ਼ ਅਤੇ ਵੀਰਜੋਤ ਦੀ ਭੰਡ ਨੂੰ, ਦੂਜਾ ਇਨਾਮ ਨਾਟੀ (ਹਿਮਾਚਲੀ ਨ੍ਰਿਤ) ਅਤੇ ਮਨੀਸ਼ਾ ਨੂੰ ਤੀਜਾ ਇਨਾਮ ਦਿੱਤਾ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਨਿਰਣਾਇਕ ਮੰਡਲ ਦੀ ਭੂਮਿਕਾ ਡਾ. ਪ੍ਰਭਜੋਤ ਕੌਰ ਅਤੇ ਡਾ. ਮੋਨਿਕਾ ਘੁੱਲਾ ਦੁਆਰਾ ਕੀਤੀ ਗਈ। ਅੰਤ ਵਿਚ ਸਾਰੇ ਕੈਡਿਟਾਂ ਨੇ ਅਨੁਸ਼ਾਸਨ ਅਤੇ ਰਾਸ਼ਟਰ ਸੇਵਾ ਦੀ ਪ੍ਰਤੀਕਿਰਿਆ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਦੂਨ ਸਕੂਲ ਕਰਾੜਵਾਲਾ ਵਲੋਂ ਔਰਤਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਲਈ ਵਰਕਰਾਂ ਨਾਲ ਮੀਟਿੰਗਾਂ
Ad Position 24