24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

-ਮਾਮਲਾ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਦਾ- ਕਾਰ ਚਾਲਕ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਰੋਡ ਜਾਮ ਕਰਕੇ ਲਗਾਇਆ ਧਰਨਾ

ਤਲਵੰਡੀ ਸਾਬੋ, 24 ਨਵੰਬਰ (ਰਣਜੀਤ ਸਿੰਘ ਰਾਜੂ) : ਲੰਘੇ ਦਿਨ ਸਥਾਨਕ ਨਗਰ ਦੇ ਮੌੜ ਰੋਡ ’ਤੇ ਇੱਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ ਮਾਨਸਾ ਜ਼ਿਲੇ੍ਹ ਦੇ ਪਿੰਡ ਧਿੰਗੜ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਅਤੇ ਇੱਕ ਦੇ ਜ਼ਖ਼ਮੀ ਹੋ ਜਾਣ ਦੇ ਮਾਮਲੇ ਚ ਅੱਜ ਮ੍ਰਿਤਕਾਂ ਦੇ ਵਾਰਿਸਾਂ ਅਤੇ ਪਿੰਡ ਵਾਸੀਆਂ ਨੇ ਸਥਾਨਕ ਪੁਲਿਸ ਉੱਪਰ ਕਾਰ ਚਾਲਕ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਸਤਿਗੁਰੂ ਰਵੀਦਾਸ ਚੌਂਕ ’ਚ ਸੜਕਾਂ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਦਸੇ ’ਚ ਮਰੇ ਨੌਜਵਾਨਾਂ ਹਰਜੀਤ ਸਿੰਘ ਅਤੇ ਚੰਨਪ੍ਰੀਤ ਸਿੰਘ ਦੇ ਵਾਰਿਸਾਂ ’ਚੋਂ ਮਨਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਜਿਸ ਕਾਰ ਨਾਲ ਟੱਕਰ ਦੌਰਾਨ ਉਕਤ ਦੋਵੇਂ ਨੌਜਵਾਨ ਮਾਰੇ ਗਏ ਅਤੇ ਇੱਕ ਜ਼ਖ਼ਮੀ ਹੋਇਆ ਉਹ ਕਾਰ ਚਾਲਕ ਨਸ਼ੇ ’ਚ ਸੀ ਅਤੇ ਇਹ ਗੱਲ ਪੁਲਿਸ ਨੇ ਵੀ ਮੰਨੀ ਹੈ।

Ad Position 21
No active advertisement
ਅਜੀਤ ਡੈਸਕ 25-11-2026
ਤਲਵੰਡੀ ਸਾਬੋ, 24 ਨਵੰਬਰ (ਰਣਜੀਤ ਸਿੰਘ ਰਾਜੂ) : ਲੰਘੇ ਦਿਨ ਸਥਾਨਕ ਨਗਰ ਦੇ ਮੌੜ ਰੋਡ ’ਤੇ ਇੱਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ ਮਾਨਸਾ ਜ਼ਿਲੇ੍ਹ ਦੇ ਪਿੰਡ ਧਿੰਗੜ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਅਤੇ ਇੱਕ ਦੇ ਜ਼ਖ਼ਮੀ ਹੋ ਜਾਣ ਦੇ ਮਾਮਲੇ ਚ ਅੱਜ ਮ੍ਰਿਤਕਾਂ ਦੇ ਵਾਰਿਸਾਂ ਅਤੇ ਪਿੰਡ ਵਾਸੀਆਂ ਨੇ ਸਥਾਨਕ ਪੁਲਿਸ ਉੱਪਰ ਕਾਰ ਚਾਲਕ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਸਤਿਗੁਰੂ ਰਵੀਦਾਸ ਚੌਂਕ ’ਚ ਸੜਕਾਂ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਦਸੇ ’ਚ ਮਰੇ ਨੌਜਵਾਨਾਂ ਹਰਜੀਤ ਸਿੰਘ ਅਤੇ ਚੰਨਪ੍ਰੀਤ ਸਿੰਘ ਦੇ ਵਾਰਿਸਾਂ ’ਚੋਂ ਮਨਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਜਿਸ ਕਾਰ ਨਾਲ ਟੱਕਰ ਦੌਰਾਨ ਉਕਤ ਦੋਵੇਂ ਨੌਜਵਾਨ ਮਾਰੇ ਗਏ ਅਤੇ ਇੱਕ ਜ਼ਖ਼ਮੀ ਹੋਇਆ ਉਹ ਕਾਰ ਚਾਲਕ ਨਸ਼ੇ ’ਚ ਸੀ ਅਤੇ ਇਹ ਗੱਲ ਪੁਲਿਸ ਨੇ ਵੀ ਮੰਨੀ ਹੈ। ਉਨ੍ਹਾਂ ਕਿਹਾ ਕਿ ਕਾਰ ਚਾਲਕ ਜਿਸ ਦਾ ਨਾਮ ਪਵਨਦੀਪ ਸਿੰਘ ਵਾਸੀ ਸੀਂਗੋ ਦੱਸਿਆ ਜਾ ਰਿਹੈ ਖ਼ਿਲਾਫ਼ ਪੁਲਿਸ ਨੇ ਦਿਖਾਵੇ ਲਈ ਮਾਮਲਾ ਤਾਂ ਦਰਜ਼ ਕੀਤਾ, ਪਰ ਬਹੁਤ ਨਰਮ ਧਾਰਾਵਾਂ ਤਹਿਤ ਅਤੇ 24 ਘੰਟੇ ਬੀਤ ਜਾਣ ਦੇ ਬਾਵਜੂਦ ਉਸਦਾ ਡੋਪ ਟੈੱਸਟ ਨਹੀ ਕਰਵਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕਥਿਤ ਦੋਸ਼ੀ ਜੋ ਕਿ ਪੁਲਿਸ ਹਿਰਾਸਤ ’ਚ ਹੈ ਦੀ ਨਸ਼ੇ ਸੰਬੰਧੀ ਜਾਂਚ ਪੜਤਾਲ ਕਰਵਾਈ ਜਾਵੇ, ਦਰਜ਼ ਮਾਮਲੇ ’ਚ ਵਾਧਾ ਕੀਤਾ ਜਾਵੇ ਅਤੇ ਪੀੜਿਤਾਂ ਨੂੰ ਇਨਸਾਫ਼ ਦਵਾਇਆ ਜਾਵੇ। ਉੱਧਰ ਥਾਣਾ ਮੁਖੀ ਅਮਰੀਕ ਸਿੰਘ ਨੇ ਕਾਰ ਚਾਲਕ ਨੂੰ ਬਚਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਡੋਪ ਟੈੱਸਟ ਅੱਜ ਛੁੱਟੀ ਕਰਕੇ ਨਹੀ ਹੋ ਸਕਿਆ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਲਦ ਗੱਲਬਾਤ ਕਿਸੇ ਸਿਰੇ ਲੱਗ ਜਾਵੇਗੀ। ਦੇਰ ਸ਼ਾਮ ਪਤਾ ਲੱਗਾ ਹੈ ਕਿ ਜੁਰਮ ’ਚ ਵਾਧੇ ਅਤੇ ਕਾਰ ਚਾਲਕ ਦੀ ਮੈਡੀਕਲ ਜਾਂਚ ਲਈ ਬਣੀ ਸਹਿਮਤੀ ਉਪਰੰਤ ਫਿਲਹਾਲ ਪਿੰਡ ਵਾਸੀਆਂ ਨੇ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਗੁ : ਬੁੰਗਾ ਮਸਤੂਆਣਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਗੁਰਮਤਿ ਸਮਾਗਮ
Ad Position 24