25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿਖੇ ਲਗਾਇਆ ਨਵਾਂ ਡਿਜੀਟਲ ਐਕਸਰੇ ਸਿਸਟਮ ਲੋਕਾਂ ਲਈ ਹੈ ਲਾਹੇਵੰਦ- ਡਾ. ਸ਼ੈਲੀ ਅਰੋੜਾ <br/>

Ad Position 21
No active advertisement
ਅਜੀਤ ਡੈਸਕ 21-04-2026
ਬਾਲਿਆਂਵਾਲੀ, 20 ਅਪ੍ਰੈਲ (ਕੁਲਦੀਪ ਮਤਵਾਲਾ)- ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾ. ਸ਼ੈਲੀ ਅਰੋੜਾ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿਖੇ ਸਿਹਤ ਵਿਭਾਗ ਵਲੋਂ ਲਗਾਇਆ ਗਿਆ ਨਵਾਂ ਡਿਜੀਟਲ ਐਕਸਰੇ ਸਿਸਟਮ ਹੁਣ ਚਾਲੂ ਹੋਣ ਨਾਲ ਲੋੜਵੰਦ ਮਰੀਜ਼ਾਂ ਦੇ ਡਿਜੀਟਲ ਐਕਸਰੇ ਹਸਪਤਾਲ 'ਚ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ¢ ਇਸ ਸਬੰਧੀ ਐਸ.ਐਮ.ਓ. ਡਾ. ਸ਼ੈਲੀ ਅਰੋੜਾ ਨੇ ਦੱਸਿਆ ਕਿ ਡਿਜੀਟਲ ਐਕਸਰੇ ਮਸ਼ੀਨ ਦੇ ਚੱਲਣ ਨਾਲ ਮਰੀਜ਼ਾਂ ਨੰੂ ਐਕਸਰੇ ਸਬੰਧੀ ਉੱਚ ਕੁਆਲਿਟੀ ਦੀ ਰਿਪੋਰਟ ਘੱਟ ਸਮੇਂ 'ਚ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਬਾਹਰ ਪ੍ਰਾਈਵੇਟ ਸੈਂਟਰਾਂ 'ਚ ਜਾਣ ਦੀ ਲੋੜ ਨਹੀਂ ਹੈ¢ ਇਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਹੁੰਦੀ ਹੈ ਅਤੇ ਮਰੀਜ਼ਾਂ ਨੂੰ ਤੁਰੰਤ ਇਲਾਜ ਦੀ ਸਹੂਲਤ ਮਿਲ ਰਹੀ ਹੈ¢ ਉਨ੍ਹਾਂ ਦੱਸਿਆ ਕਿ ਨਵੇਂ ਡਿਜੀਟਲ ਐਕਸਰੇ ਸਿਸਟਮ ਨਾਲ ਘੱਟ ਸਮੇਂ ਵਿਚ ਉੱਚ ਗੁਣਵੱਤਾ ਵਾਲੀਆਂ ਐਕਸਰੇ ਤਸਵੀਰਾਂ ਪ੍ਰਾਪਤ ਹੁੰਦੀਆਂ ਹਨ, ਜਿਸ ਨਾਲ ਡਾਕਟਰਾਂ ਨੂੰ ਬਿਮਾਰੀ ਦੀ ਪਛਾਣ ਕਰਨ ਵਿਚ ਆਸਾਨੀ ਹੁੰਦੀ ਹੈ¢ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਘੱਟ ਰੇਡੀਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸਿਹਤ ਲਈ ਜ਼ਿਆਦਾ ਸੁਰੱਖਿਅਤ ਹੈ ਅਤੇ ਡਾਕਟਰਾਂ ਨੂੰ ਵੀ ਡਿਜੀਟਲ ਐਕਸਰੇ ਨਾਲ ਡਾਈਗਨੋਸਿਸ ਅਤੇ ਇਲਾਜ ਕਰਨ 'ਚ ਮਦਦ ਮਿਲਦੀ ਹੈ¢ ਡਾ. ਅਰੋੜਾ ਨੇ ਅਪੀਲ ਕੀਤੀ ਕਿ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਜ਼ਰੂਰਤ ਪੈਣ 'ਤੇ ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿਖੇ ਆਪਣਾ ਐਕਸਰੇ ਕਰਵਾਉਣ¢ ਇਸ ਮÏਕੇ ਮੈਡੀਕਲ ਅਫ਼ਸਰ ਡਾ.ਕਮਲਜੀਤ ਸਿੰਘ, ਡਾ.ਲਵਦੀਪ ਰੋਹੇਲ (ਡੈਂਟਲ ਸਰਜਨ), ਮਿਸ ਮਨਦੀਪ ਕੌਰ ਰੇਡੀਓਗ੍ਰਾਫਰ, ਅਮਨਦੀਪ ਸਿੰਘ ਰੇਡੀਓਗ੍ਰਾਫਰ, ਜਗਤਾਰ ਸਿੰਘ ਬੀ.ਈ.ਈ., ਮਨਜੀਤ ਸਿੰਘ ਬੀ.ਈ.ਈ., ਸ੍ਰੀਮਤੀ ਬਨੀਤਾ ਰਾਣੀ ਸੀਨੀਅਰ ਫਾਰਮੇਸੀ ਅਫ਼ਸਰ, ਹਰਿੰਦਰ ਸਿੰਘ ਸੀਨੀਅਰ ਫਾਰਮੇਸੀ ਅਫ਼ਸਰ, ਸ੍ਰੀਮਤੀ ਰਵਿੰਦਰ ਕੌਰ ਅਤੇ ਸਤਪਾਲ ਸਿੰਘ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਆਪਣੀਆਂ ਸੇਵਾਵਾਂ ਲਈ ਮਾਨਤਾ ਦੀ ਮੰਗ <br/> ਅਗਲੀ ਖ਼ਬਰ ਟੌਪ ਰੈਂਕਰ ਸਕੂਲ ਨਥਾਣਾ ਦੇ ਵਿਦਿਆਰਥੀਆਂ ਵਲੋਂ ਵਿਸਾਖੀ ਨੂੰ ਸਮਰਪਿਤ ਟੂਰ <br/>
Ad Position 24