ਰਾਮਾਂ ਮੰਡੀ, 20 ਅਪ੍ਰੈਲ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)- ਵਿਸ਼ਵ ਸਿਹਤ ਦਿਵਸ ਮੌਕੇ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ (ਐਚ.ਐਮ.ਈ.ਐਲ.) ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਵਲੋਂ ਪਿੰਡਾਂ ਵਿਚ ਗੈਰ-ਸੰਚਾਰੀ ਬਿਮਾਰੀਆਂ (ਐਨ.ਸੀ.ਡੀ.), ਖ਼ਾਸ ਕਰਕੇ ਸ਼ੂਗਰ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ¢ ਮੋਬਾਈਲ ਮੈਡੀਕਲ ਯੂਨਿਟ ਟੀਮਾਂ ਨੇ ਪਿੰਡ ਸੇਖੂ, ਤਰਖਾਣਵਾਲਾ ਸਮੇਤ 59 ਪਿੰਡਾਂ ਵਿਚ 90 ਸਿਹਤ ਕੈਂਪ ਲਗਾ ਕੇ 6,036 ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ¢ ਕੈਂਪਾਂ ਦੌਰਾਨ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਜਾਂਚ, ਕਾਊਾਸਲਿੰਗ ਅਤੇ ਰੈਫਰਲ ਸਹੂਲਤਾਂ ਦਿੱਤੀਆਂ ਗਈਆਂ¢ ਕੁਲ ਲਾਭਪਾਤਰੀਆਂ ਵਿਚ 57.6 ਫ਼ੀਸਦੀ ਔਰਤਾਂ, 39.6 ਫ਼ੀਸਦੀ ਪੁਰਸ਼ ਅਤੇ 2.7 ਫ਼ੀਸਦੀ ਬੱਚੇ ਸ਼ਾਮਿਲ ਰਹੇ¢ ਇਹ ਪਹਿਲ ਪਿੰਡਾਂ ਵਿਚ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਅਤੇ ਰੋਕਥਾਮੀ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਰਹੀ ਹੈ¢