08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸਪੋਰਟਕਿੰਗ ਵਰਕਰ ਯੂਨੀਅਨ ਜੀਦਾ ਅਤੇ ਭਰਾਤਰੀ ਜਥੇਬੰਦੀਆਂ ਦਾ ਵਫ਼ਦ ਕਿਰਤ ਵਿਭਾਗ ਦੇ ਸਹਾਇਕ ਕਮਿਸ਼ਨਰ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 06-05-2026
ਬਠਿੰਡਾ, 5 ਮਈ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਕਿਰਤ ਵਿਭਾਗ ਵਲੋਂ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜ਼ਰਤਾਂ ਵਿਚ ਕੀਤੇ ਗਏ ਵਾਧੇ ਨੂੰ ਲਾਗੂ ਕਰਵਾਉਣ ਲਈ ਸਪੋਰਟਕਿੰਗ ਵਰਕਰ ਯੂਨੀਅਨ ਜੀਦਾ, ਨÏਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਫ਼ਦ ਜ਼ਿਲੇ੍ਹ ਦੇ ਸਹਾਇਕ ਲੇਬਰ ਕਮਿਸ਼ਨਰ ਵਿਕਾਸ ਕੁਮਾਰ ਅਤੇ ਲੇਬਰ ਇੰਸਪੈਕਟਰ ਸ਼ੁਭਮ ਬਾਂਸਲ ਨੂੰ ਮਿਲਿਆ¢ ਇਸ ਦÏਰਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ 1 ਮਈ 2026 ਤੋਂ ਜਾਰੀ ਕੀਤੇ ਗਏ ਨਵੇਂ ਨੋਟੀਫ਼ਿਕੇਸ਼ਨ ਨੂੰ ਤੁਰੰਤ ਸਾਰੇ ਅਦਾਰਿਆਂ ਵਿਚ ਲਾਗੂ ਕਰਵਾਇਆ ਜਾਵੇ¢ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ, ਨÏਜਵਾਨ ਭਾਰਤ ਸਭਾ (ਅਸ਼ਵਨੀ ਘੁੱਦਾ) ਸੁਖਵੀਰ ਖੇਮੁਆਣਾ, ਸਪੋਰਟਕਿੰਗ ਵਰਕਰ ਯੂਨੀਅਨ ਜ਼ੀਦਾ ਦੇ ਪ੍ਰਧਾਨ ਖੁਸ਼ਵਿੰਦਰ ਜੀਦਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਬੀਰ ਸਿੰਘ ਤੇ ਜਸਨੀਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਗੈਰ-ਹੁਨਰਮੰਦ ਕਾਮੇ ਦੀ ਘੱਟੋ-ਘੱਟ ਤਨਖ਼ਾਹ 13486 ਰੁਪਏ, ਅਰਧ-ਹੁਨਰਮੰਦ ਦੀ 14383 ਰੁਪਏ, ਹੁਨਰਮੰਦ ਦੀ 15414 ਰੁਪਏ ਅਤੇ ਉੱਚ-ਹੁਨਰਮੰਦ ਕਾਮੇ ਦੀ ਤਨਖ਼ਾਹ 16601 ਰੁਪਏ ਪ੍ਰਤੀ ਮਹੀਨਾ ਨਿਰਧਾਰਿਤ ਕੀਤੀ ਗਈ ਹੈ¢ ਇਸੇ ਤਰ੍ਹਾਂ ਸਟਾਫ਼ ਸ਼੍ਰੇਣੀਆਂ ਲਈ ਵੀ ਵੱਖਰੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ, ਜਿਸ ਵਿੱਚ ਸਟਾਫ਼ ਸ਼੍ਰੇਣੀ-ਏ ਲਈ 19,431 ਰੁਪਏ ਮਹੀਨਾਵਾਰ ਉਜਰਤ ਰੱਖੀ ਗਈ ਹੈ¢ਯੂਨੀਅਨ ਆਗੂ ਅਮਨਦੀਪ ਜੀਦਾ, ਸਿਕੰਦਰ ਸਿੰਘ, ਮਨਪ੍ਰੀਤ ਸਿੰਘ, ਅੰਮਿ੍ਤਪਾਲ ਕÏਰ, ਬੰਟੀ ਸਿਰੀਏਵਾਲਾ ਨੇ ਮੰਗ ਕੀਤੀ ਕਿ ਮਜ਼ਦੂਰ ਦੀ ਘੱਟੋ ਘੱਟ ਦਿਹਾੜੀ 700 ਰੁਪਏ ਹੋਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਘੱਟੋ-ਘੱਟ ਉਜਰਤ ਦਾ ਕਾਨੂੰਨ ਦੁਬਾਰਾ ਵਿਚਾਰ ਕੇ ਮਜ਼ਦੂਰੀ ਦਰਾਂ ਵਿਚ ਹੋਰ ਵਾਧਾ ਕਰਨਾ ਚਾਹੀਦਾ ਹੈ¢ ਯੂਨੀਅਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਵਲੋਂ ਜਾਰੀ ਕੀਤੀ ਗਈ ਘੱਟੋ ਘੱਟ ਉਜਰਤ ਨੂੰ ਲਾਗੂ ਨਾ ਕੀਤਾ ਗਿਆ ਤਾਂ ਮਜ਼ਦੂਰ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ¢ ਇਸ ਮੌਕੇ ਮਜ਼ਦੂਰ ਆਗੂ ਗੁਰਪ੍ਰੀਤ ਸਿੰਘ, ਸੀਤਲ ਰਾਣੀ, ਜਗਜੀਤ ਸਿੰਘ, ਧਰਮਵੀਰ ਸਿੰਘ, ਮੁਨਸ਼ੀ ਰਾਮ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਗੁਰਪ੍ਰੀਤ ਕਾਂਗੜ ਅਤੇ ਮਲੂਕਾ ਨੇ ਮਨਜੀਤ ਬਿੱਟੀ ਨਾਲ ਦੁੱਖ ਸਾਂਝਾ ਕੀਤਾ <br/> ਅਗਲੀ ਖ਼ਬਰ ਹਲਕੇ ਮੀਂਹ ਨਾਲ ਸੰਗਤ ਮੰਡੀ ਦੇ ਬਾਜ਼ਾਰ 'ਚ ਦੋ-ਦੋ ਫੁੱਟ ਪਾਣੀ ਭਰਿਆ
Ad Position 24