13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਥਰਾਜਵਾਲਾ ਵਿਖੇ ਗੁਰਦੁਆਰਾ ਸਾਹਿਬ ਲਈ ਪਾਲਕੀ ਦੀ ਸੇਵਾ ਕੀਤੀ

ਗਿੱਦੜਬਾਹਾ, 13 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਥਰਾਜਵਾਲਾ ਵਿਖੇ ਹਾਕਮ ਸਿੰਘ ਪੁੱਤਰ ਕਰਨੈਲ ਦੇ ਪਰਿਵਾਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਲਈ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਹਾਕਮ ਸਿੰਘ ਦਾ ਸਪੁੱਤਰ ਗਮਦੂਰ ਸਿੰਘ ਖਾਲਸਾ ਕੈਨੇਡਾ ਗਿਆ ਹੋਇਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਗਿੱਦੜਬਾਹਾ, 13 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਥਰਾਜਵਾਲਾ ਵਿਖੇ ਹਾਕਮ ਸਿੰਘ ਪੁੱਤਰ ਕਰਨੈਲ ਦੇ ਪਰਿਵਾਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਲਈ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਹਾਕਮ ਸਿੰਘ ਦਾ ਸਪੁੱਤਰ ਗਮਦੂਰ ਸਿੰਘ ਖਾਲਸਾ ਕੈਨੇਡਾ ਗਿਆ ਹੋਇਆ ਸੀ। ਕੁਝ ਦਿਨਾਂ ਤੋਂ ਉਹ ਆਪਣੇ ਪਿੰਡ ਥਰਾਜਵਾਲਾ ਵਿਖੇ ਆਇਆ ਹੋਇਆ ਹੈ। ਗਮਦੂਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਪਿੰਡ ਦੇ ਗੁਰੂ ਘਰਾਂ ਵਿਚ ਪਾਲਕੀ ਸਾਹਿਬ ਨਹੀਂ ਹੈ। ਜਦੋਂ ਕੋਈ ਪਰਿਵਾਰ ਸ੍ਰੀ ਗੁਰੂ ਸਗ੍ਰੰਥ ਸਾਹਬਿ ਜੀ ਨੂੰ ਆਪਣੇ ਗ੍ਰਹਿ ਵਿਖੇ ਲਿਜਾਂਦਾ ਹੈ ਤਾਂ ਉਸ ਸਮੇਂ ਕਈ ਵਾਰ ਅਣਜਾਣੇ ਵਿਚ ਕੋਈ ਗੁਰਮਰਿਯਾਦਾ ਨਹੀਂ ਰਹਿੰਦੀ। ਇਸ ਲਈ ਪਾਲਕੀ ਸਾਹਿਬ ਜੀ ਦੀ ਬਹੁਤ ਜ਼ਰੂਰਤ ਸੀ। ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਨੇ ਰਲਮਿਲ ਕਿ ਪਾਲਕੀ ਸਾਹਿਬ ਜੀ ਦੀ ਸੇਵਾ ਕੀਤੀ ਹੈ। ਗੁਰਦੁਰਆਰਾ ਸਾਹਿਬ ਜੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਪਾਲਕੀ ਸਾਹਿਬ ਦੀ ਜ਼ਰੂਰਤ ਸੀ ਅਤੇ ਹੁਣ ਗੁਰਮਬਖ ਪਰਿਵਾਰ ਵਲੋਂ ਸ਼ਰਧਾ ਨਾਲ ਇਹ ਘਾਟ ਪੂਰੀ ਕਰ ਦਿੱਤੀ ਗਈ ਹੈ। ਇਸ ਮੌਕੇ ਮਨਪ੍ਰੀਤ ਸਿੰਘ ਪੋਪੀ, ਆਤਮਾ ਸਿੰਘ ਸਮੇਤ ਪਰਿਵਾਰ ਦੇ ਸਮੂਹ ਮੈਂਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ’ਚ ਸਾਲਾਨਾ ਖੇਡ ਮੇਲਾ ਤੇ ਐਨ. ਡੀ. ਏ. ਪ੍ਰੋਜੈਕਟ ਦਾ ਉਦਘਾਟਨ ਅਗਲੀ ਖ਼ਬਰ ਸ਼ਹਿਰ ਅੰਦਰ ਈ-ਰਿਕਸ਼ਾ ਵਾਲਿਆਂ ਨੇ ਆਮ ਜਨਤਾ ਨੂੰ ਕੀਤਾ ਪ੍ਰੇਸ਼ਾਨ
Ad Position 24