27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭੇਦਭਰੀ ਹਾਲਾਤ ’ ਚ ਨੌਜਵਾਨ ਦੀ ਲਾਸ਼ ਮਿਲੀ

ਬਠਿੰਡਾ, 27 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੇ ਸਹਾਰਾ ਜਨ ਸੇਵਾ ਦੇ ਮੁੱਖ ਦਫ਼ਤਰ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਦੀ ਲਾਸ਼ ਅਜੀਤ ਰੋਡ, ਗਲੀ ਨੰਬਰ 5 ‘ਤੇ ਇਕ ਹਸਪਤਾਲ ਦੇ ਸਾਹਮਣੇ ਪਈ ਹੈ, ਤਾਂ ਸਹਾਰਾ ਜਨ ਸੇਵਾ ਦੇ ਟੀਮ ਮੈਂਬਰ, ਜਿਸ ’ਚ ਵਿੱਕੀ ਕੁਮਾਰ ਅਤੇ ਗੌਤਮ ਗੋਇਲ ਐਂਬੂਲੈਂਸ ਟੀਮ ਸਮੇਤ ਘਟਨਾ ਸਥਾਨ ‘ਤੇ ਪਹੁੰਚੀ। ਸਹਾਰਾ ਟੀਮ ਨੇ ਸਥਾਨਕ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ।

Ad Position 21
No active advertisement
ਅਜੀਤ ਡੈਸਕ 28-09-2026
ਬਠਿੰਡਾ, 27 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੇ ਸਹਾਰਾ ਜਨ ਸੇਵਾ ਦੇ ਮੁੱਖ ਦਫ਼ਤਰ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਦੀ ਲਾਸ਼ ਅਜੀਤ ਰੋਡ, ਗਲੀ ਨੰਬਰ 5 ‘ਤੇ ਇਕ ਹਸਪਤਾਲ ਦੇ ਸਾਹਮਣੇ ਪਈ ਹੈ, ਤਾਂ ਸਹਾਰਾ ਜਨ ਸੇਵਾ ਦੇ ਟੀਮ ਮੈਂਬਰ, ਜਿਸ ’ਚ ਵਿੱਕੀ ਕੁਮਾਰ ਅਤੇ ਗੌਤਮ ਗੋਇਲ ਐਂਬੂਲੈਂਸ ਟੀਮ ਸਮੇਤ ਘਟਨਾ ਸਥਾਨ ‘ਤੇ ਪਹੁੰਚੀ। ਸਹਾਰਾ ਟੀਮ ਨੇ ਸਥਾਨਕ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਕੁਝ ਸਮੇਂ ਬਾਅਦ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ। ਜਾਂਚ ਕਰਨ ‘ਤੇ, ਉਸ ‘ਤੇ ਕੋਈ ਦਸਤਾਵੇਜ਼ ਨਹੀਂ ਮਿਲੇ ਜੋ ਉਸ ਦੀ ਪਹਿਚਾਣ ਕਰ ਸਕਣ। ਸਹਾਰਾ ਦੇ ਮੈਂਬਰਾਂ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਤੱਤ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੀਆਂ ਜੇਬਾਂ ਦੀ ਤਲਾਸ਼ੀ ਲੈ ਚੁੱਕੇ ਸਨ, ਇਸ ਲਈ ਉਸ ਤੋਂ ਕੁਝ ਵੀ ਨਹੀਂ ਮਿਲਿਆ। ਨੌਜਵਾਨ ਦੀ ਮੌਤ ਸ਼ੱਕੀ ਹਾਲਾਤਾਂ ਵਿਚ ਹੋਈ ਜਾਪਦੀ ਹੈ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਸਹਾਰਾ ਦੇ ਪ੍ਰਧਾਨ ਗੋਇਲ ਨੇ ਕਿਹਾ ਕਿ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।
Ad Position 22
No active advertisement
ਪਿਛਲੀ ਖ਼ਬਰ ਸੜਕ ਸੁਰੱਖਿਆ ਫੋਰਸ ਕੋਲ ਢਾਈ ਸਾਲਾਂ ’ਚ ਪਹੁੰਚੇ 58,619 ਸੜਕ ਹਾਦਸਿਆਂ ਦੇ ਕੇਸ ਅਗਲੀ ਖ਼ਬਰ 06 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
Ad Position 24