27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਿਲਟਰੀ ਇੰਜੀਨੀਅਰ ਸਰਵਿਸਿਜ਼ ਦਿਵਸ ਮੌਕੇ ਬਠਿੰਡਾ ਛਾਉਣੀ ’ਚ ਖੇਡ ਮੁਕਾਬਲਿਆਂ ਦਾ ਆਯੋਜਨ

ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਿਲਟਰੀ ਇੰਜੀਨੀਅਰ ਸਰਵਿਸਿਜ਼ (ਐਮ. ਈ.

Ad Position 21
No active advertisement
ਅਜੀਤ ਡੈਸਕ 28-09-2026
ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਿਲਟਰੀ ਇੰਜੀਨੀਅਰ ਸਰਵਿਸਿਜ਼ (ਐਮ.ਈ.ਐਸ.), ਬਠਿੰਡਾ ਛਾਉਣੀ ਵਲੋਂ ਐਮ.ਈ.ਐਸ. ਦਿਵਸ-2026 ਦੇ ਸਬੰਧ ’ਚ ਛਾਉਣੀ ਅੰਦਰ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਐਮ.ਈ.ਐਸ. ਦੇ ਵੱਖ-ਵੱਖ ਦਫ਼ਤਰਾਂ ਅਤੇ ਡਿਫੈਂਸ ਅਕਾਊਂਟਸ ਦੀਆਂ ਟੀਮਾਂ ਨੇ ਹਿੱਸਾ ਲਿਆ। ਖੇਡ ਮੁਕਾਬਲਿਆਂ ਦਾ ਉਦਘਾਟਨ ਕਰਨਲ ਗੁਣਾਵਤ ਭੀਵਗੜੇ ਸੀ. ਡਬਲਯੂ.ਈ. ਬਠਿੰਡਾ ਨੇ ਕੀਤਾ। ਇਸ ਦੌਰਾਨ ਹੋਏ ਕ੍ਰਿਕਟ ਦੇ ਫਾਈਨਲ ਵਿਚ ਚੀਫ਼ ਇੰਜੀਨੀਅਰ ਬਠਿੰਡਾ ਜ਼ੋਨ ਦੀ ਟੀਮ ਨੇ ਜੀ.ਈ. ਯੂਟੀਲਿਟੀ (ਗੈਰੀਸਨ ਇੰਜੀਨੀਅਰ) ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦਿਆਂ ਚੀਫ਼ ਇੰਜੀਨੀਅਰ ਬਠਿੰਡਾ ਜ਼ੋਨ ਨੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 204 ਦੌੜਾਂ ਬਣਾਈਆਂ। ਜਵਾਬ ਵਿਚ ਜੀ.ਈ. ਯੂਟੀਲਿਟੀ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ‘ਤੇ 197 ਦੌੜਾਂ ਹੀ ਬਣਾ ਸਕੀ। ਫਾਈਨਲ ਦੇ ਸਰਵੋਤਮ ਖਿਡਾਰੀ ਰਾਹੁਲ ਰਾਠੀ ਰਹੇ, ਜਿਨ੍ਹਾਂ ਨੇ 43 ਗੇਂਦਾਂ ‘ਤੇ 82 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ’ਚ 2 ਚੌਕੇ ਅਤੇ 10 ਛੱਕੇ ਸ਼ਾਮਿਲ ਸਨ । ਵਾਲੀਬਾਲ ਦੇ ਫਾਈਨਲ ਵਿਚ ਜੀ.ਈ. ਨੌਰਥਨੇ ਚੀਫ਼ ਇੰਜੀਨੀਅਰ ਬਠਿੰਡਾ ਜ਼ੋਨ ਨੂੰ 3-1 ਨਾਲ ਹਰਾ ਕੇ ਟਰਾਫ਼ੀ ਜਿੱਤੀ ਹੈ। ਇਸੇ ਤਰ੍ਹਾਂ ਰੱਸਾਕਸ਼ੀ ਦੇ ਫਾਈਨਲ ਵਿਚ ਜੀ.ਈ. ਯੂਟੀਲਿਟੀ ਨੇ ਜੀ.ਈ. ਨੌਰਥ ਨੂੰ 2-0 ਨਾਲ ਹਰਾ ਕੇ ਜਿੱਤ ਦਰਜ ਕੀਤੀ। 4×400 ਮੀਟਰ ਰਿਲੇਅ ਦੌੜ ਵਿਚ ਵੀ ਜੀ.ਈ. ਯੂਟੀਲਿਟੀ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। 40 ਤੋਂ 50 ਸਾਲ ਉਮਰ ਵਰਗ ਦੀ 400 ਮੀਟਰ ਦੌੜ ਵਿਚ ਵੀ ਜੀ.ਈ. ਯੂਟੀਲਿਟੀ ਦੇ ਖਿਡਾਰੀ ਮੋਹਰੀ ਰਹੇ । ਸਮਾਪਤੀ ਮੌਕੇ ਅਧਿਕਾਰੀਆਂ ਵਲੋਂ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਵਧਾਈ ਦਿੱਤੀ ਗਈ ਅਤੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਕਰਨਲ ਗੁਣਾਵਤ ਭੀਵਗੜੇ ਸੀ.ਡਬਲਯੂ.ਈ. ਬਠਿੰਡਾ ਨੇ ਖਿਡਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹੈ
Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਵੱਖ - ਵੱਖ ਸੰਸਥਾਵਾਂ ਨੂੰ ਦਿੱਤੇ ਕੁੱਲ 14 ਲੱਖ ਰੁਪਏ ਅਗਲੀ ਖ਼ਬਰ ਬੱਸ ਅੱਡੇ ’ ਚ ਪ੍ਰਾਈਵੇਟ ਬੱਸ ਹੇਠ ਆਉਣ ਕਾਰਨ ਲੜਕੀ ਦੀ ਮੌਤ
Ad Position 24