ਸਿਵਲ ਹਸਪਤਾਲ ’ਚੋਂ ਏ.ਸੀ., ਹੀਅਰਿੰਗ ਮਸ਼ੀਨਾਂ ਦੀਆਂ ਤਾਰਾਂ ਚੋਰੀ ਮਾਮਲੇ ’ਚ ਇਕ ਔਰਤ ਗ੍ਰਿਫ਼ਤਾਰ
ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ ’ਚੋਂ ਏ. ਸੀ.
ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ ’ਚੋਂ ਏ.ਸੀ. ਦੀਆਂ ਤਾਰਾਂ, ਹੀਅਰਿੰਗ ਮਸ਼ੀਨਾਂ ਦੀਆਂ ਤਾਰਾਂ, ਮੈਨ ਪਲੇਟਾਂ ਦੀਆਂ ਤਾਰਾਂ ਚੋਰੀ ਹੋਣ ਦੇ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੂਸਰੀ ਔਰਤ ਅਜੇ ਪੁਲਿਸ ਦੀ ਪਕੜ ’ਚੋਂ ਬਾਹਰ ਹੈ। ਇਸ ਸੰਬੰਧੀ ਥਾਣਾ ਕੋਤਵਾਲੀ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਵਲੋਂ ਪੱਤਰ ਭੇਜ ਕੇ ਕੀਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਉਨ੍ਹਾਂ ਦੇ ਹਸਪਤਾਲ ’ਚੋਂ ਕੋਈ ਏ.ਸੀ., ਹੀਅਰਿੰਗ ਮਸ਼ੀਨਾਂ ਦੀਆਂ ਤਾਰਾਂ, ਮੇਨ ਪਲੇਟਸ ਦੀਆਂ ਤਾਰਾਂ ਅਤੇ ਏ.ਸੀ. ਦੀਆਂ ਤਾਰਾਂ ਆਦਿ ਵਗ਼ੈਰਾ ਚੋਰੀ ਕਰਕੇ ਲੈ ਗਿਆ । ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਧਾਰਾ 303 (2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਗਈ। ਤਾਂ ਪੜਤਾਲ ਦੌਰਾਨ ਇਸ ਮਾਮਲੇ ਵਿ’ਚ ਨੇਹਾ ਵਾਸੀ ਸੁੰਦਰ ਨਗਰ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜੋਤੀ ਰਾਣੀ ਵਾਸੀ ਸੰਤ ਕਬੀਰ ਨਗਰ, ਬਠਿੰਡਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚੋਂ ਨੇਹਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਏ.ਸੀ. ਬਰਾਮਦ ਕੀਤਾ ਗਿਆ। ਜਦਕਿ ਦੂਸਰੀ ਔਰਤ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।