27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਲਗਾਈ ਗੁਹਾਰ

ਭੁੱਚੋ ਮੰਡੀ, 27 ਸਤੰਬਰ (ਪਰਵਿੰਦਰ ਸਿੰਘ ਜੌੜਾ)- ਇੱਥੇ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਗੁਹਾਰ ਲਗਾਈ ਹੈ। ਸਥਾਨਕ ਪੁਲਿਸ ਚੌਂਕੀ ਵਿਖੇ ਦਿੱਤੇ ਗਏ ਇਸ ਮੰਗ ਪੱਤਰ ‘ਤੇ ਦਰਜਨਾਂ ਦੁਕਾਨਦਾਰਾਂ ਦੇ ਦਸਤਖ਼ਤ ਹਨ।

Ad Position 21
No active advertisement
ਅਜੀਤ ਡੈਸਕ 28-09-2026
ਭੁੱਚੋ ਮੰਡੀ, 27 ਸਤੰਬਰ (ਪਰਵਿੰਦਰ ਸਿੰਘ ਜੌੜਾ)- ਇੱਥੇ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਗੁਹਾਰ ਲਗਾਈ ਹੈ। ਸਥਾਨਕ ਪੁਲਿਸ ਚੌਂਕੀ ਵਿਖੇ ਦਿੱਤੇ ਗਏ ਇਸ ਮੰਗ ਪੱਤਰ ‘ਤੇ ਦਰਜਨਾਂ ਦੁਕਾਨਦਾਰਾਂ ਦੇ ਦਸਤਖ਼ਤ ਹਨ। ਦੋਸ਼ ਲਾਇਆ ਗਿਆ ਹੈ ਕਿ ਸਥਾਨਕ ਬਾਲਿਆਂਵਾਲੀ ਰੋਡ ‘ਤੇ ਗੁਰੂ ਨਾਨਕ ਸਕੂਲ ਤੋਂ ਲੈ ਕੇ ਸਥਾਨਕ ਬੱਸ ਅੱਡੇ ਤੱਕ ਬੱਸਾਂ ਵਾਲੇ ਲਗਾਤਾਰ ਪ੍ਰੈਸ਼ਰ ਹਾਰਨਾਂ ‘ਤੇ ਹੱਥ ਰੱਖ ਕੇ ਬਹੁਤ ਜ਼ਿਆਦਾ ਸ਼ੋਰ ਪ੍ਰਦੂਸ਼ਣ ਕਰਦੇ ਹਨ, ਕਾਰਨ ਹੋਰਨਾਂ ਰਾਹਗੀਰਾਂ ਜਿਨ੍ਹਾਂ ਵਿਚ ਸਾਈਕਲ ਅਤੇ ਦੋ ਪਹੀਆ ਸਵਾਰ ਵੀ ਮੌਜੂਦ ਹੁੰਦੇ ਹਨ, ਲਈ ਜਾਨ ਦਾ ਖ਼ਦਸ਼ਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਰਨ ਪ੍ਰਦੂਸ਼ਣ ਕਾਰਨ ਇੱਥੋਂ ਨਜ਼ਦੀਕੀ ਸਥਿਤ ਨਿੱਜੀ ਹਸਪਤਾਲਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਮਰੀਜ਼ਾਂ ਸਮੇਤ ਵਿਦਿਆਰਥੀ ਅਤੇ ਬਜ਼ੁਰਗ ਡਾਹਢੇ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕਰਕੇ ਬੱਸਾਂ ਵਾਲਿਆਂ ਨੂੰ ਹਾਰਨ ਵਜਾਉਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਅੱਗੋਂ ‘ਗੁੰਡਾਗਰਦੀ’ ਕਰਦੇ ਹਨ। ਦੁਕਾਨਦਾਰਾਂ ਨੇ ਇਸ ਵੀਡੀਓ ਕਲਿੱਪ ਦਿਖਾਉਂਦਿਆਂ ਦੋਸ਼ ਲਾਇਆ ਕਿ ਬੀਤੇ ਦਿਨੀਂ ਜਦੋਂ ਇਕ ਨਿੱਜੀ ਕੰਪਨੀ ਦੀ ਬੱਸ ਦੇ ਚਾਲਕ ਨੂੰ ਪ੍ਰੈਸ਼ਰ ਹਾਰਨ ਵਜਾਉਣ ਤੋਂ ਵਰਜਿਆ ਤਾਂ ਉਹ ਅੱਗੋਂ 8-10 ਗੁੰਡੇ ਲੈ ਕੇ ਉਨ੍ਹਾਂ ‘ਤੇ ਹਮਲਾ ਕਰਨ ਆ ਗਿਆ। ਉਨ੍ਹਾਂ ਕਿਹਾ ਕਿ ਬੱਸਾਂ ਵਾਲੇ ਰਿਹਾਇਸ਼ੀ ਅਤੇ ਕਮਰਸ਼ੀਅਲ ਖੇਤਰ ਹੋਣ ਦੇ ਬਾਵਜੂਦ ਬਹੁਤ ਤੇਜ਼ੀ ਨਾਲ ਬੱਸਾਂ ਭਜਾਉਂਦੇ ਹਨ। ਬਾਲਿਆਂਵਾਲੀ ਰੋਡ ‘ਤੇ ਸਥਿਤ ਚੱਕਾਂ ਵਾਲੇ ਰੇਲਵੇ ਸਟੇਸ਼ਨ ‘ਤੇ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ, ਜਦੋਂ ਫਾਟਕ ਖੁੱਲ੍ਹਣ ‘ਤੇ ਬੱਸਾਂ ਵਾਲੇ ਆਮ ਲੋਕਾਂ ‘ਤੇ ਟ੍ਰੈਫਿਕ ਅੱਤਿਆਚਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਐਨ. ਐਚ-7 ‘ਤੇ ਲਹਿਰਾ ਬੇਗਾ ਟੋਲ ਪਲਾਜ਼ਾ ਤੋਂ ਬਚਣ ਲਈ ਬਹੁਤੇ ਭਾਰੀ ਵਾਹਨ ਲਹਿਰਾ ਬੇਗਾ ਰੋਡ ਤੋਂ ਹੁੰਦੇ ਹੋਏ ਬਾਲਿਆਂਵਾਲੀ ਰੋਡ ਅਤੇ ਭੁੱਚੋ ਕੈਂਚੀਆਂ ਰੋਡ ਤੋਂ ਦੀ ਲੰਘਦੇ ਹਨ, ਜੋ ਨਾ ਸਿਰਫ਼ ਹਾਦਸਿਆਂ ਦਾ ਕਾਰਨ ਬਣਦੇ ਹਨ, ਸਗੋਂ ਸੜਕਾਂ ਦੀ ਭੰਨਤੋੜ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿਚ ਫੁਹਾਰਾ ਚੌਂਕ ਨਜ਼ਦੀਕ ਮਨੁੱਖੀ ਅਣਗਹਿਲੀ ਕਾਰਨ ਹੋਏ ਹਾਦਸਿਆਂ ਵਿਚ 4 ਵਿਅਕਤੀਆਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬੱਸਾਂ, ਟਰੱਕਾਂ ਅਤੇ ਘੋੜੇ ਵਰਗੇ ਵਾਹਨਾਂ ਤੋਂ ਸਖ਼ਤੀ ਨਾਲ ਪ੍ਰੈਸ਼ਰ ਹਾਰਨ ਲੁਹਾਏ ਜਾਣ, ਰਿਹਾਇਸ਼ੀ ਅਤੇ ਕਮਰਸ਼ੀਅਲ ਖੇਤਰ ਨੂੰ ‘ਹਾਰਨ ਖੇਤਰ ਨਹੀਂ’ ਐਲਾਨ ਕੇ ਇਸ ਨੂੰ ਦਰਸਾਉਂਦੇ ਬੋਰਡ ਲਗਾਏ ਜਾਣ ਅਤੇ ਇੱਥੇ 24 ਘੰਟੇ ਪੀ. ਸੀ. ਆਰ. ਲਗਾਈ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਆਉਂਦੇ ਦਿਨਾਂ ਵਿਚ ਅਜਿਹਾ ਨਾ ਕੀਤਾ ਗਿਆ ਤਾਂ ਸ਼ਹਿਰ ਦੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ, ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਵੇਕ ਆਸ਼ਰਮ ਜਲਾਲ ਵਿਖੇ 690 ਮਰੀਜ਼ਾਂ ਦਾ ਮੁਫ਼ਤ ਲੈਂਜ਼ ਆਪ੍ਰੇਸ਼ਨ ਅਗਲੀ ਖ਼ਬਰ ਬਬਲੀ ਢਿੱਲੋਂ ਵਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼
Ad Position 24