27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਹਿੰਦੀਪੁਰ ਬਾਲਾਜੀ ਦਾ ਵਿਸ਼ਾਲ ਜਾਗਰਣ ਕਰਵਾਇਆ

ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)- ਬੀਤੀ ਰਾਤ ਸਥਾਨਕ ਮਹਿੰਦੀਪੁਰ ਬਾਲਾਜੀ ਮੰਦਰ ਨੇੜੇ ਬਸਤੀ ਵਾਸੀਆਂ ਵਲੋਂ ਮਹਿੰਦੀਪੁਰ ਬਾਲਾਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ਾਮ ਲਾਲ, ਹਰਜੀਤ ਸਿੰਘ, ਬਾਬੂ ਸੋਨੀ ਅਤੇ ਪਰਮਪ੍ਰੀਤ ਕੌਰ ਸਿੱਧੂ ਕੌਂਸਲਰ ਨੇ ਸ੍ਰੀ ਦੁਰਗਾ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਰਾਹੀਂ ਪੂਜਨ, ਝੰਡਾ ਅਤੇ ਜੋਤੀ ਪ੍ਰਚੰਡ ਦੀਆਂ ਰਸਮਾਂ ਸੰਪੰਨ ਕੀਤੀਆਂ ਅਤੇ ਬਾਲਾਜੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਮੁਹੱਲੇ ਦੀ ਸੁੱਖ-ਸ਼ਾਂਤੀ ਲਈ ਅਰਦਾਸਾਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 28-09-2026
ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)- ਬੀਤੀ ਰਾਤ ਸਥਾਨਕ ਮਹਿੰਦੀਪੁਰ ਬਾਲਾਜੀ ਮੰਦਰ ਨੇੜੇ ਬਸਤੀ ਵਾਸੀਆਂ ਵਲੋਂ ਮਹਿੰਦੀਪੁਰ ਬਾਲਾਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ਾਮ ਲਾਲ, ਹਰਜੀਤ ਸਿੰਘ, ਬਾਬੂ ਸੋਨੀ ਅਤੇ ਪਰਮਪ੍ਰੀਤ ਕੌਰ ਸਿੱਧੂ ਕੌਂਸਲਰ ਨੇ ਸ੍ਰੀ ਦੁਰਗਾ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਰਾਹੀਂ ਪੂਜਨ, ਝੰਡਾ ਅਤੇ ਜੋਤੀ ਪ੍ਰਚੰਡ ਦੀਆਂ ਰਸਮਾਂ ਸੰਪੰਨ ਕੀਤੀਆਂ ਅਤੇ ਬਾਲਾਜੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਮੁਹੱਲੇ ਦੀ ਸੁੱਖ-ਸ਼ਾਂਤੀ ਲਈ ਅਰਦਾਸਾਂ ਕੀਤੀਆਂ। ਪੰਡਿਤ ਗੋਰਾ ਲਾਲ ਨੇ ਸ਼ਰਧਾਲੂਆਂ ਨੂੰ ਸ੍ਰੀ ਮੈਂਹਦੀਪੁਰ ਬਾਲਾਜੀ ਧਾਮ ਦੇ ਇਤਿਹਾਸ ਬਾਰੇ ਦੱਸਿਆ ਕਿ ਇਹ ਧਾਮ ਰਾਜਸਥਾਨ ਦੇ ਦੌਸਾ ਜ਼ਿਲ੍ਹੇ ’ਚ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਹੈ। ਧਾਰਮਿਕ ਮਾਨਤਾ ਅਨੁਸਾਰ ਇੱਥੇ ਬਾਲਾਜੀ ਮਹਾਰਾਜ ਨੂੰ ਭਗਵਾਨ ਹਨੂਮਾਨ ਦੇ ਬਾਲ ਰੂਪ ਵਜੋਂ ਪੂਜਿਆ ਜਾਂਦਾ ਹੈ। ਮੰਦਰ ਨਾਲ ਜੁੜੀ ਮਾਨਤਾ ਅਨੁਸਾਰ ਬਾਲਾਜੀ ਭਗਤਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਅਤੇ ਉਨ੍ਹਾਂ ਨੂੰ ਹਿੰਮਤ ਤੇ ਆਸਰਾ ਦੇਣ ਵਾਲੇ ਹਨ। ਇਸ ਦੌਰਾਨ ਮਹਿੰਦੀਪੁਰ ਬਾਲਾਜੀ ਸੰਕੀਰਤਨ ਮੰਡਲ ਵਲੋਂ ਬਹੁਤ ਹੀ ਸੁੰਦਰ ਭਜਨ ‘ਰਾਮ ਨਾਮ ਕੀ ਮਾਲਾ ਜਪੇਗਾ ਕੋਈ ਦਿਲ ਵਾਲਾ’ ਗਾ ਕੇ ਸ਼ਰਧਾਲੂਆਂ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ ਗਿਆ। ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਰੁਚਿਕਾ ਗੋਇਲ ਅਤੇ ਬੰਟੀ ਗਰਗ ਸ਼ਹਿਰੀ ਪ੍ਰਧਾਨ ‘ਆਪ’ ਵੀ ਮੌਜੂਦ ਰਹੇ। ਕ੍ਰਿਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨੇ ਬਸਤੀ ਵਾਸੀਆਂ ਵਲੋਂ ਹਾਜ਼ਰ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ-ਬੀਕਾਨੇਰ ਰੇਲ ਲਾਈਨ ’ਤੇ ਪਿੰਡ ਪਥਰਾਲਾ ਨੇੜੇ ਅਣਪਛਾਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਵਿਵੇਕ ਆਸ਼ਰਮ ਜਲਾਲ ਵਿਖੇ 690 ਮਰੀਜ਼ਾਂ ਦਾ ਮੁਫ਼ਤ ਲੈਂਜ਼ ਆਪ੍ਰੇਸ਼ਨ
Ad Position 24