27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੰਜਾਬ ਅੱਖਾਂ ਦੇ ਹਸਪਤਾਲ ਬਰਨਾਲਾ ਵਲੋਂ ਪਿੰਡ ਮਹਿਰਾਜ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ 490 ਮਰੀਜ਼ਾਂ ਦੀ ਜਾਂਚ , 33 ਮਰੀਜ਼ਾਂ ਦੀ ਆਪ੍ਰੇੇਸ਼ਨ ਲਈ ਚੋਣ

ਮਹਿਰਾਜ, 27 ਸਤੰਬਰ (ਸੁਖਪਾਲ ਮਹਿਰਾਜ)- ਪੰਜਾਬ ਅੱਖਾਂ ਦੇ ਹਸਪਤਾਲ ਬਰਨਾਲਾ ਵਲੋਂ ਨਗਰ ਮਹਿਰਾਜ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਰਾਮਸਰਾ ਸਾਹਿਬ ਮੋੜੀਗੱਡ ਅਸਥਾਨ ਮਹਿਰਾਜ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ 490 ਮਰੀਜ਼ਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ, ਜਿਨ੍ਹਾਂ ਵਿਚੋਂ ਜਾਂਚ ਉਪਰੰਤ 33 ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ।

Ad Position 21
No active advertisement
ਪਿੰਡ ਮਹਿਰਾਜ ਵਿਖੇ ਲਗਾਏ ਮੁਫ਼ਤ ਅੱਖਾਂ ਦੇ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਦਾ ਉਦਘਾਟਨ ਕੀਤੇ ਜਾਣ ਦਾ ਦ੍ਰਿਸ਼। ਤਸਵੀਰ : ਸੁਖਪਾਲ ਮਹਿਰਾਜ 28-09-2026
ਮਹਿਰਾਜ, 27 ਸਤੰਬਰ (ਸੁਖਪਾਲ ਮਹਿਰਾਜ)- ਪੰਜਾਬ ਅੱਖਾਂ ਦੇ ਹਸਪਤਾਲ ਬਰਨਾਲਾ ਵਲੋਂ ਨਗਰ ਮਹਿਰਾਜ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਰਾਮਸਰਾ ਸਾਹਿਬ ਮੋੜੀਗੱਡ ਅਸਥਾਨ ਮਹਿਰਾਜ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ 490 ਮਰੀਜ਼ਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ, ਜਿਨ੍ਹਾਂ ਵਿਚੋਂ ਜਾਂਚ ਉਪਰੰਤ 33 ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ। ਮਰੀਜ਼ਾਂ ਦੇ ਆਪ੍ਰੇਸ਼ਨ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਭੋਲਾ ਸਿੰਘ ਅਤੇ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਹਰਿੰਦਰ ਮਹਿਰਾਜ ਨੇ ਕੀਤਾ। ਇਸ ਮੌਕੇ ਹਰਿੰਦਰ ਮਹਿਰਾਜ ਨੇ ਸਮੁੱਚੇ ਨਗਰ ਦੀ ਤਰਫ਼ੋਂ ਪੰਜਾਬ ਅੱਖਾਂ ਦੇ ਹਸਪਤਾਲ ਬਰਨਾਲਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੁਫ਼ਤ ਮੈਡੀਕਲ ਕੈਂਪ ਲੋੜਵੰਦ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੁੰਦੇ ਹਨ। ਬਾਬਾ ਭੋਲਾ ਸਿੰਘ ਨੇ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦਾ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਇਨ੍ਹਾਂ ਦੀ ਸਮੇਂ ਸਿਰ ਜਾਂਚ ਤੇ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਪੰਜਾਬ ਅੱਖਾਂ ਦੇ ਹਸਪਤਾਲ ਦੀ ਟੀਮ ਵਲੋਂ ਕੀਤੇ ਜਾ ਰਹੇ ਸੇਵਾ ਕਾਰਜ ਦੀ ਸ਼ਲਾਘਾ ਕੀਤੀ। ਅੱਖਾਂ ਦੇ ਮਾਹਿਰ ਡਾ. ਦਿਕਸ਼ਾ ਗੋਇਲ ਨੇ ਮਰੀਜ਼ਾਂ ਦੀ ਜਾਂਚ ਕਰਦਿਆਂ ਕਿਹਾ ਕਿ ਅੱਖਾਂ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਆਪਣੇ ਆਪ ਦਵਾਈ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅੱਖਾਂ ਦੀ ਨਿਯਮਤ ਜਾਂਚ, ਸਫ਼ਾਈ ਰੱਖਣਾ ਅਤੇ ਮੋਬਾਈਲ ਫ਼ੋਨ ਤੇ ਹੋਰ ਸਕਰੀਨ ਦੀ ਵਰਤੋਂ ਦੌਰਾਨ ਅੱਖਾਂ ਨੂੰ ਲੋੜੀਂਦਾ ਆਰਾਮ ਦੇਣਾ ਅੱਖਾਂ ਦੀ ਸਿਹਤ ਲਈ ਜ਼ਰੂਰੀ ਹੈ। ਇਸ ਮੌਕੇ ਸਰਕਲ ਪ੍ਰਧਾਨ ਗੁਰਚੇਤ ਸਿੰਘ, ਚੇਅਰਮੈਨ ਪਵਨਦੀਪ ਪੱਪੀ, ਪ੍ਰਧਾਨ ਬਲਵੀਰ ਸਿੰਘ, ਐਮ.ਸੀ. ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਹਸਪਤਾਲ ਦੀ ਡਾਕਟਰੀ ਟੀਮ ਵਿਚ ਬਲਵਿੰਦਰ ਸਿੰਘ, ਸੰਦੀਪ ਕੌਰ, ਲਵਜੀਤ ਸਿੰਘ, ਕਰਮਜੀਤ ਸਿੰਘ ਅਤੇ ਅੱਖਾਂ ਦੇ ਸਰਜਨ ਡਾ. ਗੁਰਪਾਲ ਸਿੰਘ ਸਮੇਤ ਸਟਾਫ਼ ਨੇ ਮਰੀਜ਼ਾਂ ਦੀ ਜਾਂਚ ਤੇ ਸੇਵਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਭਦੌੜ ਦੇ ਖਿਡਾਰੀਆਂ ਨੇ ਤਗਮੇ ਜਿੱਤੇ ਅਗਲੀ ਖ਼ਬਰ ਦਾਨੀ ਸੱਜਣਾਂ ਨੇ ਸਕੂਲ ਬੱਚਿਆਂ ਨੂੰ ਹਾਊਸ ਵਾਲੀ ਵਰਦੀ ਦਿੱਤੀ
Ad Position 24