ਡੀ . ਐਮ . ਸਕੂਲ ਕਰਾੜਵਾਲਾ ਵਿਖੇ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼
ਚਾਉਕੇ, 27 ਸਤੰਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਅਧੀਨ ਸਾਲ 2026 ਲਈ ਤਿੰਨ ਰੋਜ਼ਾ ਪ੍ਰਾਇਮਰੀ ਸਕੂਲੀ ਖੇਡਾਂ ਸੈਂਟਰ ਰਾਮਪੁਰਾ ਪਿੰਡ ਦਾ ਆਗਾਜ਼ ਧੂਮ ਧੜੱਕੇ ਨਾਲ ਡੀ. ਐਮ.
ਚਾਉਕੇ, 27 ਸਤੰਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਅਧੀਨ ਸਾਲ 2026 ਲਈ ਤਿੰਨ ਰੋਜ਼ਾ ਪ੍ਰਾਇਮਰੀ ਸਕੂਲੀ ਖੇਡਾਂ ਸੈਂਟਰ ਰਾਮਪੁਰਾ ਪਿੰਡ ਦਾ ਆਗਾਜ਼ ਧੂਮ ਧੜੱਕੇ ਨਾਲ ਡੀ.ਐਮ. ਸਕੂਲ ਕਰਾੜਵਾਲਾ ਵਿਖੇ ਹੋਇਆ ਤੇ ਇਸ ਵਿਚ ਸੈਂਟਰ ਪਿੰਡ ਰਾਮਪੁਰਾ ਅਧੀਨ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਡੀ.ਐਮ ਗਰੁੱਪ ਕਰਾੜਵਾਲਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਜਿੱਥੇ ਰਿਬਨ ਕੱਟ ਕੇ ਖੇਡਾਂ ਦਾ ਉਦਘਾਟਨ ਕੀਤਾ ਉੱਥੇ ਖੇਡਾਂ ਦੇ ਮੈਦਾਨ ’ਚ ਆਪਣਾ ਪਹਿਲਾ ਕਦਮ ਪੁੱਟਣ ਵਾਲੇ ਨੰਨੇ-ਮੁੰਨੇ ਖਿਡਾਰੀਆਂ ਨੂੰ ਵਿਸ਼ਵ ਪੱਧਰ ’ਤੇ ਸੁਨਹਿਰੀ ਪੈੜਾਂ ਪਾਉਣ ਲਈ ਪ੍ਰੇਰਿਆ। ਇਸ ਸੰਬੰਧੀ ਖੇਡ ਵਿਭਾਗ ਮੁਖੀ ਬਲਕਾਰ ਸਿੰਘ ਔਲਖ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਸਕੂਲਾਂ ਦੇ ਅਧਿਕਾਰੀ ਜਿਸ ਤਰ੍ਹਾਂ ਕਿ ਸੀ.ਐੱਚ.ਟੀ. ਮਨਜਿੰਦਰ ਕੌਰ, ਹੈੱਡ ਟੀਚਰ ਦਵਿੰਦਰ ਰਾਣਾ ਪਿੱਥੋ (ਬ੍ਰਾਂਚ) ਅਤੇ ਅਧਿਆਪਕ ਨਿਰਭੈ ਸਿੰਘ ਤੋਂ ਇਲਾਵਾ ਨਵਨੀਤ ਸਿੰਘ, ਰਾਮ ਤੀਰਥ ਸਿੰਘ, ਗੁਰਜੀਵਨ ਸਿੰਘ, ਰਮਨਦੀਪ ਕੌਰ, ਨੀਤੂ ਰਾਣੀ, ਜੈਸਮੀਨ ਕੌਰ, ਹਰਕੇਸ਼ ਕੌਰ, ਅਮਰਜੀਤ ਕੌਰ, ਗੁਰਪਿਆਰ ਸਿੰਘ, ਰਾਜਵਿੰਦਰ ਕੌਰ, ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਇੰਦਰਜੀਤ ਕੌਰ, ਸੁਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਸਟਾਫ਼ ਮੈਂਬਰ ਹਾਜ਼ਰ ਰਹੇ। ਪਹਿਲੇ ਦਿਨ ਦੇ ਹੋਏ ਮੁਕਾਬਲਿਆਂ ’ਚ ਡੀ.ਐਮ ਸਕੂਲ ਕਰਾੜਵਾਲਾ ਦੇ ਫੁੱਟਬਾਲ ਲੜਕੇ ਲੜਕੀਆਂ, ਹੈਂਡਬਾਲ ਲੜਕੇ ਲੜਕੀਆਂ ਅਤੇ ਰੱਸਾ-ਕੱਸੀ ਲੜਕੇ ’ਚ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ’ਚ ਕੋਟੜਾ ਕੌੜਾ ਪਹਿਲਾ ਸਥਾਨ, ਸ਼੍ਰੀ ਗੁਰੂ ਹਰਗੋਬਿੰਦ ਸਕੂਲ ਪਿੱਥੋ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ’ਚ ਸ਼੍ਰੀ ਗੁਰੂ ਹਰਗੋਬਿੰਦ ਸਕੂਲ ਪਿੱਥੋ ਨੇ ਪਹਿਲਾ ਸਥਾਨ, ਕੋਟੜਾ ਕੌੜਾ ਦੀ ਟੀਮ ਨੇ ਦੂਜਾ ਸਥਾਨ। ਕਬੱਡੀ ਸਰਕਲ ਲੜਕੇ ਰਾਮਪੁਰਾ ਪਿੰਡ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਯੋਗਾ ਲੜਕੀਆਂ ਆਰਟਿਸਟਿਕ ’ਚ ਭੂੰਦੜ ਨੇ ਪਹਿਲਾ, ਰਾਮਪੁਰਾ ਪਿੰਡ ਨੇ ਦੂਜਾ ਸਥਾਨ ਹਾਸਿਲ ਕੀਤਾ। ਲੜਕੀਆਂ ਰਿਦਮਿਕ ਰਾਮਪੁਰਾ ਪਿੰਡ ਨੇ ਪਹਿਲਾ ਅਤੇ ਕੋਟੜਾ ਕੌੜਾ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ। ਯੋਗਾ ਲੜਕੇ ਰਿਦਮਿਕ ਰਾਮਪੁਰਾ ਪਿੰਡ ਨੇ ਪਹਿਲਾ, ਭੂੰਦੜ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕਰਾਟੇ ’ਚ, ਜਿਵੇਂ ਕਿ 20 ਕਿੱਲੋ ਵਰਗ ’ਚ ਨਵਜੋਤ ਸਿੰਘ ਨੇ ਪਹਿਲਾ, ਬਲਬੀਰ ਹੱਸਵਾਲ ਨੇ 23 ਕਿੱਲੋ ’ਚ ਪਹਿਲਾ, ਗੈਵੀ ਸ਼ਰਮਾ ਨੇ 32 ਕਿੱਲੋ ’ਚ ਪਹਿਲਾ, ਲੜਕੀਆਂ 18 ਕਿੱਲੋ ਵਰਗ ’ਚ ਕੋਮਲਪ੍ਰੀਤ ਕੌਰ ਨੇ ਪਹਿਲਾ, 21 ਕਿੱਲੋ ਵਰਗ ’ਚ ਜਸਪ੍ਰੀਤ ਕੌਰ ਨੇ ਪਹਿਲਾ, 24 ਕਿੱਲੋ ਵਰਗ ’ਚ ਅਮਨਦੀਪ ਕੌਰ ਨੇ ਪਹਿਲਾ, 27 ਕਿੱਲੋ ’ਚ ਖ਼ੁਸ਼ਦੀਪ ਕੌਰ ਨੇ ਪਹਿਲਾ, 30 ਕਿੱਲੋ ’ਚ ਨਵਨੀਤ ਕੌਰ ਅਤੇ 34 ਕਿੱਲੋ ’ਚ ਗੁਰਨੂਰ ਕੌਰ (ਸਾਰੇ ਬੱਚੇ ਭੂੰਦੜ ਸਕੂਲ) ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਅਖੀਰ ’ਚ ਇੰਜ. ਢਿੱਲੋਂ ਨੇ ਜਿੱਥੇ ਆਏ ਹੋਏ ਸਮੂਹ ਅਧਿਆਪਕਾਂ ਨੂੰ ਜੀ ਆਇਆ ਆਖਿਆ ਉੱਥੇ ਹੀ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।