ਬੇ-ਮੌਸਮੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ’ਚ ਪਾਇਆ
ਰਾਮਾਂ ਮੰਡੀ, 24 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਇਲਾਕੇ ਵਿਚ ਆਏ ਬੇ-ਮੌਸਮੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਮੇਂ ਝੋਨਾ, ਕਪਾਹ, ਨਰਮੇ ਦੀ ਫ਼ਸਲ ਲਗਭਗ ਪੱਕੀ ਹੋਈ ਹੈ ਅਤੇ ਅੱਜ ਆਏ ਇਸ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਪੱਕੇ ਹੋਈ ਫ਼ਸਲ ਨੂੰ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਨਾਲ ਹੇਠਾਂ ਵਿਛਾ ਦਿੱਤੀ।
ਰਾਮਾਂ ਮੰਡੀ, 24 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਇਲਾਕੇ ਵਿਚ ਆਏ ਬੇ-ਮੌਸਮੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਮੇਂ ਝੋਨਾ, ਕਪਾਹ, ਨਰਮੇ ਦੀ ਫ਼ਸਲ ਲਗਭਗ ਪੱਕੀ ਹੋਈ ਹੈ ਅਤੇ ਅੱਜ ਆਏ ਇਸ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਪੱਕੇ ਹੋਈ ਫ਼ਸਲ ਨੂੰ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਨਾਲ ਹੇਠਾਂ ਵਿਛਾ ਦਿੱਤੀ। ਫ਼ਸਲ ਧਰਤੀ ਉੱਪਰ ਡਿਗਣ ਕਰਕੇ ਇਸ ਦੀ ਗੁਣਵੱਤਾ ਵੀ ਖ਼ਰਾਬ ਹੋਵੇਗੀ ਤੇ ਝਾੜ ਵੀ ਘਟੇਗਾ । ਇਸ ਲਈ ਕਿਸਾਨਾਂ ਨੂੰ ਇਸ ਗੱਲ ਦਾ ਫ਼ਿਕਰ ਸਤਾ ਰਿਹਾ ਹੈ, ਕਿਉਂਕਿ ਹਵਾ ਸਲ੍ਹਾਬੀ ਹੋਣ ਕਾਰਨ ਇਸ ਵਿਚ ਵੇਚਣ ਲਈ ਗਈ ਝੋਨੇ ਦੀ ਫ਼ਸਲ ਵਿਚ ਸਿੱਲ੍ਹ ਵੀ ਜ਼ਿਆਦਾ ਹੋ ਜਾਂਦੀ ਹੈ। ਜਿਸ ਕਰਕੇ ਨਮੀਂ ਜ਼ਿਆਦਾ ਹੋਣ ਕਾਰਨ ਵਪਾਰੀ ਇਸ ਨੂੰ ਖ਼ਰੀਦਦੇ ਨਹੀਂ ਹਨ। ਇਸ ਮੌਕੇ ਪਿੰਡ ਫੁੱਲੋਖਾਰੀ ਦੇ ਕਿਸਾਨ ਬੋਹੜ ਸਿੰਘ ਅਤੇ ਮਾਨਵਾਲਾ ਦੇ ਗੁਰਜੰਟ ਸਿੰਘ ਸੰਧੂ ਅਤੇ ਰਘਵੀਰ ਸਿੰਘ ਨੇ ਦੱਸਿਆ ਕਿ ਨਰਮੇ ਤੇ ਕਪਾਹ ਦੀ ਫ਼ਸਲ ਵੀ ਪੱਕ ਕੇ ਚੁਗਾਈ ਲਈ ਤਿਆਰ ਹੋਈ ਖੜ੍ਹੀ ਹੈ। ਜੇਕਰ ਹੋਰ ਮੀਂਹ ਅਤੇ ਤੇਜ਼ ਹਵਾਵਾਂ ਆਉਂਦੀਆਂ ਹਨ ਤਾਂ ਇਹ ਫ਼ਸਲ ਸਿੱਕਰੀਆਂ ਵਿਚੋਂ ਬਾਹਰ ਨਿਕਲ ਕੇ ਹੇਠਾਂ ਡਿੱਗ ਕੇ ਖ਼ਰਾਬ ਹੋ ਜਾਵੇਗੀ। ਝੋਨੇ ਦੀ ਫ਼ਸਲ ਪੱਕੀ ਹੋਈ ਹੈ ਅਤੇ ਬਹੁਤ ਥਾਵਾਂ ‘ਤੇ ਝੋਨੇ ਦੀ ਕਟਾਈ ਹੋ ਚੁੱਕੀ ਹੈ। ਬਾਕੀ ਜੋ ਝੋਨੇ ਦੀ ਫ਼ਸਲ ਦੀ ਕਟਾਈ ਲਈ ਰਹਿੰਦੀ ਹੈ, ਉਹ ਮੀਂਹ ਪੈਣ ਨਾਲ ਖੇਤਾਂ ਵਿਚ ਕਈ ਥਾਂ ਪਾਣੀ ਭਰਨ ਨਾਲ ਇਸ ਦੀ ਕਟਾਈ ਲੇਟ ਹੋ ਜਾਵੇਗੀ। ਜੋ ਹਾਈਬ੍ਰਿਡ ਝੋਨੇ ਦੀ ਫ਼ਸਲ ਹੈ ਉਹ ਜ਼ਿਆਦਾ ਵਧੀ ਹੋਣ ਕਰਕੇ ਕਈ ਖੇਤਾਂ ਵਿਚ ਹੇਠਾਂ ਡਿੱਗ ਪਈ ਹੈ ਅਤੇ ਉਹ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਹੈ।