ਤੇਜ਼ ਰਫ਼ਤਾਰ ਅਲਟੋ ਕਾਰ ਨੇ ਮੋਟਰਸਾਈਕਲ ਸਵਾਰ ਕੁਚਲਿਆ, ਮੌਤ
ਕੋਟਫੱਤਾ, 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ-ਤਲਵੰਡੀ ਸਾਬੋ ਰੋਡ ‘ਤੇ ਪਿੰਡ ਕੋਟ ਸ਼ਮੀਰ ਦੀ ਆਬਾਦੀ ਵਿਚ ਤਲਵੰਡੀ ਵਲੋਂ ਆ ਰਹੀ ਤੇਜ਼ ਰਫ਼ਤਾਰ ਅਲਟੋ ਕਾਰ ਨੰਬਰ ਐਚ. ਆਰ.
ਕੋਟਫੱਤਾ, 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ-ਤਲਵੰਡੀ ਸਾਬੋ ਰੋਡ ‘ਤੇ ਪਿੰਡ ਕੋਟ ਸ਼ਮੀਰ ਦੀ ਆਬਾਦੀ ਵਿਚ ਤਲਵੰਡੀ ਵਲੋਂ ਆ ਰਹੀ ਤੇਜ਼ ਰਫ਼ਤਾਰ ਅਲਟੋ ਕਾਰ ਨੰਬਰ ਐਚ.ਆਰ.-24.ਜੀ.-7882 ਨੇ ਅੱਗੇ ਜਾ ਰਹੇ ਮੋਟਰ-ਸਾਈਕਲ ਨੰਬਰ ਪੀ.ਬੀ.- 07.ਡਬਲਿਊ.-6960 ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਚਾਲਕ ਹਰਪ੍ਰੀਤ ਸੋਨੀ ਪੁੱਤਰ ਕੁਲਵੰਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮੋਟਰਸਾਈਕਲ ਕਾਰ ਵਿਚ ਫਸ ਗਿਆ, ਜਿਸਨੂੰ ਘਸੀਟਦਾ ਕਾਰ ਚਾਲਕ 200 ਮੀਟਰ ਦੂਰ ਤੱਕ ਲੈ ਗਿਆ, ਜਿਸ ਨੂੰ ਪਿੰਡ ਵਾਸੀਆਂ ਨੇ ਘੇਰਾ ਪਾ ਕੇ ਕਾਬੂ ਕਰ ਲਿਆ ਤੇ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ। ਮੋਟਰ-ਸਾਈਕਲ ਚਾਲਕ ਨੂੰ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕਾਰ ਚਾਲਕ ਦੀ ਪਹਿਚਾਣ ਜੋਗਿੰਦਰ ਸਿੰਘ ਸਾਬਕਾ ਪੁਲਿਸ ਅਫ਼ਸਰ ਵਾਸੀ ਹਰਿਆਣਾ ਹਾਲ ਆਬਾਦ ਬਠਿੰਡਾ ਬਠਿੰਡਾ ਵਜੋਂ ਹੋਈ। ਕੋਟਸ਼ਮੀਰ ਚੌਕੀ ਦੇ ਇੰਚਾਰਜ ਪ੍ਰਦੀਪ ਕੁਮਾਰ ਤੇ ਹੋਰ ਪੁਲਿਸ ਕਰਮਚਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ।