25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗਾਹਕ ਬਣ ਕੇ ਆਇਆ ਵਿਅਕਤੀ 32 ਹਜ਼ਾਰ ਦਾ ਸੀਲਬੰਦ ਮੋਬਾਈਲ ਲੈ ਕੇ ਫ਼ਰਾਰ

ਡੱਬਵਾਲੀ, 25 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਗੋਲ ਬਾਜ਼ਾਰ ਚੌਕੀ ਨੇੜੇ ਸਥਿਤ ਬਾਬਾ ਭੀਸ਼ਣਪੁਰੀ ਟੈਲੀਕਾਮ ਤੋਂ ਅੱਜ ਦਿਨ-ਦਿਹਾੜੇ ਗਾਹਕ ਬਣ ਕੇ ਪੁੱਜਿਆ ਇੱਕ ਵਿਅਕਤੀ ਰੈੱਡਮੀ ਨੋਟ 15 ਮੋਬਾਈਲ ਦਾ ਸੀਲਬੰਦ ਡੱਬਾ ਲੈ ਕੇ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 26-10-2026
ਡੱਬਵਾਲੀ, 25 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਗੋਲ ਬਾਜ਼ਾਰ ਚੌਕੀ ਨੇੜੇ ਸਥਿਤ ਬਾਬਾ ਭੀਸ਼ਣਪੁਰੀ ਟੈਲੀਕਾਮ ਤੋਂ ਅੱਜ ਦਿਨ-ਦਿਹਾੜੇ ਗਾਹਕ ਬਣ ਕੇ ਪੁੱਜਿਆ ਇੱਕ ਵਿਅਕਤੀ ਰੈੱਡਮੀ ਨੋਟ 15 ਮੋਬਾਈਲ ਦਾ ਸੀਲਬੰਦ ਡੱਬਾ ਲੈ ਕੇ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਮੋਬਾਇਲ ਫੋਨ ਦੀ ਕੀਮਤ 32 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਦੁਕਾਨਦਾਰ ਭਾਰਤ ਭੂਸ਼ਣ ਅਨੁਸਾਰ ਦੁਪਹਿਰ ਬਾਅਦ ਕਰੀਬ 3:30 ਵਜੇ ਸਿਰ ‘ਤੇ ਟੋਪੀ ਪਹਿਨੇ ਇੱਕ ਵਿਅਕਤੀ ਮੋਬਾਈਲ ਖ਼ਰੀਦਣ ਦੇ ਬਹਾਨੇ ਦੁਕਾਨ ‘ਤੇ ਆਇਆ। ਉਹ ਕੁਝ ਦੇਰ ਤੱਕ ਫ਼ੋਨ ਬਾਰੇ ਪੁੱਛਗਿੱਛ ਕਰਦਾ ਰਿਹਾ। ਇਸੇ ਦੌਰਾਨ ਉਹ ਨਵੇਂ ਸੀਲਬੰਦ ਮੋਬਾਈਲ ਦਾ ਡੱਬਾ ਲੈ ਕੇ ਦੁਕਾਨ ਤੋਂ ਨਿਕਲ ਗਿਆ। ਦੁਕਾਨਦਾਰ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਮੁਲਜ਼ਮ ਅੱਖਾਂ ਤੋਂ ਓਹਲੇ ਹੋ ਚੁੱਕਾ ਸੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਜਕ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਮਾਲਕੀ ਦੇ ਦਸਤਾਵੇਜ਼ ਸੌਂਪੇ ਅਗਲੀ ਖ਼ਬਰ ‘ਪਰਵਿੰਦਰ ਸਿੰਘ ਝੋਟਾ’ ਨੂੰ ਇਨਸਾਫ਼ ਦਿਵਾਉਣ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਸਾੜਿਆ ਝਾੜੂ
Ad Position 24