04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਿੰਡ ਰਾਜਗੜ੍ਹ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਭਾਈਰੂਪਾ, 3 ਨਵੰਬਰ (ਵਰਿੰਦਰ ਲੱਕੀ)-ਪਿੰਡ ਬੁਰਜ ਰਾਜਗੜ੍ਹ ਵਿਖੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਅੰਦਰੋਂ ਬਾਹਰੋਂ ਰੰਗ ਬਿਰੰਗੀਆਂ ਲੜੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ, ਤਿੰਨ ਦਿਨ ਲਗਾਤਾਰ ਗੁਰੂ ਕਾ ਲੰਗਰ, ਸ੍ਰੀ ਅਖੰਡ ਪਾਠ ਬਾਣੀ ਦਾ ਪ੍ਰਵਾਹ ਚੱਲਦਾ ਰਿਹਾ, ਭੋਗਾਂ, ਉਪਰੰਤ ਭਾਈ ਸਰੂਪ ਸਿੰਘ ਰੂਪ ਅਤੇ ਸਾਥੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਕੀਰਤਨ ਜਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ, ਸਮੁੱਚੇ ਪ੍ਰੋਗਰਾਮ ਦੀ ਸਫ਼ਲਤਾ ਲਈ ਭਾਈ ਦਰਸ਼ਨ ਸਿੰਘ ਖਾਲਸਾ ਪੁਰਤਗਾਲ ਭਾਈ ਜਸਕਨਵਰ ਸਿੰਘ ਯੂ.

Ad Position 21
No active advertisement
ਅਜੀਤ ਡੈਸਕ 04-11-2026
ਭਾਈਰੂਪਾ, 3 ਨਵੰਬਰ (ਵਰਿੰਦਰ ਲੱਕੀ)-ਪਿੰਡ ਬੁਰਜ ਰਾਜਗੜ੍ਹ ਵਿਖੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਅੰਦਰੋਂ ਬਾਹਰੋਂ ਰੰਗ ਬਿਰੰਗੀਆਂ ਲੜੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ, ਤਿੰਨ ਦਿਨ ਲਗਾਤਾਰ ਗੁਰੂ ਕਾ ਲੰਗਰ, ਸ੍ਰੀ ਅਖੰਡ ਪਾਠ ਬਾਣੀ ਦਾ ਪ੍ਰਵਾਹ ਚੱਲਦਾ ਰਿਹਾ, ਭੋਗਾਂ, ਉਪਰੰਤ ਭਾਈ ਸਰੂਪ ਸਿੰਘ ਰੂਪ ਅਤੇ ਸਾਥੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਕੀਰਤਨ ਜਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ, ਸਮੁੱਚੇ ਪ੍ਰੋਗਰਾਮ ਦੀ ਸਫ਼ਲਤਾ ਲਈ ਭਾਈ ਦਰਸ਼ਨ ਸਿੰਘ ਖਾਲਸਾ ਪੁਰਤਗਾਲ ਭਾਈ ਜਸਕਨਵਰ ਸਿੰਘ ਯੂ. ਕੇ., ਭਾਈ ਹਰਪ੍ਰੀਤ ਸਿੰਘ ਹੈਪੀ, ਅਤੇ ਭਾਈ ਕੁਲਵੰਤ ਸਿੰਘ ਪੁਰਤਗਾਲ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਮੌਕੇ ਭਾਈ ਦਰਸ਼ਨ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਜ਼ੂਰੀ ਰਾਗੀ, ਅਤੇ ਗ੍ਰੰਥੀ ਸਿੰਘਾਂ ਨੂੰ ਸਿਰੋਪਾਓ ਨਾਲ ਨਿਵਾਜਿਆ ਗਿਆ। ਗੁਰੂ ਦੇ ਵਜ਼ੀਰ ਭਾਈ ਸਤਨਾਮ ਸਿੰਘ ਖ਼ਾਲਸਾ ਵਲੋਂ ਗੁਰ ਇਤਿਹਾਸ ਤੋਂ ਇਲਾਵਾ ਸੰਗਤਾਂ ਦਾ ਧੰਨਵਾਦ ਕਰਦਿਆਂ ਸ੍ਰੀ ਗ੍ਰੰਥ ਸਾਹਿਬ ਅਤੇ ਗੁਰੂ ਘਰ ਨਾਲ ਜੁੜਨ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ। ਇਸ ਮੌਕੇ ਤੇ ਸਮੁੱਚੇ ਨਗਰ ਤੋਂ ਇਲਾਵਾ ਕੁਲਵੰਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਦੀਪਕ ਸ਼ਰਮਾ ਸਰਪੰਚ ਰਾਜਗੜ੍ਹ, ਗੁਰਜੀਤ ਸਿੰਘ ਸਾਬਕਾ ਸਰਪੰਚ, ਭਾਈ ਕੁਲਵਿੰਦਰ ਸਿੰਘ ਕਿੰਦਾ, ਰਾਮ ਸਿੰਘ, ਕਾਲਾ ਸਿੰਘ ਆਬੂਧਾਬੀ, ਘਿੱਤਰਾ ਸਿੰਘ, ਰਾਜਵਿੰਦਰ ਸਿੰਘ ਰਾਜੂ, ਗੁਲਜ਼ਾਰ ਸਿੰਘ, ਸੁਰਜੀਤ ਸਿੰਘ ਕਾਲਾ, ਭੋਲਾ ਸਿੰਘ, ਲਛਮਣ ਸਿੰਘ ਪੰਚ, ਸੁਰਜੀਤ ਸਿੰਘ ਟੇਲਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੇਵਾਦਾਰਾਂ ਵਲੋਂ ਸੇਵਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਭਾਗੀਵਾਂਦਰ ਦੇ ਮਿਡ-ਡੇ-ਮੀਲ ਲਈ ਅਧਿਆਪਕ ਨੇ ਆਰ.ਓ ਕੀਤਾ ਭੇਟ ਅਗਲੀ ਖ਼ਬਰ ਸੰਗਰੂਰ ਮਹਾਂ ਰੈਲੀ - ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਰਾਮਪੁਰਾ ਫੂਲ ਤੋਂ ਰਵਾਨਾ ਹੋਵੇਗਾ ਵੱਡਾ ਕਾਫ਼ਲਾ
Ad Position 24