04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਧਾਰਮਿਕ ਸਮਾਗਮ ਉਪਰੰਤ ਖੂਨਦਾਨ ਕੈਂਪ ਲਗਾਇਆ

ਤਲਵੰਡੀ ਸਾਬੋ, 4 ਨਵੰਬਰ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਤਲਵੰਡੀ ਸਾਬੋ ਕੈਂਪਸ, ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ ਉਪਰੰਤ ਖੂਨਦਾਨ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਾਰਜਾਂ ਲਈ ਪ੍ਰੇਰਿਤ ਕੀਤਾ। ਕੈਂਪਸ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਿਕ ਸਮਾਗਮ ਦੀ ਆਰੰਭਤਾ 31 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਨਾਲ ਹੋਈ।

Ad Position 21
No active advertisement
ਖੂਨਦਾਨ ਕੈਂਪ ਉਪਰੰਤ ਮੋਹਤਬਰਾਂ ਦਾ ਸਨਮਾਨ ਕਰਦੇ ਡਾਇਰੈਕਟਰ ਅਮਨਦੀਪ ਸਿੰਘ। ਤਸਵੀਰ: ਰਾਜੂ 05-11-2026
ਤਲਵੰਡੀ ਸਾਬੋ, 4 ਨਵੰਬਰ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਤਲਵੰਡੀ ਸਾਬੋ ਕੈਂਪਸ, ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ ਉਪਰੰਤ ਖੂਨਦਾਨ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਾਰਜਾਂ ਲਈ ਪ੍ਰੇਰਿਤ ਕੀਤਾ। ਕੈਂਪਸ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਿਕ ਸਮਾਗਮ ਦੀ ਆਰੰਭਤਾ 31 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਨਾਲ ਹੋਈ। ਇਸ ਦਿਨ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ, ਕਵੀਸ਼ਰੀ ਮੁਕਾਬਲੇ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। 1 ਨਵੰਬਰ ਨੂੰ ‘ਦਸਤਾਰ ਮੁਕਾਬਲਾ’ ਕਰਵਾਇਆ ਗਿਆ ਅਤੇ 2 ਨਵੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਮਨੋਹਰ ਕੀਰਤਨ ਕੀਤਾ। ਵਿਦਿਆਰਥੀਆਂ ਦੇ ਕਰਵਾਏ ਮੁਕਾਬਲਿਆਂ ਦੇ ਐਲਾਨੇ ਨਤੀਜਿਆਂ ਮੁਤਾਬਿਕ ਕਵਿਤਾ ਮੁਕਾਬਲੇ ਵਿਚ ਅਫਰੀਨ ਬੇਗਮ ਬੀ. ਟੈੱਕ ਸੀ ਐਸ ਈ ਤੀਜਾ ਸਾਲ, ਕਵੀਸ਼ਰੀ ਮੁਕਾਬਲੇ ਵਿੱਚ ਜਸਪ੍ਰੀਤ ਅਤੇ ਅਮਨਦੀਪ ਕੌਰ ਬੀ.ਟੈੱਕ ਐਮ ਈ ਤੀਜਾ ਸਾਲ, ਸ਼ਬਦ ਗਾਇਨ ਮੁਕਾਬਲੇ ਵਿਚ ਪਿੰਕੀ ਰਾਣੀ ਬੀ.ਏ ਦੂਜਾ ਵਰ੍ਹਾ ਅਤੇ ਦਸਤਾਰ ਮੁਕਾਬਲਾ (ਲੜਕੇ) ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਆਖਰੀ ਦਿਨ ਡਾਇਰੈਕਟਰ ਕੈਂਪਸ ਡਾ. ਅਮਨਦੀਪ ਸਿੰਘ ਅਤੇ ਕਨਵੀਨਰ ਡਾ. ਜਗਤਾਰ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਸਹਾਰਾ ਕਲੱਬ ਤਲਵੰਡੀ ਸਾਬੋ ਅਤੇ ਭਗਤ ਪੂਰਨ ਸਿੰਘ ਸੇਵਾ ਕੇਂਦਰ ਵੱਲੋਂ ਸਾਂਝੇ ਤੌਰ ਤੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ ਨੇ 30 ਯੂਨਿਟ ਖੂਨਦਾਨ ਕੀਤਾ।ਖੂਨਦਾਨ ਕੈਂਪ ਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਇੰਚਾਰਜ ਡਾ. ਦਿਆਲ ਭਟਨਾਗਰ ਭਗਤ ਪੂਰਨ ਸਿੰਘ ਸਿਹਤ ਕੇਂਦਰ, ਹਰਪ੍ਰੀਤ ਸਿੰਘ ਮੁੱਖ ਫਾਰਮਾਸਿਸਟ ਅਤੇ ਸਹਾਰਾ ਕਲੱਬ ਦੇ ਪ੍ਰਧਾਨ ਧੰਨਾ ਸਿੰਘ ਮੌਜੂਦ ਰਹੇ।ਡਾਇਰੈਕਟਰ ਅਮਨਦੀਪ ਸਿੰਘ ਵਲੋਂ ਮੋਹਤਬਰ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਵਿਭਾਗ ਦੇ ਕੱਚੇ ਕਾਮਿਆਂ ਵਲੋਂ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਚ ਪਰਿਵਾਰਾਂ ਸਮੇਤ ਰੋਸ ਮੁਜ਼ਾਹਰਾ 6 ਨੂੰ ਅਗਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਵਲੋਂ ਬਠਿੰਡਾ ਵਿਚ ਸਫ਼ਾਈ ਕਾਮਿਆਂ ਅਤੇ ਟਿੱਪਰ ਸੰਬੰਧੀ ਰਿਪੋਰਟ ਜਾਰੀ
Ad Position 24