05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਬੀ. ਆਰ. ਸੀ. ਭਰਤੀ ’ਚ ਘਪਲੇ ਦਾ ਲਗਾਇਆ ਦੋਸ਼

ਬਰੇਟਾ, 5 ਨਵੰਬਰ (ਪਾਲ ਸਿੰਘ ਮੰਡੇਰ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ 31 ਦਸੰਬਰ 2021 ਨੂੰ ਬਲਾਕ ਰਿਸੋਰਸ ਕੋਆਰਡੀਨੇਟਰ ਕਮ ਕਮਿਊਨਿਟੀ ਫੈਸੀਲੀਟੇਟਰ ਦੀਆਂ 55 ਅਸਾਮੀਆਂ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਤਹਿਤ ਤਿਆਰ ਕੀਤੀ ਗਈ ਚੋਣ ਸੂਚੀ ਨੂੰ ਲੈ ਕੇ ਵੱਡੇ ਪੱਧਰ ’ਤੇ ਧੋਖੇਬਾਜ਼ੀ ਅਤੇ ਮਿਲੀਭੁਗਤ ਦਾ ਮਾਮਲਾ ਸਾਹਮਣੇ ਆਇਆ ਹੈ। ਉਮੀਦਵਾਰ ਜਗਜੀਤ ਸਿੰਘ, ਰਣਵੀਰ ਸ਼ਰਮਾ, ਸੁਰਿੰਦਰ ਸਿੰਘ, ਰਮਨਦੀਪ ਕੌਰ ਨੇ ਸੂਚੀਆਂ ਬਣਾਉਣ ਵਾਲੇ ਵਿਭਾਗ ਦੇ ਉੱਚ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾਏ ਹਨ।

Ad Position 21
No active advertisement
ਅਜੀਤ ਡੈਸਕ 06-11-2026
ਬਰੇਟਾ, 5 ਨਵੰਬਰ (ਪਾਲ ਸਿੰਘ ਮੰਡੇਰ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ 31 ਦਸੰਬਰ 2021 ਨੂੰ ਬਲਾਕ ਰਿਸੋਰਸ ਕੋਆਰਡੀਨੇਟਰ ਕਮ ਕਮਿਊਨਿਟੀ ਫੈਸੀਲੀਟੇਟਰ ਦੀਆਂ 55 ਅਸਾਮੀਆਂ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਤਹਿਤ ਤਿਆਰ ਕੀਤੀ ਗਈ ਚੋਣ ਸੂਚੀ ਨੂੰ ਲੈ ਕੇ ਵੱਡੇ ਪੱਧਰ ’ਤੇ ਧੋਖੇਬਾਜ਼ੀ ਅਤੇ ਮਿਲੀਭੁਗਤ ਦਾ ਮਾਮਲਾ ਸਾਹਮਣੇ ਆਇਆ ਹੈ। ਉਮੀਦਵਾਰ ਜਗਜੀਤ ਸਿੰਘ, ਰਣਵੀਰ ਸ਼ਰਮਾ, ਸੁਰਿੰਦਰ ਸਿੰਘ, ਰਮਨਦੀਪ ਕੌਰ ਨੇ ਸੂਚੀਆਂ ਬਣਾਉਣ ਵਾਲੇ ਵਿਭਾਗ ਦੇ ਉੱਚ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਨਿਯਮਾਂ ਮੁਤਾਬਿਕ ਭਰਤੀ ’ਚ ਘੱਟੋ-ਘੱਟ 1 ਸਾਲ ਦਾ ਫ਼ੀਲਡ ਤਜਰਬਾ ਲਾਜ਼ਮੀ ਤੌਰ ’ਤੇ ਮੰਗਿਆ ਗਿਆ ਸੀ, ਜੋ ਸਿਰਫ਼ ਵਿਭਾਗ ’ਚ ਕੰਮ ਕਰ ਰਹੇ ਮੋਟੀਵੇਟਰਾਂ ਕੋਲ ਹੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜਾਰੀ ਕੀਤੀ ਗਈ ਫਾਈਨਲ ਸੂਚੀ ’ਚ ਘੱਟੋ-ਘੱਟ 10 ਅਜਿਹੇ ਉਮੀਦਵਾਰਾਂ ਨੂੰ ਯੋਗ ਕਰਾਰ ਦੇ ਦਿੱਤਾ ਗਿਆ ਹੈ, ਜਿਨ੍ਹਾਂ ਕੋਲ ਵਿਭਾਗ ਦਾ ਕੋਈ ਵੀ ਤਜਰਬਾ ਨਹੀਂ ਹੈ ਅਤੇ ਉਨ੍ਹਾਂ ਦੇ ਤਜਰਬੇ ਦੇ ਅੰਕ ‘ਸਿਫ਼ਰ’ ਹਨ। ਵਿਭਾਗ ਦੇ ਅਧਿਕਾਰੀਆਂ ਨੇ ਮਿਲੀਭੁਗਤ ਕਰ ਕੇ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਇਸ਼ਤਿਹਾਰ ’ਚ ਕੁੱਲ 55 ਅਸਾਮੀਆਂ ਸਨ ਪਰ ਬਿਨਾਂ ਕਿਸੇ ਪਬਲਿਕ ਨੋਟਿਸ ਦੇ ਮਨਮਾਨੇ ਢੰਗ ਨਾਲ ਸਿਰਫ਼ 46 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਕੇ ਰਾਖਵੇਂ ਕੋਟੇ ਅਤੇ ਨਿਯਮਾਂ ਨੂੰ ਤੋੜਿਆ ਗਿਆ ਹੈ, ਜੋ ਸਰਾਸਰ ਮਿਹਨਤੀ ਅਤੇ ਯੋਗ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸੂਚੀ ਨੂੰ ਮੁੜ ਨਾ ਖੋਖਿਆ ਗਿਆ ਤਾਂ ਉਨ੍ਹਾਂ ਵਲੋਂ ਹਾਈ ਕੋਰਟ ਦਾ ਰੁੱਖ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦਿਵਿਤ ਔਲਖ ਨੂੰ ਅੰਤਿਮ ਅਰਦਾਸ ਮੌਕੇ ਸੰਗੀਤ ਜਗਤ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਨੇ ਦਿੱਤੀ ਭਾਵਭਿੰਨੀ ਸ਼ਰਧਾਂਜਲੀ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਰੱਲਾ ਵਿਖੇ ਨਸ਼ਿਆਂ ਖ਼ਿਲਾਫ਼ ਭਾਸ਼ਣ ਮੁਕਾਬਲੇ ਕਰਵਾਏ
Ad Position 24