ਖੰਨਾ, 3 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਨਵੀਂ ਨਿਯੁਕਤ ਪਿ੍ੰਸੀਪਲ ਡਾ. ਨੀਤੂ ਓਹਰੀ ਹਾਂਡਾ ਦਾ ਏ.ਐਸ. ਕਾਲਜ ਫ਼ਾਰ ਵੁਮੈਨ, ਖੰਨਾ ਵਿੱਚ ਫੁੱਲਾਂ ਨਾਲ ਰਸਮੀ ਸਵਾਗਤ ਕੀਤਾ ਗਿਆ | ਉਨ੍ਹਾਂ ਨੂੰ ਸੰਜੀਵ ਧਮੀਜਾ (ਪ੍ਰਧਾਨ, ਏ.ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ), ਐਡਵੋਕੇਟ ਨਵੀਨ ਥੰਮ੍ਹਣ (ਉਪ-ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਕਵਿਤਾ ਗੁਪਤਾ (ਸਕੱਤਰ, ਏ.ਐਸ. ਕਾਲਜ ਫ਼ਾਰ ਵੁਮੈਨ), ਅਜੈ ਸੂਦ (ਸਕੱਤਰ, ਏ. ਐਸ. ਕਾਲਜ, ਖੰਨਾ), ਸੁਬੋਧ ਮਿੱਤਲ (ਸਕੱਤਰ, ਏ. ਐਸ. ਕਾਲਜ ਆਫ਼ ਐਜੂਕੇਸ਼ਨ), ਰਮਰੀਸ਼ ਵਿਜ (ਸਕੱਤਰ, ਏ.ਐਸ. ਗਰੁੱਪ ਆਫ ਇੰਸਟੀਟਿਊਸ਼ਨਜ਼), ਮੋਹਿਤ ਗੋਇਲ (ਮੈਨੇਜਰ, ਏ.ਐਸ. ਸੀਨੀਅਰ ਸੈਕੰਡਰੀ ਸਕੂਲ), ਸ਼ਿਵਮ ਬੇਦੀ (ਸਕੱਤਰ, ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ), ਡਾ. ਅਸ਼ਵਨੀ ਬਾਂਸਲ (ਸਾਬਕਾ ਪ੍ਰਧਾਨ), ਡਾ. ਧਰਮ ਸਿੰਘ ਸੰਧੂ (ਮੈਂਬਰ ਪੰਜਾਬ ਐਜੂਕੇਸ਼ਨ ਟਿ੍ਬਿਯੂਨਲ), ਡਾ. ਕੇ. ਕੇ. ਸ਼ਰਮਾ (ਪਿ੍ੰਸੀਪਲ ਏ. ਐਸ. ਕਾਲਜ ਖੰਨਾ), ਡਾ. ਪਵਨ ਕੁਮਾਰ (ਪਿ੍ੰਸੀਪਲ, ਏ.ਐਸ. ਕਾਲਜ ਆਫ਼ ਐਜੂਕੇਸ਼ਨ), ਡਾ. ਮੁਕੇਸ਼ ਅਰੋੜਾ (ਸੈਨੇਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਅਭਿਮਨਿਊ ਆਦਯਾ, ਆਸ਼ੂਤੋਸ਼ ਹਾਂਡਾ, ਰਣਜੀਤ ਕੌਰ (ਕਾਰਜਕਾਰੀ ਪਿ੍ੰਸੀਪਲ) ਅਤੇ ਰਵਿੰਦਰ ਕੁਮਾਰ (ਦਫ਼ਤਰ ਸੁਪਰਿੰਟੈਂਡੈਂਟ) ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ | ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ਼ ਮੈਂਬਰਾਂ ਅਤੇ ਕਲਾਸ ਚੌਥੀ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸਭ ਵੱਲੋਂ ਵਧਾਈਆਂ ਦਿੱਤੀਆਂ ਗਈਆਂ | ਅੰਤ ਵਿੱਚ ਡਾ. ਨੀਤੂ ਓਹਰੀ ਹਾਂਡਾ ਨੇ ਸੰਸਥਾ ਦੇ ਸੁਧਾਰ ਲਈ ਸਭ ਨੂੰ ਪੂਰਾ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿਵਾਇਆ | ਸੰਜੀਵ ਧਮੀਜਾ (ਪ੍ਰਧਾਨ), ਐਡਵੋਕੇਟ ਨਵੀਨ ਥੰਮਨ (ਉਪ-ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਜਤਿੰਦਰ ਦੇਵਗਨ (ਜੁਆਇੰਟ ਜਨਰਲ ਸੈਕਟਰੀ ਅਤੇ ਇੰਟਰਨਲ ਆਡੀਟਰ) ਅਤੇ ਕਵਿਤਾ ਗੁਪਤਾ (ਸਕੱਤਰ) ਵੱਲੋਂ ਪਿ੍ੰਸੀਪਲ ਨੂੰ ਅÏਪਚਾਰਿਕ ਜ਼ਿੰਮੇਵਾਰੀ ਸੌਂਪੀ ਗਈ |