12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕਾਂਗਰਸ ਦੀ ਬਰਨਾਲਾ ਮਹਾਂ ਸੰਗਰਾਮ ਰੈਲੀ ਇਤਿਹਾਸਿਕ ਹੋ ਨਿੱਬੜੀ-ਅਵਤਾਰ ਚਹਿਲ

Ad Position 21
No active advertisement
ਅਜੀਤ ਡੈਸਕ 03-03-2026
ਸਾਹਨੇਵਾਲ, 2 ਮਾਰਚ (ਹਨੀ ਚਾਠਲੀ)-ਬਰਨਾਲਾ ਵਿਖੇ ਮਨਰੇਗਾ ਬਚਾਓ ਮਹਾਂ ਸੰਗਰਾਮ ਰੈਲੀ ਇਤਿਹਾਸਿਕ ਹੋ ਨਿੱਬੜੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਮੰਡਲ ਪ੍ਰਧਾਨ ਅਵਤਾਰ ਸਿੰਘ ਚਹਿਲ ਨੇ ਕੀਤਾ | ਉਨ੍ਹਾਂ ਕਿਹਾ ਕਿ ਬਰਨਾਲਾ ਦੀ ਧਰਤੀ ਤੋਂ ਉੱਠੀ ਇਹ ਗੂੰਜ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਹੇਗੀ, ਸਗੋਂ ਦੇਸ਼ ਭਰ 'ਚ ਮਜ਼ਦੂਰ ਹੱਕਾਂ ਦੀ ਲੜਾਈ ਨੂੰ ਨਵੀਂ ਦਿਸ਼ਾ ਦੇਵੇਗੀ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਹੀ ਕਿਸਾਨ ਅਤੇ ਮਜ਼ਦੂਰ ਵਰਗ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਬਰਨਾਲਾ ਦੀ ਰੈਲੀ 'ਚ ਉਨ੍ਹਾਂ ਦੇ ਸਪਸ਼ਟ ਅਤੇ ਜ਼ੋਰਦਾਰ ਸੰਦੇਸ਼ ਨੇ ਮੌਜੂਦਾ ਸਰਕਾਰ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਮਨਰੇਗਾ ਕਾਨੂੰਨ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਚਹਿਲ ਨੇ ਮਜ਼ਦੂਰ ਭਰਾਵਾਂ ਅਤੇ ਭੈਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੱਡੀ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਆਪਣੇ ਹੱਕਾਂ ਪ੍ਰਤੀ ਸਚੇਤ ਹਨ | ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਭਾਰੀ ਗਿਣਤੀ ਵਿਚ ਪਹੰੁਚੇ ਸਨ |
Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਖ਼ਾਲਸਾਈ ਰੰਗ 'ਚ ਰੰਗੀ ਅਗਲੀ ਖ਼ਬਰ ਖੰਨਾ ਦੇ ਰਕਸ਼ਿਤ ਢੰਡ ਨੇ ਸੀ. ਏ. ਦੇ ਪੇਪਰ ਵਿਚੋਂ 18ਵਾਂ ਨੰਬਰ ਹਾਸਿਲ ਕੀਤਾ, ਭਾਜਪਾ ਨੇਤਾ ਹੀਰਾ ਨੇ ਕੀਤਾ ਸਨਮਾਨਿਤ
Ad Position 24