ਮਲੌਦ, 2 ਮਾਰਚ (ਦਿਲਬਾਗ ਸਿੰਘ ਚਾਪੜਾ)- ਗੁਰਦੁਆਰਾ ਧਰਮਸਰ ਸਾਹਿਬ ਰੋੜੀਆ ਵਿਖੇ ਹਰ ਸਾਲ ਦੀ ਤਰ੍ਹਾਂ ਸ਼ੋ੍ਰਮਣੀ ਭਗਤ ਧੰਨਾ ਜੀ ਦੇ ਅਵਤਾਰ ਪੁਰਬ ਅਤੇ ਬਾਬਾ ਦਲੀਪ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਸੰਤ ਸਮਾਗਮ ਸੰਤ ਬਾਬਾ ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਬਾਬਾ ਧਰਮਪਾਲ ਸਿੰਘ ਧਮੋਟ ਵਾਲੇ, ਬਾਬਾ ਬਲਜੀਤ ਸਿੰਘ ਫੱਕਰ ਸੰਗਰੂਰ ਵਾਲੇ, ਬਾਬਾ ਹਰਸਿਮਰਨ ਸਿੰਘ ਹੀਰਾਂ ਵਾਲੇ, ਬਾਬਾ ਨਿਰਮਲ ਸਿੰਘ ਚੀਮੇ ਵਾਲੇ, ਬਾਬਾ ਸੰਤੋਖ ਸਿੰਘ ਮਾਲੇਰਕੋਟਲਾ ਵਾਲੇ, ਬਾਬਾ ਜੈਦੀਪ ਸਿੰਘ ਲੋਪੋ ਵਾਲੇ, ਬਾਬਾ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲੇ, ਬਾਬਾ ਬੰਤ ਦਾਸ ਲਸਾੜੇ ਵਾਲੇ, ਬਾਬਾ ਫ਼ਕੀਰ ਸਿੰਘ ਖੰਨੇ ਵਾਲੇ, ਬਾਬਾ ਕੁਲਦੀਪ ਸਿੰਘ ਲੁਧਿਆਣਾ, ਬਾਬਾ ਬਲਵੰਤ ਸਿੰਘ ਲਸਾੜਾ, ਭਾਈ ਮੱਖਣ ਸਿੰਘ ਕਮਲ, ਬੀਬੀ ਗਗਨਦੀਪ ਕੌਰ ਰੁੜਕੀ, ਬੀਬੀ ਸਿਮਰਨਜੋਤ ਕੌਰ ਰੁੜਕੀ, ਬੀਬੀ ਸੁਮਨਦੀਪ ਕੌਰ ਮੰਨਵੀ, ਬੀਬੀ ਦਲਜੀਤ ਕੌਰ ਮੰਨਵੀਂ, ਬਾਬਾ ਜਸਵੀਰ ਸਿੰਘ ਸੋਮਲ ਖੇੜੀ, ਬਾਬਾ ਗੁਰਦਾਸ ਪੁਰੀ, ਬਾਬਾ ਹਰਜਿੰਦਰ ਸਿੰਘ, ਬਾਬਾ ਮੱਘਰ ਸਿੰਘ, ਬਾਬਾ ਸਾਧੂ ਸਿੰਘ ਆਦਿ ਸ਼ਖਸ਼ੀਅਤਾਂ ਨੇ ਪਹੁੰਚ ਕੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਸ਼੍ਰੋਮਣੀ ਭਗਤ ਧੰਨਾ ਜੀ ਅਤੇ ਬਾਬਾ ਦਲੀਪ ਸਿੰਘ ਦੇ ਜੀਵਨ ਅਤੇ ਕਾਰਜਾਂ ਬਾਰੇ ਵਿਚਾਰਾਂ ਕੀਤੀਆਂ | ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਜਥੇ. ਗੁਰਜੀਵਨ ਸਿੰਘ ਸਰੌਦ ਪੰਥਕ ਅਕਾਲੀ ਲਹਿਰ ਹਲਕਾ ਪਾਇਲ, ਪ੍ਰਧਾਨ ਸੋਨੀਆ ਗੋਇਲ, ਸਾਬਕਾ ਪ੍ਰਧਾਨ ਵਰਿੰਦਰਜੀਤ ਕੌਰ ਸੋਮਲ, ਰਜਿੰਦਰ ਸਿੰਘ ਕਾਕਾ ਰੋੜੀਆ, ਚੇਅਰਮੈਨ ਅਮਰੀਕ ਸਿੰਘ ਰੋੜੀਆ, ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ, ਅਮਨਿੰਦਰ ਸਿੰਘ ਮੁੰਦਰੀ ਰੋੜੀਆ, ਸਤਨਾਮ ਸਿੰਘ ਸੱਤਾ, ਸਮਾਜ ਸੇਵੀ ਇੰਦਰਜੀਤ ਪੁਰੀ ਮਲੌਦ, ਸਰਪੰਚ ਬਿੱਲਾ ਸੇਖਾ, ਨਿੱਕਾ ਗਿਆਸਪੁਰਾ, ਪ੍ਰਧਾਨ ਕੁਲਦੀਪ ਸਿੰਘ ਸੋਮਲ, ਹਰਮੇਲ ਸਿੰਘ ਮਲੌਦ, ਹਰਭਜਨ ਸਿੰਘ ਸੰਦੀਲਾ, ਰਛਪਾਲ ਸਿੰਘ, ਰਾਮ ਸਿੰਘ ਸੋਮਲ ਖੇੜੀ, ਜੱਥੇ ਰਣਵੀਰ ਸਿੰਘ, ਪ੍ਰਧਾਨ ਰਾਮ ਆਸਰਾ, ਪੰਮਾ ਸੇਖਾ, ਮਾ. ਜਗਦੀਸ਼ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |