ਮਲੌਦ, 2 ਮਾਰਚ (ਦਿਲਬਾਗ ਸਿੰਘ ਚਾਪੜਾ)-ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਕਰਮਚਾਰੀ ਹੀ ਸੁਰੱਖਿਅਤ ਨਹੀਂ ਉੱਥੇ ਆਮ ਲੋਕਾਂ ਦੀ ਸਾਰ ਕੌਣ ਲਵੇਗਾ | ਪੰਜਾਬ ਵਿਚ ਆਏ ਦਿਨ ਕਤਲੋਗਾਰਤ, ਲੁੱਟ ਖੋਹ ਅਤੇ ਫਿਰੌਤੀ ਵਰਗੇ ਅਨੇਕਾ ਮਸਲੇ ਸਾਹਮਣੇ ਆਉਂਦੇ ਹਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਦੀ ਪੰਜਾਬ ਦੀ ਕੁਰਸੀ ਸੰਭਾਲੀ ਹੈ | ਉਨ੍ਹਾਂ ਨੇ ਪੰਜਾਬ ਦੀ ਦੁਖਦੀ ਰਗ ਦਾ ਇਲਾਜ ਤਾਂ ਕੀ ਕਰਨਾ ਸੀ ਸਗੋਂ ਜਦੋਂ ਉਨ੍ਹਾਂ ਨੂੰ ਆਪਣੀ ਕੁਰਸੀ ਖ਼ਤਰੇ ਵਿਚ ਲਗਦੀ ਹੈ ਤਾਂ ਉਸੇ ਸਮੇਂ ਉਹ ਹਸਪਤਾਲ ਵਿਚ ਭਰਤੀ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਰ ਉਸ ਸਾਜ਼ਿਸ਼ ਦਾ ਪਰਦਾ ਨੰਗਾ ਕਰੇਗਾ, ਜਿਸ ਨਾਲ ਸਾਡੀਆਂ ਸੁਰੱਖਿਆ ਫੋਰਸਾਂ ਅਤੇ ਆਮ ਲੋਕਾ ਵਿੱਚ ਵੰਡੀਆਂ ਪਾਕੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਮਨਸੂਬੇ ਬਣਾਏ ਜਾਦੇ ਹੋਣ | ਇਸ ਸਮੇਂ ਉਨ੍ਹਾਂ ਦੇ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਗੁਰਪ੍ਰੀਤ ਸਿੰਘ ਲਾਪਰਾਂ, ਠੇਕੇਦਾਰ ਅਮਰੀਕ ਸਿੰਘ ਰੋੜੀਆਂ, ਚੇਅਰਮੈਨ ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਮੁੱਖ ਬੁਲਾਰੇ ਜਗਦੀਪ ਸਿੰਘ ਲਹਿਲ, ਹਰਪ੍ਰੀਤ ਸਿੰਘ ਰਿੰਪੀ, ਸੰਮਤੀ ਮੈਂਬਰ ਸਮਿੰਦਰ ਸਿੰਘ ਸਿਹੌੜਾ, ਗੁਰਮੁੱਖ ਸਿੰਘ ਗੋਲੀ ਬਹਾਦਰਪੁਰ, ਠੇਕੇਦਾਰ ਹਰਮਿੰਦਰ ਸਿੰਘ ਤੇ ਹੋਰ ਹਾਜ਼ਰ ਸਨ |