11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੈਪਟਨ ਸੁਖਜੀਤ ਸਿੰਘ ਹਰਾ ਦੇ ਬੇਟੇ ਤੇਗਬੀਰ ਸਿੰਘ ਹਰਾ ਨੇ ਪੰਜਾਬ ਦਾ ਵਧਾਇਆ ਮਾਣ

Ad Position 21
No active advertisement
ਅਜੀਤ ਡੈਸਕ 03-03-2026
ਸਾਹਨੇਵਾਲ, 2 ਮਾਰਚ (ਅਮਰਜੀਤ ਸਿੰਘ ਮੰਗਲੀ)-ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਦੇ ਬੇਟੇ ਤੇਗਬੀਰ ਸਿੰਘ ਹਰਾ ਨੇ ਪਿਛਲੇ ਦਿਨੀਂ ਗੁੜਗਾਉਂ ਵਿਚ ਯੋਧਾ ਫਿੱਟ ਆਫ਼ ਇੰਡੀਆ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ, ਜਿਸ ਵਿਚ ਪੂਰੇ ਭਾਰਤ ਵਿਚੋਂ 100 ਤੋਂ ਵੱਧ ਫਿੱਟ ਖਿਡਾਰੀਆਂ ਨੂੰ ਸੈਮੀਫਾਈਨਲ ਲਈ ਚੁਣਿਆ ਗਿਆ ਸੀ ਅਤੇ ਇਨ੍ਹਾਂ ਵਿਚੋਂ 25 ਐਲੀਟ ਖਿਡਾਰੀਆਂ ਨੂੰ ਫਾਈਨਲ ਲਈ ਚੁਣਿਆ ਗਿਆ ਸੀ | ਚੁਣੇ ਹੋਏ ਫਾਈਨਲ ਖਿਡਾਰੀਆਂ ਵਿਚੋਂ ਕੈਪਟਨ ਸੁਖਜੀਤ ਸਿੰਘ ਹਰਾ ਦੇ ਬੇਟੇ ਤੇਗਬੀਰ ਸਿੰਘ ਹਰਾ ਨੇ ਸਭ ਤੋਂ ਅÏਖਾ ਮੁਕਾਬਲਾ ਕਰ ਕੇ ਤੀਜਾ ਰੈਂਕ ਪ੍ਰਾਪਤ ਕੀਤਾ ਅਤੇ ਜਿਸ ਨਾਲ ਤੇਗਬੀਰ ਸਿੰਘ ਹਰਾ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਪੂਰੇ ਪੰਜਾਬ ਭਰ ਦਾ ਨਾਮ ਰੌਸ਼ਨ ਕਰ ਕੇ ਪਿੰਡ ਨੰਦਪੁਰ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਦਾ ਮਾਣ ਵਧਾਇਆ | ਇਸ ਸਬੰਧੀ ਕੈਪਟਨ ਸੁਖਜੀਤ ਸਿੰਘ ਹਰਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਤੇਗਬੀਰ ਸਿੰਘ ਹਰਾ ਨੇ ਸਭ ਤੋਂ ਅÏਖੇ ਈਵੈਂਟਾਂ ਵਿਚ ਹਿੱਸਾ ਲੈ ਕੇ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਨੇ ਈਵੈਟਾਂ ਬਾਰੇ ਦੱਸਿਆ ਕਿ ਸਭ ਤੋਂ ਅÏਖੇ ਸੱਤ ਮੁਕਾਬਲਿਆਂ ਦੇ ਵੱਖ-ਵੱਖ ਅਭਿਆਸਾਂ ਨੂੰ ਪੂਰਾ ਕਰਨ ਲਈ ਹਰੇਕ ਈਵੈਂਟ ਤੋਂ ਬਾਅਦ ਦੋ ਕਿੱਲੋਮੀਟਰ ਸਪਿ੍ੰਟ ਸ਼ਾਮਲ ਸਨ | ਉਨ੍ਹਾਂ ਦੱਸਿਆ ਕਿ ਉਲੰਪਿਕ, ਏਸ਼ੀਅਨ ਖੇਡਾਂ ਅਤੇ ਐਨ. ਐੱਸ. ਜੀ. ਵਰਗੇ ਭਾਰਤ ਦੇ ਵੱਖ-ਵੱਖ ਰੱਖਿਆ ਬਲਾਂ ਦੇ ਏਲੀਟ ਕਮਾਂਡੋਜ਼ ਨੇ ਇਸ ਈਵੈਂਟ ਵਿਚ ਹਿੱਸਾ ਲਿਆ ਸੀ, ਜਿਸ ਦਾ ਉਦੇਸ਼ ਸਭ ਤੋਂ ਮਜ਼ਬੂਤ ਸਰੀਰ ਅਤੇ ਦਿਮਾਗ਼ ਵਾਲੇ ਵਿਅਕਤੀ ਦੀ ਚੋਣ ਲਈ ਸੀ | ਉਨ੍ਹਾਂ ਦੱਸਿਆ ਕਿ ਪਹਿਲਾ ਸਥਾਨ ਮੁੰਬਈ ਦੇ ਤੜਾਖੇ ਸਿਕੰਦਰ ਨੂੰ ਮਿਲਿਆ | ਉਹ ਇੱਕ ਭਾਰਤੀ ਰੱਖਿਆ ਫੋਰਸ ਵਿਚ ਕਮਾਂਡੋ ਹਨ ਅਤੇ ਭਾਰਤ ਦੇਸ਼ ਵਲੋਂ ਉਪਲਿੰਕ ਖੇਡਾਂ ਵਿਚ ਹਿੱਸਾ ਲੈਂਦੇ ਹਨ ਅਤੇ ਉਸ ਨੰੂ ਪ੍ਰਸ਼ੰਸਾ ਟਰਾਫ਼ੀ ਅਤੇ ਸਰਟੀਫਿਕੇਟ ਦੇ ਨਾਲ 10 ਲੱਖ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਦੂਜਾ ਸਥਾਨ ਹਰਿਆਣਾ ਦੇ ਅਰੁਣ ਕਾਦੀਆਨ ਨੂੰ ਮਿਲਿਆ ਅਤੇ ਉਸ ਨੰੂ 5 ਲੱਖ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਤੇਗਬੀਰ ਸਿੰਘ ਹਰਾ (ਕੈਨੇਡਾ) ਜੂਨੀਅਰ ਟੈਨਿਸ ਨੈਸ਼ਨਲ ਫਾਈਨਲਿਸਟ ਹੈ ਨੇ ਭਾਰਤ ਦੇ ਸਭ ਤੋਂ ਤੰਦਰੁਸਤ ਵਿਅਕਤੀ ਵਜੋਂ ਤੀਜੇ ਸਥਾਨ ਨਾਲ ਪੰਜਾਬ ਦਾ ਮਾਣ ਵਧਾਇਆ ਅਤੇ ਉਸ ਨੰੂ 2 ਲੱਖ ਰੁਪਏ ਦੀ ਪ੍ਰਸ਼ੰਸਾ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਤੇਗਬੀਰ ਸਿੰਘ ਹਰਾ ਨੇ ਪੰਜਾਬ ਵਿਚ ਨਸ਼ਿਆਂ ਦੀ ਦੁਰਵਰਤੋਂ ਬਾਰੇ ਬੋਲਣ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸੰਦੇਸ਼ ਦਿੱਤਾ ਹੈ ਕਿ ਮੈਂ ਵੀ ਇੱਕ ਪੰਜਾਬੀ ਹਾਂ ਅਤੇ ਉੜਦੇ ਪੰਜਾਬ ਦੀ ਸੱਚੀ ਤਸਵੀਰ ਹਨ ਅਤੇ ਉਨ੍ਹਾਂ ਨੇ ਆਪਣੇ ਪੰਜਾਬੀ ਨੌਜਵਾਨਾਂ ਸਾਥੀਆਂ ਨੂੰ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਖੇਡਾਂ ਖੇਡੀਏ ਅਤੇ ਤੰਦਰੁਸਤ ਰਹੀਏ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਮਾੜੀ ਭਾਸ਼ਾ ਬੋਲਦੇ ਲੋਕਾਂ ਲਈ ਉਨ੍ਹਾਂ ਦੀ ਜਿੱਤ ਪੂਰੇ ਪੰਜਾਬ ਦੇ ਗੱਭਰੂਆਂ ਲਈ ਮਾਣ ਵਾਲੀ ਗੱਲ ਹੈ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਨੂੰ ਜਗਰਾਉਂ ਆਉਣ ਲਈ ਦਿੱਤਾ ਸੱਦਾ ਪੱਤਰ ਅਗਲੀ ਖ਼ਬਰ ਬੁੱਢੇਵਾਲ ਵਿਖੇ ਧਾਰਮਿਕ ਦੀਵਾਨ 2 ਤੋਂ 8 ਮਾਰਚ ਤੱਕ
Ad Position 24