01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦੀ ਘੁਡਾਣੀ ਕਲਾਂ ਬਹੁਮੰਤਵੀ ਸੁਸਾਇਟੀ ਖੇਤੀਬਾੜੀ ਸਰਵਿਸ ਸਭਾ ਲਿਮ. ਦੀ ਪ੍ਰਬੰਧਕ ਕਮੇਟੀ ਦੀ ਚੋਣ

Ad Position 21
No active advertisement
ਅਜੀਤ ਡੈਸਕ 04-03-2026

• 11 ਉਮੀਦਵਾਰਾਂ 'ਚੋਂ 8 ਨੂੰ ਮਿਲੀ ਜਿੱਤ, 3 ਮੈਂਬਰ ਬਿਨਾਂ ਮੁਕਾਬਲੇ ਚੁਣੇ ਗਏ
• ਸ਼ਾਂਤਮਈ ਤਰੀਕੇ ਨਾਲ ਮੁਕੰਮਲ ਹੋਈ ਚੋਣ ਪ੍ਰਕਿਰਿਆ, ਚੋਣ ਅਮਲੇ ਵਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ

ਰਾੜਾ ਸਾਹਿਬ, 3 ਮਾਰਚ (ਸੁਖਵੀਰ ਸਿੰਘ ਚਣਕੋਈਆਂ)- ਅੱਜ ਅਨਾਜ ਮੰਡੀ ਘਲੋਟੀ (ਫੋਕਲ ਪੁਆਇੰਟ) ਵਿਖੇ ਦੀ ਘੁਡਾਣੀ ਕਲ੍ਹਾਂ ਬਹੁਮੰਤਵੀ ਸੁਸਾਇਟੀ ਖੇਤੀਬਾੜੀ ਸਰਵਿਸ ਸਭਾ ਲਿਮ. ਦੀ ਪ੍ਰਬੰਧਕ ਕਮੇਟੀ ਦੀ ਚੋਣ ਸਾਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕਰਵਾਈ ਗਈ |
ਇੰਸਪੈਕਟਰ ਚਰਨਜੀਤ ਸਿੰਘ (ਰਿਟਰਨਿੰਗ ਅਫ਼ਸਰ) ਅਤੇ ਇੰਸਪੈਕਟਰ ਬਲਕਾਰ ਸਿੰਘ (ਅਲਟਰਨੇਟਿਵ ਰਿਟਰਨਿੰਗ ਅਫ਼ਸਰ) ਨੇ ਦੱਸਿਆ ਕਿ ਖੇਤੀਬਾੜੀ ਸਭਾ ਘੁਡਾਣੀ ਕਲ੍ਹਾਂ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਿੰਗ ਕਰਵਾਈ ਗਈ , ਉਨ੍ਹਾਂ ਦੱਸਿਆ ਕਿ 3 ਮੈਂਬਰ ਚੋਣ ਤੋਂ ਪਹਿਲਾਂ ਨਿਰਵਿਰੋਧ ਚੁਣੇ ਗਏ ਸਨ ਜਦਕਿ 8 ਮੈਂਬਰਾਂ ਦੀ ਚੋਣ ਲਈ 11 ਮੈਂਬਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ, ਜਿਨ੍ਹਾਂ ਲਈ ਅੱਜ ਵੋਟਿੰਗ ਕਰਵਾਈ ਗਈ ਅਤੇ ਸਭਾ ਦੇ 265 ਮੈਂਬਰਾਂ ਵਿਚੋਂ 261 ਮੈਂਬਰਾਂ ਵੱਲੋਂ ਵੋਟ ਦਾ ਇਸਤੇਮਾਲ ਕੀਤਾ ਗਿਆ | ਦੁਪਹਿਰ ਤੱਕ ਵੋਟਿੰਗ ਕਰਵਾਉਣ ਉਪਰੰਤ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਅਮਰਜੀਤ ਸਿੰਘ (ਜਨਰਲ) ਨੂੰ 25 ਵੋਟਾਂ, ਸੁਖਵਿੰਦਰ ਸਿੰਘ (ਜਨਰਲ) ਨੂੰ 29 ਵੋਟਾਂ, ਗੁਰਚਰਨ ਸਿੰਘ (ਜਨਰਲ) ਨੂੰ 32 ਵੋਟਾਂ, ਗੁਰਪ੍ਰੀਤ ਸਿੰਘ (ਜਨਰਲ) ਨੂੰ 22 ਵੋਟਾਂ, ਦਰਸ਼ਨ ਸਿੰਘ (ਜਨਰਲ) ਨੂੰ 20 ਵੋਟਾਂ, ਬਲਦੀਪ ਸਿੰਘ (ਜਨਰਲ) ਨੂੰ 28 ਵੋਟਾਂ, ਰਾਜਵੰਤ ਸਿੰਘ (ਜਨਰਲ) ਨੂੰ 23 ਵੋਟਾਂ ਅਤੇ ਰਾਜਵੀਰ ਸਿੰਘ (ਜਨਰਲ) 28 ਵੋਟਾਂ ਪ੍ਰਾਪਤ ਹੋਈਆਂ ਤੇ ਜਿੱਤ ਪ੍ਰਾਪਤ ਕੀਤੀ ਜਦਕਿ ਨਰਿੰਦਰਪਾਲ ਕੌਰ ਰਾਣੂ (ਇਸਤਰੀ), ਪਰਮਜੀਤ ਕੌਰ (ਇਸਤਰੀ) ਅਤੇ ਬਲਵਿੰਦਰ ਸਿੰਘ (ਐਸ. ਸੀ) ਬਿਨਾਂ ਮੁਕਾਬਲਾ ਚੁਣੇ ਗਏ ਹਨ |
ਸ਼ਾਂਤਮਈ ਤਰੀਕੇ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਵਾਉਣ 'ਤੇ ਚੋਣ ਅਮਲੇ ਤੇ ਸਰਪੰਚ ਗੁਰਿੰਦਰ ਸਿੰਘ ਵੱਲੋਂ ਸਮੂਹ ਵੋਟਰਾਂ -ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲ੍ਹਾਂ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ , ਅਵਤਾਰ ਸਿੰਘ ਬੋਪਾਰਾਏ, ਹਰਮਿੰਦਰ ਸਿੰਘ ਛਿੰਦਾ ਘੁਡਾਣੀ, ਪ੍ਰਧਾਨ ਜਸਵੀਰ ਸਿੰਘ ਕੱਕੂ, ਸਨੀ ਬੋਪਾਰਾਏ, ਮਨਦੀਪ ਸ਼ਰਮਾ ਮਨੀ, ਮਹੇਸ਼ਇੰਦਰ ਸਿੰਘ ਘੁਡਾਣੀ, ਲਵਪ੍ਰੀਤ ਸਿੰਘ, ਬੀਰਸੁਖਦੀਪ ਸਿੰਘ, ਪੰਚ ਰਬਨਦੀਪ ਸਿੰਘ ਆਦਿ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਪਿੰਡ ਵਾਸੀ ਅਤੇ ਖੇਤੀਬਾੜੀ ਸਭਾ ਦੇ ਮੈਂਬਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਸੂਬੇ ਦੀ ਰਾਜਸੀ ਦਿਸ਼ਾ ਬਦਲ ਦੇਵੇਗੀ- ਰਸ਼ਪਾਲ ਸਿੰਘ ਅਗਲੀ ਖ਼ਬਰ ਕੁਲਵੰਤ ਸਿੰਘ ਦੋਰਾਹਾ ਨਗਰ ਕੌਂਸਲ ਦੇ ਬਣੇ ਕਾਰਜਕਾਰੀ ਪ੍ਰਧਾਨ
Ad Position 24