ਸਾਹਨੇਵਾਲ, 10 ਮਾਰਚ (ਹਨੀ ਚਾਠਲੀ, ਅਮਰਜੀਤ ਸਿੰਘ ਮੰਗਲੀ )-ਅੱਜ ਸਾਹਨੇਵਾਲ ਅਨਾਜ ਮੰਡੀ ਦੇ ਆੜ੍ਹਤੀਆ ਦੀ ਇਕ ਅਹਿਮ ਮੀਟਿੰਗ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਜ਼ਿਲ੍ਹਾ ਵਾਈਸ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ ਅਤੇ ਅਨਾਜ ਮੰਡੀ ਸਾਹਨੇਵਾਲ ਦੇ ਪ੍ਰਧਾਨ ਦਵਿੰਦਰ ਸਿੰਘ ਝੱਜ ਦੀ ਅਗਵਾਈ ਹੇਠ ਮੀਟਿੰਗ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਗੱਲਬਾਤ ਕਰਦਿਆ ਕਿਹਾ ਕਿ ਆੜ੍ਹਤੀਆ ਨੂੰ ਲੰਬੇ ਸਮੇਂ ਤੋਂ ਜੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਂਦੇ ਆੜ੍ਹਤੀਆ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣਨ ਲਈ ਆਏ ਹਾਂ ਤੇ ਉਨ੍ਹਾਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ | ਜਾਵੇਗੀ ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਹਨ ਜਿਵੇਂ ਕਿ ਕੇਂਦਰ ਸਰਕਾਰ ਜੋ ਕਣਕ ਤੇ ਝੋਨੇ ਦੀ ਫ਼ਸਲ ਤੇ ਆੜ੍ਹਤ ਦੀ ਬਣਦੀ ਕਮਿਸ਼ਨ ਢਾਈ ਪ੍ਰਤੀਸ਼ਤ ਤੋਂ ਘੱਟ ਕਰ ਦਿੱਤੀ ਗਈ ਹੈ ਅਤੇ ਹੁਣ ਕਣਕ ਤੇ ਝੋਨੇ ਦੀ ਫ਼ਸਲ ਤੇ ਆੜ੍ਹਤ ਦੀ ਬਣਦੀ ਕਮਿਸ਼ਨ ਢਾਈ ਪ੍ਰਤੀਸ਼ਤ ਹੀ ਲਾਗੂ ਕਰਵਾਉਣ ਸਬੰਧੀ ਅਤੇ ਜੋ ਕੇਂਦਰ ਸਰਕਾਰ ਵੱਲੋਂ ਆੜ੍ਹਤੀਆ ਤੇ ਈ. ਪੀ. ਐਫ ਲਾਗੂ ਕੀਤਾ ਜਾ ਰਿਹਾ ਹੈ ਤੇ ਉਸ ਫ਼ੈਸਲੇ ਨੂੰ ਵਾਪਿਸ ਲੈਣ ਸੰਬੰਧੀ ਤੋਂ ਇਲਾਵਾ ਹੋਰ ਵੀ ਬਹੁਤ ਮੰਗਾਂ ਹਨ, ਜਿਨ੍ਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਪ੍ਰਧਾਨ ਰਾਣਾ ਨੇ ਪੰਜਾਬ ਦੇ ਸਮੂਹ ਆੜ੍ਹਤੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਆੜ੍ਹਤੀਏ ਇੱਕ ਮੰਚ ਤੇ ਇਕੱਠੇ ਹੋਣ ਤਾਂ ਜੋ ਆਪਾਂ ਆਪਣੀਆਂ ਸਾਰੀਆਂ ਮੁੱਖ ਮੰਗਾਂ ਨੂੰ ਸਰਕਾਰ ਦੇ ਕੋਲੋਂ ਪੂਰੀਆਂ ਕਰਵਾ ਸਕੀਏ | ਇਸ ਮੌਕੇ ਰਾਜਿੰਦਰ ਕੁਮਾਰ ਅਰੋੜਾ ਜਨਰਲ ਸੈਕਟਰੀ ਪੰਜਾਬ, ਰਣਜੀਤ ਸਿੰਘ ਜਨਰਲ ਸੈਕਟਰੀ ਫਾਈਨਾਂਸ ਪੰਜਾਬ ਖੰਨਾ ਮੰਡੀ, ਸਤਵਿੰਦਰ ਸਿੰਘ ਸੈਣੀ ਸੀਨੀਅਰ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ, ਅਵਿਨਾਸ਼ ਪ੍ਰੀਤ ਜੱਲਾ ਵਾਈਸ ਪ੍ਰਧਾਨ, ਅਵਿਨਾਸ਼ ਸਿੰਗਲਾ ਬਿੱਟੂ, ਸਚਿਨ ਸ਼ਾਹੀ, ਕੁਲਵੰਤ ਅÏਜਲਾ, ਪਰਭੂਰ ਚੰਦ, ਲਵਪ੍ਰੀਤ ਅÏਜਲਾ, ਪਿ੍ਥੀਪਾਲ ਸਿੰਘ ਪ੍ਰਧਾਨ ਭੁਨਰਹੇੜੀ, ਰਾਜਿੰਦਰ ਸਿੰਘ ਗੁਨੀ ਪ੍ਰਧਾਨ ਦੋਰਾਹਾ ਆੜ੍ਹਤੀਆ ਐਸੋਸੀਏਸ਼ਨ, ਮਨਜੀਤ ਸਿੰਘ ਗਿੱਲ ਦੋਰਾਹਾ, ਅਰਵਿੰਦਰ ਪਾਲ ਸਿੰਘ ਵਿੱਕੀ, ਜਗਪਾਲ ਸਿੰਘ, ਆਲਮਦੀਪ ਸਿੰਘ, ਰਮਨ ਖੁੱਲਰ, ਰਿੰਕੂ ਥਾਪਰ, ਦਵਿੰਦਰ ਸਿੰਘ, ਭਜਨ ਲਾਲ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸੁੱਖਵਿੰਦਰ ਸਿੰਘ, ਰਾਜੇਸ਼ ਬਾਂਸਲ, ਸ਼ਸ਼ੀ ਭਾਟੀਆ, ਬਿਨੀ ਅਗਰਵਾਲ, ਸੁਰਿੰਦਰਪਾਲ, ਅਸ਼ੋਕ ਕੁਮਾਰ, ਪੂਰਨ ਚੰਦ, ਮਨੋਜ ਕੁਮਾਰ, ਸੰਜੇ ਮਿੱਤਲ, ਅਮਨਦੀਪ ਸਿੰਘ, ਰਵੀਕਾਂਤ, ਦੀਪਕ ਕੁਮਾਰ, ਜਗਦੀਸ ਚੰਦ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ |