13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

'ਐਮੀਨੈਂਸ ਅੱਪਰਚਿਊਨਿਟੀ ਐਸੋਸੀਏਸ਼ਨ' ਵਲੋਂ ਬੁਲੇ੍ਹਪੁਰ ਸਕੂਲ ਨੂੰ ਪ੍ਰਤੀਯੋਗਿਤਾ ਦੀਆਂ ਕਿਤਾਬਾਂ ਭੇਟ

Ad Position 21
No active advertisement
ਅਜੀਤ ਡੈਸਕ 08-04-2026
ਖੰਨਾ, 7 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਇਕ ਸ਼ਲਾਘਾਯੋਗ ਕਦਮ ਚੁੱਕਦਿਆਂ 'ਐਮੀਨੈਂਸ ਅੱਪਰਚਿਊਨਿਟੀ ਐਸੋਸੀਏਸ਼ਨ' ਨਵੀਂ ਦਿੱਲੀ ਵਲੋਂ ਸਰਕਾਰੀ ਹਾਈ ਸਕੂਲ ਬੁਲੇ੍ਹਪੁਰ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗਤਾ ਦੀਆਂ ਪ੍ਰੀਖਿਆਵਾਂ ਲਈ ਲਾਭਕਾਰੀ ਕਿਤਾਬਾਂ ਭੇਟ ਕੀਤੀਆਂ ਗਈਆਂ | ਇਸ ਉਪਰਾਲੇ ਦਾ ਮੁੱਖ ਉਦੇਸ਼ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵੱਲ ਪ੍ਰੇਰਿਤ ਕਰਨਾ ਹੈ | ਸਕੂਲ ਵਿਚ ਆਯੋਜਿਤ ਇੱਕ ਸਮਾਰੋਹ ਦੌਰਾਨ ਐਸੋਸੀਏਸ਼ਨ ਦੇ ਪ੍ਰੋਗਰਾਮ ਮੁਖੀ ਪ੍ਰਤਿਭਾ ਸਿੰਘ, ਪ੍ਰੋਗਰਾਮ ਸਲਾਹਕਾਰ ਕੁਸ਼ ਠਾਕੁਰ ਅਤੇ ਸੰਪਰਕ ਸੂਤਰ ਨਿਸ਼ਾ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਸੌਂਪੀਆਂ | ਇਨ੍ਹਾਂ ਕਿਤਾਬਾਂ ਵਿੱਚ ਆਮ ਗਿਆਨ, ਗਣਿਤ, ਤਰਕ ਸ਼ਕਤੀ ਅਤੇ ਸਾਇੰਸ ਵਿਸ਼ਿਆਂ ਦੀ ਤਿਆਰੀ ਲਈ ਖ਼ਾਸ ਸਮਗਰੀ ਸ਼ਾਮਲ ਹੈ, ਜੋ ਕਿ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਦੇ ਨਾਲ-ਨਾਲ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ | ਇਸ ਮੌਕੇ ਸਕੂਲ ਦੇ ਮੁਖੀ ਤੇ ਉੱਘੇ ਲੇਖਕ ਰਾਜ ਕੁਮਾਰ ਖੰਨਾ ਨੇ ਇਸ ਉਪਰਾਲੇ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁੱਖੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਦੋਰਾਹਾ ਦੇ ਕਾਲਜ ਵਿਖੇ ਨਵੇਂ ਪ੍ਰਧਾਨ ਨਿਯੁਕਤ
Ad Position 24