ਸਮਰਾਲਾ, 7 ਅਪ੍ਰੈਲ (ਕੁਲਵਿੰਦਰ ਸਿੰਘ)-ਸਮਰਾਲਾ ਇਲਾਕੇ ਵਿਚ ਭਿ੍ਸ਼ਟਾਚਾਰ ਵਿਰੁੱਧ ਲੰਮੇ ਸਮੇਂ ਤੋਂ ਲੜ ਰਹੀ ਸੰਸਥਾ ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਵਲੋਂ ਆਪਣੇ ਦਫ਼ਤਰ 'ਬਾਗ਼ੀ ਭਵਨ' ਵਿਖੇ ਉੱਘੇ ਸੁਤੰਤਰਤਾ ਸੰਗਰਾਮੀ ਅਤੇ ਆਜ਼ਾਦੀ ਘੁਲਾਟੀਏ ਕਾਮਰੇਡ ਜਗਜੀਤ ਸਿੰਘ ਬਾਗ਼ੀ ਯਾਦਗਾਰੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਰਮਜੀਤ ਸਿੰਘ ਕੰਗ ਯੂ. ਐੱਸ. ਏ. ਸਪੁੱਤਰ ਜਗਜੀਤ ਸਿੰਘ ਬਾਗ਼ੀ, ਦਵਿੰਦਰ ਸਿੰਘ ਜਟਾਣਾ ਅਤੇ ਦੀਪ ਦਿਲਬਰ ਨੇ ਦੱਸਿਆ ਕਿ ਸੈਮੀਨਾਰ ਵਿਚ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਅਤੇ ਉੱਘੇ ਚਿੰਤਕ ਹਮੀਰ ਸਿੰਘ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਾਮਲ ਹੋਏ | ਹਮੀਰ ਸਿੰਘ ਨੇ ਪੰਜਾਬ ਦੀ ਅਜੋਕੀ ਰਾਜਨੀਤੀ, ਰਾਜਨੀਤਕ ਪਾਰਟੀਆਂ ਦੀ ਪੰਜਾਬ ਪ੍ਰਤੀ ਦੇਣ ਅਤੇ ਅਰਥਚਾਰਾ ਵਿਸ਼ੇ ਉੱਪਰ ਗੱਲ ਕਰਦਿਆਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਉੱਪਰ ਚਿੰਤਾ ਜ਼ਾਹਿਰ ਕੀਤੀ ਅਤੇ ਹਾਜ਼ਰੀਨ ਦੱਸਿਆ ਕਿ ਪੰਜਾਬ ਸਰਕਾਰ ਗਲ਼ ਗਲ਼ ਤੱਕ ਕਰਜ਼ੇ ਵਿਚ ਡੁੱਬੀ ਹੋਈ ਹੈ | ਅਗਲੇ ਬੁਲਾਰੇ ਜਤਿੰਦਰ ਪੰਨੂ ਨੇ ਈਰਾਨ, ਅਮਰੀਕਾ-ਇਜ਼ਰਾਇਲ ਜੰਗ ਦਾ ਵਿਸ਼ਵ ਵਿਆਪੀ ਪ੍ਰਭਾਵ ਵਿਸ਼ੇ ਉੱਤੇ ਗੱਲ ਕਰਦਿਆਂ ਦੱਸਿਆ ਕਿ ਅਮਰੀਕਾ ਆਪਣੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਲਈ ਪਹਿਲਾਂ ਵੀ ਕਈ ਮੁਲਕਾਂ ਨਾਲ਼ ਬੇਵਜ੍ਹਾ ਜੰਗਾਂ ਲੜ ਚੁੱਕਾ ਹੈ | ਪਰ ਈਰਾਨ ਨਾਲ਼ ਜੰਗ ਛੇੜ ਕੇ ਉਹ ਬੁਰਾ ਫਸ ਗਿਆ ਹੈ, ਜਿਸ ਵਿਚੋਂ ਨਿਕਲਣ ਦਾ ਉਸ ਨੰੂ ਹੁਣ ਰਾਹ ਨਹੀਂ ਲੱਭ ਰਿਹਾ | ਉਨ੍ਹਾਂ ਨੇ ਕਾਮਰੇਡ ਜਗਜੀਤ ਸਿੰਘ ਬਾਗ਼ੀ ਨਾਲ਼ ਬਿਤਾਏ ਸਮੇਂ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਦੀ ਫ਼ਰੰਟ ਬਣਾ ਕੇ ਭਿ੍ਸ਼ਟਾਚਾਰ ਵਿਰੁੱਧ ਲੜਾਈ ਲੜਨ ਦੀ ਸ਼ਲਾਘਾ ਕੀਤੀ | ਇਸ ਸਮਾਗਮ ਦੌਰਾਨ ਫ਼ਰੰਟ ਦੇ ਸਰਪ੍ਰਸਤ ਕਮਾਡੈਂਟ ਰਸ਼ਪਾਲ ਸਿੰਘ ਨੂੰ ਜੀਵਨ ਭਰ ਨਿਭਾਈਆਂ ਸਮਾਜਸੇਵੀ ਗਤੀਵਿਧੀਆਂ ਕਾਰਨ ਬਾਗ਼ੀ ਪਰਿਵਾਰ ਅਤੇ ਫ਼ਰੰਟ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਉਨ੍ਹਾਂ ਦੇ ਨਾਲ਼ ਹੀ ਕਾਮਰੇਡ ਰਮੇਸ਼ ਰਤਨ, ਕਾਮਰੇਡ ਮਹਿਮਾ ਸਿੰਘ ਕੰਗ ਅਤੇ ਕਾਮਰੇਡ ਤਰਲੋਕ ਸਿੰਘ ਕੋਟਾਲਾ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕਾਮਰੇਡ ਰਮੇਸ਼ ਰਤਨ, ਦਵਿੰਦਰ ਸਿੰਘ ਜਟਾਣਾ, ਕਰਮਜੀਤ ਸਿੰਘ ਕੰਗ ਅਤੇ ਕਮਾਡੈਂਟ ਰਸ਼ਪਾਲ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਸਮਾਗਮ ਵਿਚ ਸੁਰਿੰਦਰ ਸ਼ਰਮਾ ਅੰਗਰੀਸ਼, ਸੁਵਿੰਦਰ ਸਿੰਘ, ਇੰਦਰਜੀਤ ਸਿੰਘ ਕੰਗ, ਡਾ. ਪਰਮਿੰਦਰ ਸਿੰਘ ਬੈਨੀਪਾਲ, ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਲੈਕ. ਵਿਜੈ ਕੁਮਾਰ ਸ਼ਰਮਾ, ਮਾ. ਪ੍ਰੇਮ ਨਾਥ, ਰਾਜਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਕਾਮਰੇਡ ਭਜਨ ਸਿੰਘ ਸਮਰਾਲਾ, ਮਾ. ਪੁਖਰਾਜ ਸਿੰਘ, ਮਾ. ਦਲੀਪ ਸਿੰਘ, ਜਸਵੰਤ ਸਿੰਘ ਰੋਪੜ, ਮਾ. ਆਤਮਾ ਸਿੰਘ, ਕਰਨੈਲ ਸਿੰਘ ਕੋਟਾਲਾ, ਰਵਿੰਦਰ ਕੌਰ, ਜਸਪ੍ਰੀਤ ਕੌਰ ਕੁੱਬੇ, ਚੇਅਰਮੈਨ ਸੁਖਵਿੰਦਰ ਗਿੱਲ ਮਾਛੀਵਾੜਾ, ਨੰਬਰਦਾਰ ਹਰਵਿੰਦਰ ਸਿੰਘ ਗਿੱਲ, ਕਾਮਰੇਡ ਦਰਸ਼ਨ, ਸਿਕੰਦਰ ਸਿੰਘ ਬਿਜਲੀ ਬੋਰਡ, ਅਵਤਾਰ ਸਿੰਘ ਉਟਾਲਾਂ, ਕੁਲਵਿੰਦਰ ਨੋਕਵਾਲ, ਕੇਵਲ ਸਿੰਘ ਕੱਦੋਂ, ਰਾਜੇਸ਼ ਵਡੇਰਾ, ਸੁਰਜੀਤ ਵਿਸ਼ਾਦ, ਨੇਤਰ ਮੁੱਤਿਓ, ਪਿ੍ਤਪਾਲ ਸਿੰਘ, ਬਲਬੀਰ ਸਿੰਘ ਬੱਬੀ, ਕਾਮਰੇਡ ਰਣਜੀਤ ਮਾਛੀਵਾੜਾ, ਨਿਰਮਲ ਸਿੰਘ ਹਰਬੰਸਪੁਰਾ, ਪਰਮਜੀਤ ਸਿੰਘ ਕਕਰਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਸੰਦੀਪ ਸਿੰਘ ਰੁਪਾਲੋਂ, ਰਘਵੀਰ ਸਿੰਘ ਸੈਣੀ ਰੋੜ ਮਾਜਰੀ, ਕਰਮ ਸਿੰਘ, ਪਿ੍ਥੀਪਾਲ ਸਿੰਘ ਭਗਵਾਨਪੁਰਾ, ਗੀਤਕਾਰ ਗਮੀ ਸੰਗਤਪੁਰੀਆ, ਪਰਮਜੀਤ ਮਾਛੀਵਾੜਾ, ਨਛੱਤਰ ਸਿੰਘ, ਕੈਪਟਨ ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਭੰਗੂ, ਮਾਲਵਿੰਦਰ ਸਿੰਘ ਗੁਰੋਂ, ਜਗੀਰਾ ਰਾਮ ਕੋਟਾਲਾ, ਦਰਸ਼ਨ ਸਿੰਘ ਗੁਰੋਂ, ਸੰਦੀਪ ਸਮਰਾਲਾ, ਅਮਰਜੀਤ ਸਿੰਘ ਚੰਡੀਗੜ੍ਹ, ਨਾਇਬ ਸਿੰਘ ਜਟਾਣਾ, ਮਾ. ਰਾਜੇਸ਼ ਕੁਮਾਰ, ਭਰਪੂਰ ਸਿੰਘ, ਚਰਨਜੀਤ ਸਿੰਘ ਆਦਿ ਸ਼ਾਮਿਲ ਹੋਏ |