ਮਲੌਦ, 8 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਦੇਸ਼ ਭਗਤ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਵਿਖੇ ਸਕੂਲ ਅਤੇ ਅਯਾਨ ਕਾਲਜ ਆਫ ਨਰਸਿੰਗ ਭੋਗੀਵਾਲ ਦੇ ਚੇਅਰਮੈਨ ਗਾਜੀ ਸੇਖ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੇ ਸੁਭ ਆਰੰਭ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਗਏ | ਸਕੂਲ ਦੇ ਪਿ੍ੰਸੀਪਲ ਰਾਜਵਿੰਦਰ ਕੌਰ ਵੱਲੋਂ ਸਕੂਲ ਦੀ ਨਵੀਂ ਬਣੀ ਮੈਨੇਜਮੈਂਟ ਦੇ ਚੇਅਰਮੈਨ ਗਾਜੀ ਸੇਖ ਨੂੰ ਵਧਾਈ ਦਿੱਤੀ ਅਤੇ ਸਨਮਾਨ ਕੀਤਾ ਗਿਆ | ਚੇਅਰਮੈਨ ਗਾਜੀ ਸੇਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਪ੍ਰਮਾਤਮਾ ਨੇ ਇਸ ਨੇਕ ਕਾਰਜ ਤੇ ਡਿਊਟੀ ਲਗਾਈ ਹੈ, ਜਿਸ ਨੂੰ ਬਹੁਤ ਹੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਸਕੂਲ ਨੂੰ ਬਹੁਤ ਹੀ ਉਚਾਈਆਂ ਤਕ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ | ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਣ ਅਤੇ ਉਨ੍ਹਾਂ ਦੇ ਸਰਬਪੱਖੀ ਗਿਆਨ ਤੇ ਵਿਕਾਸ ਨੂੰ ਮੁੱਖ ਰੱਖਦਿਆਂ ਸਕੂਲ ਮੈਨੇਜਮੈਂਟ ਨਵੇਂ ਪ੍ਰੋਗਰਾਮ ਉਲੀਕੇਗੀ |