08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖੰਨਾ ਪੁਲਿਸ ਨੇ ਅੰਤਰਰਾਜੀ ਲੁੱਟ-ਖੋਹ ਗਰੋਹ ਦਾ ਕੀਤਾ ਪਰਦਾਫਾਸ਼, 4 ਦੋਸ਼ੀ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਖੰਨਾ, 11 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਗਿਰੋਹ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਹੈ | ਪੁਲਿਸ ਨੇ ਦੋਸ਼ੀਆਂ ਕੋਲੋਂ 2 ਚੋਰੀ ਕੀਤੇ ਮੋਟਰਸਾਈਕਲ ਅਤੇ ਇਕ ਸੋਨੇ ਦੀ ਚੇਨ ਬਰਾਮਦ ਕੀਤੀ ਹੈ | ਡੀ. ਐਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਨਾਲ ਸਮਰਾਲਾ ਦੇ ਇੱਕ ਮਾਰਕੀਟ ਵਿੱਚ ਗਈ ਹੋਈ ਸੀ, ਜਿੱਥੇ ਦੋ ਨੌਜਵਾਨਾਂ ਨੇ ਉਸਦੀ ਸੋਨੇ ਦੀ ਚੇਨ ਛੀਣ ਲਈ ਅਤੇ ਫ਼ਰਾਰ ਹੋ ਗਏ | ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਪੁਲਿਸ ਨੇ ਪਹਿਲਾਂ ਦੋਸ਼ੀ ਆਸ਼ੂ ਨੂੰ ਗਿ੍ਫ਼ਤਾਰ ਕੀਤਾ, ਜਦਕਿ ਮੁੱਖ ਦੋਸ਼ੀ ਸ਼ਿਵਾ ਦੀ ਤਲਾਸ਼ ਜਾਰੀ ਸੀ | ਬਾਅਦ ਵਿੱਚ ਸੀ. ਆਈ. ਏ ਸਟਾਫ਼ ਖੰਨਾ ਦੀ ਟੀਮ ਨੇ ਸ਼ਿਵਾ ਨੂੰ ਵੀ ਕਾਬੂ ਕਰ ਲਿਆ | ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਇਸ ਗਿਰੋਹ ਵਿੱਚ ਹੋਰ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਸਾਗਰ, ਜੈ ਰਾਮ ਅਤੇ ਕਾਂਤਾ ਵਜੋਂ ਹੋਈ | ਪੁਲਿਸ ਨੇ ਇਨ੍ਹਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ | ਦੋਸ਼ੀ ਸ਼ਾਮਲੀ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਹਨ ਅਤੇ ਖੰਨਾ ਵਿੱਚ ਕਿਰਾਏ 'ਤੇ ਰਹਿੰਦੇ ਸਨ | ਪੁੱਛਗਿੱਛ ਵਿੱਚ ਦੋਸ਼ੀਆਂ ਨੇ ਦੱਸਿਆ ਕਿ ਉਹ ਚੋਰੀ ਕੀਤੀਆਂ ਮੋਟਰਸਾਈਕਲਾਂ ਦਾ ਇਸਤੇਮਾਲ ਕਰਕੇ ਵਾਰਦਾਤਾਂ ਕਰਦੇ ਸਨ ਅਤੇ ਲੁੱਟਿਆ ਗਿਆ ਸੋਨਾ ਉੱਤਰ ਪ੍ਰਦੇਸ਼ ਦੇ ਸੁਨਿਆਰਾਂ ਨੂੰ ਵੇਚ ਦਿੰਦੇ ਸਨ | ਪੁਲਿਸ ਹੁਣ ਉਸ ਖ਼ਰੀਦਦਾਰ ਦੀ ਤਲਾਸ਼ ਕਰ ਰਹੀ ਹੈ | ਪੁਲਿਸ ਦੇ ਅਨੁਸਾਰ, ਇਹ ਗਿਰੋਹ ਖੰਨਾ, ਮੋਹਾਲੀ, ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਤੋਂ ਇਲਾਵਾ ਹੋਰ ਜ਼ਿਲਿ੍ਹਆਂ ਵਿੱਚ ਵੀ ਸਰਗਰਮ ਸੀ | ਇਨ੍ਹਾਂ ਦੇ ਤਾਰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੱਕ ਫੈਲੇ ਹੋਏ ਸਨ, ਜਿੱਥੇ ਇਹ ਦੋਸ਼ੀ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਕਰਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਲੁੱਕ ਪਲਾਂਟ ਨੂੰ ਲੱਗੀ ਅੱਗ, ਸਮੇਂ ਸਿਰ ਪਾਇਆ ਕਾਬੂ, ਵੱਡੇ ਹਾਦਸੇ ਤੋਂ ਬਚਾਅ ਅਗਲੀ ਖ਼ਬਰ ਕੁਹਾੜਾ ਚੌਕ 'ਚ ਸਵਾਰੀਆਂ ਲਈ ਸਰਕਾਰੀ ਬੱਸਾਂ ਨਾ ਰੁਕਣ ਕਾਰਨ ਮਾਮਲਾ ਗਰਮਾਇਆ
Ad Position 24