ਮਲੌਦ, 11 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਜਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਂਗਰਸ ਪਾਰਟੀ ਦੀ ਮੰਡਲ ਸਿਆੜ ਦੀ ਮੀਟਿੰਗ ਮੰਡਲ ਪ੍ਰਧਾਨ ਪ੍ਰੋ. ਗੁਰਮੁੱਖ ਸਿੰਘ ਗੋਮੀ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਸਿਆੜ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਚੱਲ ਰਹੀ ਵੋਟ ਜਨ ਗਣਨਾ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਬੂਥ ਲੈਵਲ ਅਫ਼ਸਰਾਂ ਨਾਲ ਤਾਲਮੇਲ ਕਰਦਿਆਂ ਵੋਟਾਂ ਦੀਆਂ ਸੁਧਾਈ ਅਤੇ ਨਵੀਆਂ ਵੋਟਾਂ ਬਣਾਉਂਣ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਆਗੂਆਂ ਨੂੰ ਪਾਰਟੀਆ ਦੀਆ ਗਤੀਵਿਧੀਆਂ ਤੇਜ਼ ਕਰਨ ਲਈ ਕਿਹਾ ਤਾਂ ਜੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਚੰਗੀ ਲੀਡ ਮਿਲ ਸਕੇ | ਇਸ ਮੌਕੇ ਬਲਜੀਤ ਸਿੰਘ ਕਿਲਾ ਹਾਂਸ, ਇੰਦਰਜੀਤ ਸਿੰਘ ਕਲਾੜ, ਪਰਮਜੀਤ ਸਿੰਘ ਝੱਮਟ, ਰਣਜੀਤ ਸਿੰਘ, ਜੰਗ ਸਿੰਘ ਸਿਆੜ, ਹਰਬੰਸ ਸਿੰਘ, ਬੁੱਧ ਸਿੰਘ, ਬਲਜੀਤ ਸਿੰਘ ਜੀਰਖ, ਹਰਪ੍ਰੀਤ ਸਿੰਘ ਲਹਿਲ, ਹਰਜਿੰਦਰ ਸਿੰਘ ਧੌਲ ਖੁਰਦ, ਸਰਪੰਚ ਜਸਪਾਲ ਸਿੰਘ, ਵਿੱਕੀ ਜਗੇੜਾ, ਸੋਢੀ ਸਿੰਘ, ਮੋਹਣਾ ਭੀਖੀ, ਪਲਵਿੰਦਰ ਸਿੰਘ ਰੋਸੀਆਣਾ, ਕੇਵਲ ਸਿੰਘ ਕਲਾੜ ਅਤੇ ਮਨਪ੍ਰੀਤ ਸਿੰਘ ਹਾਜ਼ਰ ਹੋਏ |