09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਰਕਾਰ ਆਨਲਾਈਨ ਸਿਸਟਮ ਨਾਲੋਂ ਅਧਿਆਪਕਾਂ ਦੀ ਕਮੀ ਪੂਰੀ ਕਰਨ ਵੱਲ ਧਿਆਨ ਦੇਵੇ-ਬਲਾਕ ਆਗੂ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਕੁਹਾੜਾ, 11 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਬੀ. ਐੈੱਡ. ਅਧਿਆਪਕ ਫ਼ਰੰਟ ਮਾਂਗਟ-2, 3 ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਹਾਜ਼ਰੀ ਵਿਚ ਪਾਰਦਰਸ਼ਤਾ ਲਿਆਉਣ ਲਈ ਐੱਮ ਸਟਾਰ ਈ ਪੰਜਾਬ ਆਨਲਾਈਨ ਹਾਜ਼ਰੀ ਦਾ ਸਿਸਟਮ ਤਾਂ ਸ਼ੁਰੂ ਕਰ ਲਿਆ | ਪਰ ਤਕਨੀਕੀ ਕਾਰਨਾਂ ਕਰ ਕੇ ਬਹੁਤ ਸਾਰੇ ਅਧਿਆਪਕਾਂ ਦੀ ਹਾਜ਼ਰੀ ਅਜੇ ਵੀ ਨਹੀਂ ਲੱਗ ਰਹੀ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਸਕੂਲ ਹਨ, ਜਿਨ੍ਹਾਂ ਵਿਚ ਇੰਟਰਨੈੱਟ ਦੀ ਰੇਂਜ ਨਹੀਂ ਆਉਂਦੀ ਤੇ ਜਦੋਂ ਸਾਰੇ ਅਧਿਆਪਕ ਇੱਕੋ ਸਮੇਂ ਹਾਜ਼ਰੀ ਲਾਉਂਦੇ ਹਨ ਤਾਂ ਰੇਂਜ ਦੀ ਘਾਟ ਕਰ ਕੇ ਅਧਿਆਪਕਾਂ ਦੀ ਹਾਜ਼ਰੀ ਰਹਿ ਜਾਂਦੀ ਹੈ | ਬਹੁਤ ਸਾਰੇ ਅਧਿਆਪਕ ਜੋ ਡੈਪੂਟੇਸ਼ਨ ਤੇ ਹਨ, ਉਨ੍ਹਾਂ ਦੀ ਹਾਜ਼ਰੀ ਕਿਤੇ ਵੀ ਨਹੀਂ ਲੱਗ ਰਹੀ | ਸਰਕਾਰ ਨੇ ਇਹ ਸਿਸਟਮ ਕਾਹਲੀ ਵਿਚ ਸ਼ੁਰੂ ਤਾਂ ਕਰ ਦਿੱਤਾ | ਪਰ ਅਜੇ ਵੀ ਇਸ ਵਿਚ ਬਹੁਤ ਸਾਰੀਆਂ ਖ਼ਾਮੀਆਂ ਹਨ | ਅਧਿਆਪਕ ਇੱਕ ਪਾਸੇ ਆਨਲਾਈਨ ਹਾਜ਼ਰੀ ਲਗਾ ਰਹੇ ਹਨ ਤੇ ਦੂਜੇ ਪਾਸੇ ਰਜਿਸਟਰਾਂ 'ਤੇ ਵੀ ਹਾਜ਼ਰੀ ਲਗਾ ਰਹੇ, ਜਿਸ ਕਾਰਨ ਅਧਿਆਪਕਾਂ ਦਾ ਕੰਮ ਦੁੱਗਣਾ ਹੋ ਗਿਆ | ਮਾਂਗਟ-3 ਬਲਾਕ ਵਿਚ ਬਹੁਤ ਸਾਰੇ ਸਕੂਲ ਅਜਿਹੇ ਹਨ, ਜਿੱਥੇ 200 ਬੱਚਿਆਂ ਨੂੰ ਸਿਰਫ਼ ਇੱਕ ਅਧਿਆਪਕ ਪੜਾ ਰਿਹਾ ਤੇ ਜਿਨ੍ਹਾਂ ਸਕੂਲਾਂ ਵਿਚ ਕੁੱਝ ਅਧਿਆਪਕ ਹਨ, ਉਹ ਹਰ ਰੋਜ਼ ਡੈਪੂਟੇਸ਼ਨ 'ਤੇ ਹੁੰਦੇ ਹਨ | ਹਰ ਰੋਜ਼ ਨਵੀਆਂ ਨਵੀਆਂ ਡਾਕਾ ਆ ਰਹੀਆਂ ਹਨ, ਜਿਸ ਕਾਰਨ ਅਧਿਆਪਕ ਸਿਰਫ਼ ਡਾਟਾ ਅਪਰੇਟਰ ਬਣ ਗਏ ਹਨ | ਪੇਪਰਾਂ ਦੇ ਦਿਨਾਂ ਵਿਚ ਸੈਮੀਨਾਰ ਲੱਗ ਰਹੇ ਹਨ | ਬੀ. ਐੱਲ. ਓ. ਤੇ ਮਰਦਮਸ਼ੁਮਾਰੀ ਵਰਗੇ ਬਹੁਤ ਸਾਰੇ ਗੈਰ ਵਿੱਦਿਅਕ ਕੰਮ ਚੱਲ ਰਹੇ ਹਨ, ਜਿਸ ਕਾਰਨ ਅਧਿਆਪਕ ਦਾ ਧਿਆਨ ਪੜ੍ਹਾਈ ਤੋਂ ਲਗਾਤਾਰ ਹਟਦਾ ਜਾ ਰਿਹਾ | ਅਗਲੇ ਮਹੀਨੇ ਤੋਂ ਮਰਦਮ ਸ਼ੁਮਾਰੀ ਸ਼ੁਰੂ ਹੋ ਰਹੀ ਹੈ, ਜਿਸ ਕਾਰਨ ਇੱਕ ਵਾਰ ਫਿਰ ਸਕੂਲ ਖਾਲੀ ਹੋ ਜਾਣਗੇ | ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਸਿੱਖਿਆ ਵਿਚ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਅਧਿਆਪਕਾਂ ਦੀ ਕਮੀ ਪੂਰੀ ਕਰਨ ਵੱਲ ਧਿਆਨ ਦੇਵੇ ਅਤੇ ਨਾਲ ਹੀ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਐਸ. ਕਾਲਜ ਪੀ. ਯੂ. ਦੇ ਨਤੀਜਿਆਂ 'ਚ ਚਮਕਿਆ ਵਿਦਿਆਰਥਣਾਂ ਨੇ ਚੋਟੀ ਦੇ ਸਥਾਨ ਕੀਤੇ ਹਾਸਿਲ ਅਗਲੀ ਖ਼ਬਰ ਵਿ੍ੰਦਾਵਨ ਹਾਦਸੇ 'ਤੇ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਲੋਂ ਦੁੱਖ ਦਾ ਇਜ਼ਹਾਰ
Ad Position 24