ਪਾਇਲ, 11 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਉੱਤਮ ਸਿੱਖਿਆ ਅਤੇ ਖੇਡ ਸਹੂਲਤਾਂ ਨਾਲ ਮਾਪਿਆਂ ਦੀ ਪਹਿਲੀ ਪਸੰਦ ਬਣੀ ਪਾਇਲ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਯੂ.ਕੇ. ਜੀ. ਦੇ ਵਿਦਿਆਰਥੀਆਂ ਲਈ 'ਗਰੈਜੂਏਸ਼ਨ ਸੈਰਾਮਨੀ' ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਮੈਡਮ ਨਵਨੀਤ ਕੌਰ ਅਤੇ ਬਾਕੀ ਕਮੇਟੀ ਮੈਂਬਰਜ਼ ਦਾ ਸਕੂਲ ਦੇ ਪਿ੍ੰਸੀਪਲ ਵਿਜੇ ਕਪੂਰ ਅਤੇ ਹੈੱਡ ਮਿਸਟਰੈੱਸ ਅੰਸ਼ੂ ਅਹੂਜਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਹਾਰਦਿਕ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਕਿੰਡਰ ਗਾਰਟਨ ਦੀ ਗ੍ਰੈਜੂਏਸ਼ਨ ਸੈਰਾਮਨੀ ਵਿੱਚ ਪਹੁੰਚੇ ਸਤਿਕਾਰਯੋਗ ਮਾਪਿਆਂ ਅਤੇ ਪਤਵੰਤੇ ਸੱਜਣਾਂ ਨੂੰ ਵੀ ਜੀ ਆਇਆ ਆਖਿਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦਾ ਅਸ਼ੀਰਵਾਦ ਲੈਂਦਿਆਂ ਸਬਦ ਗਾਇਨ ਨਾਲ ਕੀਤੀ ਗਈ | ਬੱਚਿਆਂ ਦੁਆਰਾ ਮਹਿਫ਼ਲ ਨੂੰ ਚਾਰ ਚੰਦ ਲਾਉਣ ਆਏ ਮਹਿਮਾਨਾਂ ਦੀ ਸਵਾਗਤ ਵਿੱਚ ਵੈਲਕਮ ਡਾਂਸ (ਭੰਗੜਾ), ਕੋਰੀਓਗ੍ਰਾਫੀ (ਰੇਡੀਓ), ਪੰਜਾਬੀ ਡਾਂਸ ਹੱਸਦੇ ਗਾਉਂਦੇ", ਹਨੇਰਾ ਦੂਰ ਕਰਾਂਗੇ, ਥੈਂਕ ਯੂ ਸੋਂਗ ਵਰਗੀਆਂ ਸੁਰੀਲੀਆਂ ਪੇਸ਼ਕਸ਼ਾਂ, ਰਾਹੀਂ ਸਭ ਦਾ ਮਨ ਮੋਹ ਲਿਆ | ਇਸ ਤੋਂ ਬਾਅਦ ਗਰੁੱਪ-1,2 ,3 ਦੇ ਨੰਨੇ- ਮੁੰਨੇ ਬੱਚੇ ਆਪਣੀ ਪ੍ਰਤਿਭਾ ਅਤੇ ਮਿਹਨਤ ਰਾਹੀਂ ਪ੍ਰੀ ਪ੍ਰਾਇਮਰੀ ਦਾ ਸਫ਼ਰ ਪੂਰਾ ਕਰਕੇ ਪ੍ਰਾਇਮਰੀ ਵਿੱਚ ਦਾਖ਼ਲ ਹੋ ਰਹੇ ਬੱਚਿਆਂ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਦਰਸਾਉਂਦੇ ਵੱਖ-ਵੱਖ ਤਰ੍ਹਾਂ ਦੇ ਖ਼ਿਤਾਬਾਂ ਨਾਲ ਨਿਵਾਜਦਿਆਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਗ੍ਰੇਡ ਵਨ ਦੇ ਵਿਦਿਆਰਥੀਆਂ ਨੇ ਆਪਣੇ ਖ਼ੂਬਸੂਰਤ ਬੋਲਾਂ ਰਾਹੀਂ ਸਕੂਲ ਵਿੱਚ ਬਿਤਾਏ ਪਲਾਂ ਅਤੇ ਸਕੂਲ ਬਾਰੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਵਿਚਾਰਾਂ ਰਾਹੀਂ ਪ੍ਰਗਟ ਕੀਤਾl ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਯਾਦਾਂ ਵੀ ਤਾਜ਼ਾ ਕੀਤੀਆਂ | ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਸਮੂਹਕ ਤਸਵੀਰਾਂ ਖਿਚਵਾਈਆਂ ਗਈਆਂ | ਨਵੇਂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਅਤੇ ਖ਼ੁਸ਼ੀ ਭਰੇ ਓਪਨ ਡਾਂਸ ਨਾਲ ਕੀਤੀ ਗਈ |ਇਹ ਸਮਾਰੋਹ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਯਾਦਗਾਰ ਹੋ ਨਿਬੜਿਆ |