10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੁ. ਸ਼ਹੀਦ ਸਿੰਘਾਂ ਕੁੱਪ ਕਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੱਜ ਅੰਮਿ੍ਤ ਸੰਚਾਰ ਹੋਣਗੇ- ਭਾਈ ਮਨਪ੍ਰੀਤ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਮਲੌਦ, 11 ਅਪੈ੍ਰਲ (ਸਹਾਰਨ ਮਾਜਰਾ)- ਪਿੰਡ ਜੋਗੀਮਾਜਰਾ ਸੜਕ ਸਥਿਤ ਸਿੱਖ ਕੌਮ ਦੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਸਮਰਪਿਤ ਬ੍ਰਹਮ-ਗਿਆਨੀ ਸੰਤ ਬਾਬਾ ਜੰਗ ਸਿੰਘ ਅਤੇ ਵੈਦ ਬਾਬਾ ਰੁਲਦਾ ਸਿੰਘ ਵਲੋਂ ਉੱਦਮ ਤਹਿਤ ਉਸਾਰੇ ਗਏ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਅੱਜ 12 ਅਪ੍ਰੈਲ ਦਿਨ ਐਤਵਾਰ ਨੂੰ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾਣਗੇ | ਇਸੇ ਦਿਨ ਅੰਮਿ੍ਤ ਸੰਚਾਰ ਕਰਵਾਏ ਜਾਣਗੇ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਹਨ | ਜਿਨ੍ਹਾਂ ਦੇ ਅੱਜ 12 ਅਪੈ੍ਰਲ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ | ਉਪਰੰਤ ਅਕਾਲ ਤਖ਼ਤ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਪੰਜ ਪਿਆਰੇ ਸਾਹਿਬਾਨ ਵਲੋਂ ਪੂਰਨ ਮਰਯਾਦਾ ਨਾਲ ਅੰਮਿ੍ਤ ਸੰਚਾਰ ਕਰਵਾਏ ਜਾਣਗੇ | ਸਾਰੇ ਪ੍ਰਾਣੀਆਂ ਨੂੰ ਕਕਾਰ ਮੁਫ਼ਤ ਭੇਟਾ ਵਜੋਂ ਦਿੱਤੇ ਜਾਣਗੇ | ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਨੇ ਅੰਮਿ੍ਤ ਛਕਣ ਵਾਲੇ ਚਾਹਵਾਨ ਪ੍ਰਾਣੀਆਂ ਨੂੰ 12 ਅਪ੍ਰੈਲ ਦਿਨ ਐਤਵਾਰ ਸਵੇਰੇ 10 ਵਜੇ ਕੇਸੀ ਇਸ਼ਨਾਨ ਕਰਕੇ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ ਹੈ | ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ | ਇਸ ਮੌਕੇ ਭਾਈ ਵਿਰਸਾ ਸਿੰਘ, ਸੇਬੂ ਸਿੰਘ, ਮਹੰਤ ਨਰਿੰਦਰ ਸਿੰਘ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਤਹਿਸੀਲਦਾਰ ਵਿਕਾਸਦੀਪ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਪਾਇਲ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੁਲਿਸ ਵਲੋਂ ਸਾਬਤ ਸੂਰਤ ਦਸਤਾਰਧਾਰੀ ਸਿੱਖ ਦਾ ਬਿਨਾਂ ਹੈਲਮਟ ਚਲਾਨ ਕੱਟੇ ਜਾਣ 'ਤੇ ਭੜਕੇ ਭਾਜਪਾ ਆਗੂ ਪਿ੍ਤਪਾਲ ਸਿੰਘ...
Ad Position 24