ਬੀਜਾ, 11 ਅਪ੍ਰੈਲ (ਕਸ਼ਮੀਰਾ ਸਿੰਘ ਬਗਲੀ) ਫੋਕਲ ਪੁਆਇੰਟ ਦਹੇੜੂ ਵਿਖੇ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ, ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਦੁਆਰਾ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ ਵਾਰ ਮਜ਼ਦੂਰ, ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦ ਕੀਤਾ ਜਾਵੇਗਾ | ਇਸ ਮੌਕੇ ਅਵਤਾਰ ਸਿੰਘ ਦਹੇੜੂ ਸੰਗਠਨ ਇੰਚਾਰਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਨੂੰ ਗਿੱਲੀ ਫ਼ਸਲ ਨੂੰ ਨਾ ਵਢਾਉਣ | ਅੱਜ 120 ਕੁਇੰਟਲ ਕਣਕ ਮਾਰਕਫੈੱਡ ਨੇ ਸਰਕਾਰੀ ਰੇਟ ਤੇ ਖਰੀਦੀ | ਇਸ ਮੌਕੇ ਕਮਲਦੀਪ ਸਿੰਘ ਸਕੱਤਰ, ਮੰਡੀ ਸੁਪਰਵਾਈਜਰ ਦੀਪਕ, ਮਾਸਟਰ ਅਵਤਾਰ ਸਿੰਘ, ਸੁਰਜੀਤ ਸਿੰਘ ਸਰਪੰਚ ਮਹਿੰਦੀਪੁਰ,ਹਰਬੰਸ ਸਿੰਘ ਐਂਡ ਸੰਨਜ਼ ਆੜਤੀ ਰਮਨ, ਕਿਸਾਨ ਚਮਕੌਰ ਸਿੰਘ, ਅਮਰਦੀਪ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਪਿਸ਼ੌਰਾ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ, ਦਵਿੰਦਰ ਸਿੰਘ, ਜਸਵੰਤ ਸਿੰਘ ਜੱਸੀ, ਜਸ਼ਨਦੀਪ ਸਿੰਘ, ਲਖਵੀਰ ਸਿੰਘ (ਸਾਰੇ ਹਰਬੰਸਪੁਰਾ ਨਿਵਾਸੀ) ਗੁਰਪ੍ਰੀਤ ਸਿੰਘ ਮੋਹਨਪੁਰ ਆਦਿ ਕਿਸਾਨ ਹਾਜ਼ਰ ਸਨ |