11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਗਰ ਕੌਂਸਲ ਪ੍ਰਧਾਨ ਕੁੰਦਰਾ ਨੇ ਜਿੰਮ ਦਾ ਕੀਤਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਮਾਛੀਵਾੜਾ ਸਾਹਿਬ, 11 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਕੁਹਾੜਾ ਰੋਡ 'ਤੇ ਨਵੀਂ ਬਣੀ ਜਿੰਮ 'ਡਾਇਮੰਡ ਫਿਟਨੈੱਸ' ਦਾ ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਵਲੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕੁੰਦਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਲਈ ਨਵੇਂ ਜਿੰਮ ਖੋਲ੍ਹਣੇ ਬਹੁਤ ਹੀ ਸ਼ਲਾਘਾਯੋਗ ਹਨ | ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਇਨ੍ਹਾਂ ਜਿੰਮਾਂ ਵਿਚ ਆ ਕੇ ਕਸਰਤ ਕਰੇ ਤਾਂ ਜੋ ਖੇਡਾਂ ਦੇ ਖੇਤਰ ਵਿਚ ਉਹ ਮੱਲ੍ਹਾਂ ਮਾਰ ਸਕਣ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ ਨੇ ਕਿਹਾ ਕਿ ਇਸ ਨਵੀਂ ਜਿੰਮ ਵਿਚ ਆਧੁਨਿਕ ਤਕਨੀਕ ਵਾਲੀਆਂ ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਜਿੰਮਾਂ ਵਿਚ ਨੌਜਵਾਨ ਸਵੇਰੇ ਸ਼ਾਮ ਆ ਕੇ ਕਸਰਤ ਕਰਨਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ | ਜਿੰਮ ਦੇ ਮਾਲਕ ਬਲਵਿੰਦਰ ਸਿੰਘ ਪਵਾਤ ਸਕੱਤਰ ਖੇਤੀਬਾੜੀ ਸਭਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਨ੍ਹਾਂ ਦਾ ਮੁੱਖ ਮਕਸਦ ਹੈ | ਇਸ ਮੌਕੇ ਬਲਵਿੰਦਰ ਸਿੰਘ ਪਵਾਤ, ਸਾਬਕਾ ਸਰਪੰਚ ਦਵਿੰਦਰ ਸਿੰਘ ਪਵਾਤ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪਿ੍ਥੀਪੁਰ, ਸੁਖਜਿੰਦਰ ਸਿੰਘ ਪਵਾਤ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਆਪਰੇਟਿਵ ਸੋਸਾਇਟੀ ਜੰਡਿਆਲੀ ਗਿੱਲਾਂ ਦਾ 100 ਸਾਲਾ ਸਮਾਰੋਹ ਮਨਾਇਆ ਅਗਲੀ ਖ਼ਬਰ ਗਰੀਨਵਿਊ ਸਕੂਲ ਬੇਗੋਵਾਲ ਵਿਖੇ ਵਿਦਿਆਰਥੀ ਸਨਮਾਨਿਤ
Ad Position 24