ਸਾਹਨੇਵਾਲ, 12 ਅਪ੍ਰੈਲ (ਹਨੀ ਚਾਠਲੀ)-ਭਾਰਤ ਦੀ ਵਿਸ਼ਵ ਸ਼ਾਂਤੀ ਲਈ ਦਿੱਲੀ ਤੋਂ ਮਾਤਾ ਵੈਸ਼ਨੂੰ ਦੇਵੀ ਦਰਬਾਰ ਤੱਕ ਸ਼ੁਰੂ ਕੀਤੀ ਪੈਦਲ ਯਾਤਰਾ ਦਾ ਅੱਜ ਨੌਵੇਂ ਦਿਨ ਕਸਬਾ ਸਾਹਨੇਵਾਲ ਵਿਖੇ ਪਹੁੰਚਣ ਤੇ ਨਗਰ ਕੌਂਸਲ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਸ਼ਮਸ਼ੇਰ ਸ਼ੇਰੀ ਤੇ ਮਿੰਦੀ ਗੋਗਨਾ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਸਬੰਧੀ ਕੌਂਸਲਰ ਸ਼ੇਰੀ ਨੇ ਦੱਸਿਆ ਕਿ ਸਾਨੂੰ ਅੱਜ ਜਿਵੇਂ ਹੀ ਪਤਾ ਲੱਗਾ ਕਿ ਭਜਨ ਗਾਇਕ ਹਰਬੰਸ ਲਾਲ ਬੰਸੀ ਦੇ ਪੁੱਤਰ ਆਸ਼ੀਸ਼ ਬੰਸੀ ਦੀ ਅਗਵਾਈ ਹੇਠ ਦਿੱਲੀ ਤੋਂ ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ਤੱਕ ਜਾਣ ਲਈ ਸ਼ੁਰੂ ਕੀਤੀ ਗਈ ਪੈਦਲ ਯਾਤਰਾ ਅੱਜ ਸਾਹਨੇਵਾਲ ਵਿਖੇ ਪਹੁੰਚ ਰਹੀ ਹੈ ਤਾਂ ਤੁਰੰਤ ਅਸੀਂ ਆਪਣੇ ਗੋਗਨਾ ਪਰਿਵਾਰ ਵਲੋਂ ਉਨ੍ਹਾਂ ਦਾ ਸਾਹਨੇਵਾਲ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਕੌਂਸਲਰ ਸ਼ੇਰੀ ਨੇ ਕਿਹਾ ਕਿ ਅਸੀਂ ਗੋਗਨਾ ਪਰਿਵਾਰ ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ਅੱਗੇ ਅਰਦਾਸ ਕਰਦੇ ਹਾਂ ਕਿ ਆਸ਼ੀਸ਼ ਬੰਸੀ ਦੀ ਅਗਵਾਈ ਹੇਠ ਜੋ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ, ਉਹ ਸਫਲ ਹੋਵੇ | ਇਸ ਮੌਕੇ ਰਾਜ ਰਾਣੀ, ਮਨਪ੍ਰੀਤ ਵਰਮਾ, ਮੋਨਿਕਾ ਵਰਮਾ, ਸੁਨੇਹਾ ਵਰਮਾ, ਹੈਰੀ ਗੋਗਨਾ, ਮਨੀ ਗੋਗਨਾ, ਕਰਿਸ਼ ਗੋਗਨਾ ਆਦਿ ਹਾਜ਼ਰ ਸਨ |