19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਾਬਰਪੁਰ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ 14 ਨੂੰ ਮਨਾਇਆ ਜਾਵੇਗਾ

Ad Position 21
No active advertisement
ਅਜੀਤ ਡੈਸਕ 13-04-2026
ਮਲੌਦ, 12 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ 14 ਅਪ੍ਰੈਲ ਨੂੰ ਮਾਤਾ ਗੁਰਬਚਨ ਕੌਰ ਕਮਿਊਨਿਟੀ ਸੈਂਟਰ ਬਾਬਰਪੁਰ ਵਿਖੇ ਭਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਬਸਪਾ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਸੀਨੀਅਰ ਆਗੂ ਤੇਜਿੰਦਰ ਸਿੰਘ ਸੰਧੂ, ਹਲਕਾ ਪਾਇਲ ਦੇ ਨਵਨਿਯੁਕਤ ਇੰਚਾਰਜ ਗੁਰਬਚਨਪਾਲ ਸਿੰਘ ਕਟਾਹਰੀ, ਹਲਕਾ ਪਾਇਲ ਦੇ ਪ੍ਰਧਾਨ ਧਰਮਿੰਦਰ ਸਿੰਘ ਬਿਲਾਸਪੁਰ, ਜਿਲ੍ਹਾ ਜਰਨਲ ਸਕੱਤਰ ਸਿੰਦਰ ਸਿੰਘ ਚਾਪੜਾ ਅਤੇ ਜੋਨ ਇੰਚਾਰਜ ਕੁਲਵੰਤ ਸਿੰਘ ਰੋੜੀਆ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਸ਼ਿਰਕਤ ਕਰਕੇ ਬਾਬਾ ਸਾਹਿਬ ਜੀ ਦੇ ਜੀਵਨ, ਸੋਚ, ਬਲੀਦਾਨ, ਸਿੱਖਿਆਵਾਂ ਅਤੇ ਨੀਤੀ ਬਾਰੇ ਚਰਚਾ ਕਰਨਗੇ ਤਾਂ ਜੋ ਨੌਜੁਆਨ ਪੀੜ੍ਹੀ ਨੂੰ ਵੀ ਜਾਣੂ ਕਰਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਸਮਾਗਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਬਾਬਾ ਸਾਹਿਬ ਦੀ ਸੋਚ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ, ਇਸ ਲਈ ਹਲਕਾ ਪਾਇਲ ਦੇ ਸਾਰੇ ਪਿੰਡਾਂ ਤੋਂ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਇਸ ਸਮਾਗਮ ਦਾ ਹਿੱਸਾ ਬਣ ਸਕਦੇ ਹਨ | ਇਸ ਮੌਕੇ ਮਾ. ਦਰਬਾਰਾ ਸਿੰਘ ਉਕਸੀ, ਕੁਲਦੀਪ ਸਿੰਘ ਬੇਰ ਖੁਰਦ, ਸਿਮਰਨਜੀਤ ਸਿੰਘ ਬੇਰ ਕਲਾਂ, ਪ੍ਰਸ਼ੋਤਮ ਸਿੰਘ ਦੁਧਾਲ, ਬਲਜਿੰਦਰ ਸਿੰਘ ਰੋੜੀਆਂ, ਗੁਰਮੇਲ ਸਿੰਘ ਰਾਜਾ, ਗੁਰਨਾਮ ਸਿੰਘ ਸੇਖਾ, ਹਰਦੇਵ ਸਿੰਘ ਉਕਸੀ, ਬਲਜੀਤ ਸਿੰਘ ਰਾਮਗੜ੍ਹ ਸਰਦਾਰਾਂ, ਸੁਰਜੀਤ ਸਿੰਘ ਜੇਡੀਐਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਪੰਜਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਭਾਜਪਾ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ
Ad Position 24