25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਰਕਾਰੀ ਹਾਈ ਸਕੂਲ ਉੱਪਲਾਂ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 14-04-2026
ਕੁਹਾੜਾ, 13 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਨਾਇਬ ਰਸਾਲਦਾਰ ਬਸਤਾ ਸਿੰਘ ਸਰਕਾਰੀ ਹਾਈ ਸਕੂਲ ਉੱਪਲਾਂ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਹੈੱਡ ਮਾਸਟਰ ਨਵਦੀਪ ਸ਼ਰਮਾ ਨੇ ਦੱਸਿਆ ਕਿ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਜਿਸ ਵਿਚ ਕੁਲਵੰਤ ਕੌਰ ਨੇ 93.3 ਫ਼ੀਸਦੀ ਅੰਕ ਲੈ ਕੇ ਪਹਿਲਾ, ਹਰਲੀਨ ਕੌਰ ਨੇ 93.1 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਚਰਨਜੀਤ ਸਿੰਘ ਨੇ 92.6 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਅਭੀਜੋਤ ਕੌਰ ਨੇ 91.3 ਫ਼ੀਸਦੀ, ਅਰਮਾਨਪ੍ਰੀਤ ਕੌਰ 90.8 ਫ਼ੀਸਦੀ, ਕੋਮਲ ਕੁਮਾਰੀ ਨੇ 90.6 ਫ਼ੀਸਦੀ, ਗੁਰਜਿੰਦਰ ਸਿੰਘ ਨੇ 89.5 ਫ਼ੀਸਦੀ, ਹਰਸਿਮਰਨ ਕੌਰ ਨੇ 89.1 ਫ਼ੀਸਦੀ, ਏਕਮਪ੍ਰੀਤ ਸਿੰਘ ਨੇ 86.8 ਫ਼ੀਸਦੀ, ਲਖਵਿੰਦਰ ਸਿੰਘ ਅਤੇ ਅਮਨ ਕੁਮਾਰ ਨੇ 84.1 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇੰਨਾ ਹੀ ਨਹੀਂ ਸਕੂਲ ਦੇ ਬਹੁਤ ਹੀ ਹੋਣਹਾਰ ਵਿਦਿਆਰਥੀ ਚਰਨਜੀਤ ਸਿੰਘ, ਗੁਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਗਣਿਤ ਵਿਸ਼ੇ ਵਿਚ ਪੂਰੇ ਅੰਕ ਪ੍ਰਾਪਤ ਕਰ ਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਇੱਕ ਹੋਰ ਮੁਕਾਮ ਜੋੜ ਦਿੱਤਾ ਅਤੇ ਸਾਰੇ ਹੀ ਵਿਦਿਆਰਥੀ ਪਹਿਲੀ ਡਿਵੀਜ਼ਨ ਵਿਚ ਪਾਸ ਹੋਏ | ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਰਪੰਚ ਜਸਦੀਪ ਸਿੰਘ ਜੱਜ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਅਤੇ ਅਮਰੀਕ ਸਿੰਘ ਉਚੇਚੇ ਤੌਰ 'ਤੇ ਸਕੂਲ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਮੈਡਲ ਭੇਂਟ ਕੀਤੇ ਗਏ | ਪਹੁੰਚੇ ਮਹਿਮਾਨਾਂ ਵਲੋਂ ਸਕੂਲ ਨੂੰ ਮੁਬਾਰਕਬਾਦ ਦਿੰਦਿਆਂ ਹੈੱਡ ਮਾਸਟਰ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਕਿਹਾ ਸਕੂਲ ਦੇ ਨਤੀਜੇ ਹਰ ਸਾਲ ਹੀ ਪਿੰਡ ਦਾ ਨਾਮ ਉੱਚਾ ਕਰ ਰਹੇ ਹਨ | ਇਸ ਉਪਰੰਤ ਨਵਦੀਪ ਸ਼ਰਮਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਨਾਲ ਨਾਲ ਇੱਥੇ ਉਹ ਸਾਰੇ ਅਧਿਆਪਕ ਵੀ ਮੁਬਾਰਕਬਾਦ ਦੇ ਪਾਤਰ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਮੁਕਾਮ ਹਾਸਿਲ ਕੀਤੇ | ਇਸ ਮੌਕੇ ਗੁਲਜਿੰਦਰ ਕੌਰ, ਪ੍ਰਭਜੀਤ ਕੌਰ, ਪਿ੍ਤਪਾਲ ਕੌਰ, ਸਰਬਜੀਤ ਕੌਰ, ਜਸਦੀਪ ਕੌਰ ਅਤੇ ਹਰਦੀਪ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 8ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਅੱਠਵੀਂ ਸ਼ੇ੍ਰਣੀ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24