04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਰਾੜਾ ਸਾਹਿਬ ਵਿਖੇ ਸਰਕਾਰੀ ਟਿਊਬਵੈੱਲ ਲਾਗੇ ਖਾਲੀ ਪਈ ਇਮਾਰਤ ਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੁਲਿਸ ਨੇ ਚਲਾਇਆ ਪੀਲਾ ਪੰਜਾ

Ad Position 21
No active advertisement
ਅਜੀਤ ਡੈਸਕ 17-04-2026
ਰਾੜਾ ਸਾਹਿਬ, 16 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)- ਰਾੜਾ ਸਾਹਿਬ ਵਿਖੇ ਪਿੰਡ ਕਟਾਹਰੀ ਸੜਕ ਤੇ ਸਰਕਾਰੀ ਟਿਊਬਵੈੱਲ ਲਾਗੇ ਇੱਕ ਇਮਾਰਤ (ਕਮਰਾ) ਬਣਿਆ ਹੋਇਆ ਸੀ , ਜਿਸ 'ਤੇ ਅੱਜ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਬ-ਡਵੀਜਨ ਪਾਇਲ ਦੇ ਡੀ. ਐਸ. ਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਅਤੇ ਐਸ. ਐਚ. ਉ ਪਾਇਲ ਪਰਮਿੰਦਰ ਕੁਮਾਰ ਬੇਦੀ ਦੀ ਮੌਜੂਦਗੀ ਵਿੱਚ ਪੁਲਸ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਅਤੇ ਉਸ ਕਮਰੇ ਨੂੰ ਢਹਿ ਢੇਰੀ ਕਰ ਦਿੱਤਾ ਗਿਆ | ਇਸ ਸਮੇਂ ਪਿੰਡ ਕਟਾਹਰੀ ਦੇ ਸਰਪੰਚ ਮਨਦੀਪ ਸਿੰਘ ਪੰਨੂੰ ਸਮੇਤ ਗ੍ਰਾਮ ਪੰਚਾਇਤ ਮੈਂਬਰ ਵੀ ਹਾਜਿਰ ਸਨ | ਡੀ. ਐਸ. ਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਲੇ ਦੁਆਲੇ ਤੋਂ ਪਿੰਡਾਂ ਦੇ ਲੋਕਾਂ ਅਤੇ ਗ੍ਰਾਮ ਪੰਚਾਇਤਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਰਾੜਾ ਸਾਹਿਬ ਲਾਗੇ ਸਰਕਾਰੀ ਟਿਊਬਵੈੱਲ ਲਾਗੇ ਇੱਕ ਖਾਲੀ ਪਈ ਇਮਾਰਤ ਨਸ਼ੇੜੀਆਂ 'ਤੇ ਜੂਏ ਦਾ ਅੱਡਾ ਬਣ ਚੁੱਕੀ ਹੈ , ਜਿੱਥੇ ਦੂਰੋਂ ਦੂਰੋਂ ਨਸ਼ੇੜੀ ਆ ਕੇ ਨਸ਼ਾ ਕਰਦੇ ਹਨ ਉੱਥੇ ਹੀ ਜੂਆ ਵੀ ਖੇਡਦੇ ਹਨ | ਜਿਸ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਨਾਲ ਜੂਝਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਆਰੰਭੀ 'ਯੁੱਧ ਨਸ਼ਿਆਂ ਵਿਰੁੱਧ'ਮੁਹਿੰਮ ਤਹਿਤ ਅੱਜ ਇਸ ਖਾਲੀ ਪਏ ਕਮਰੇ ਨੂੰ ਢਾਹਿਆ ਗਿਆ ਹੈ, ਤਾਂ ਜੋ ਇੱਥੇ ਮੁੜ ਅਜਿਹਾ ਕੰਮ ਨਾ ਹੋਵੇ | ਪਿੰਡ ਕਟਾਹਰੀ ਦੇ ਸਰਪੰਚ ਮਨਦੀਪ ਸਿੰਘ ਪੰਨੂੰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਮਰੇ ਵਿੱਚ ਆਲੇ ਦੁਆਲੇ ਦੇ ਵਿਚੋਂ ਪਿੰਡਾਂ ਵਿਚੋਂ ਆ ਕੇ ਨਸ਼ੇੜੀ ਨਸ਼ੇ ਕਰਦੇ ਸਨ ਅਤੇ ਜੂਆ ਖੇਡਦੇ ਸਨ ਅਤੇ ਅੱਧੀ ਅੱਧੀ ਰਾਤ ਤੱਕ ਇੱਥੇ ਬੈਠੇ ਰਹਿੰਦੇ ਸਨ, ਜਿਸ ਕਾਰਨ ਆਲੇ ਦੁਆਲੇ ਘਰਾਂ ਨੂੰ ਬਾਹਰ ਨਿਕਲਣਾ ਬਹੁਤ ਅÏਖਾ ਸੀ ਅਤੇ ਉਹ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਇੱਥੇ ਕਈ ਵਾਰ ਨਸ਼ੇੜੀਆਂ ਦੀਆਂ ਉਵਰਡੋਜ ਨਾਲ ਮੌਤਾਂ ਵੀ ਹੋ ਚੁੱਕੀਆਂ ਹਨ | ਪੁਲਸ -ਪ੍ਰਸ਼ਾਸਨ ਵੱਲੋਂ ਇਸ ਕਮਰੇ ਨੂੰ ਢਹਿ ਢੇਰੀ ਕਰਕੇ ਬਹੁਤ ਚੰਗਾ ਕੰਮ ਕੀਤਾ ਗਿਆ ਹੈ | ਉਨ੍ਹਾਂ ਗ੍ਰਾਮ ਪੰਚਾਇਤ ਪਿੰਡ ਕਟਾਹਰੀ , ਗ੍ਰਾਮ ਪੰਚਾਇਤ ਪਿੰਡ ਘਣਗਸ ਅਤੇ ਗ੍ਰਾਮ, ਪੰਚਾਇਤ ਪਿੰਡ ਰਾੜਾ ਸਾਹਿਬ ਦੀ ਸਮੁੱਚੀ ਪੰਚਾਇਤ ਵੱਲੋਂ ਪੁਲਸ-ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਇਸ ਮੌਕੇ ਕਮਿੱਕਰ ਸਿੰਘ ਕਾਲਾ, ਹਰਜੰਗ ਸਿੰਘ ਪੰਚ, ਭਿੰਦਰ ਸਿੰਘ ਬਾਬਾ ਪੰਚ, ਹਰੀ ਸਿੰਘ ਪੰਚ, ਜਗਜੀਵਨ ਸਿੰਘ ਪੰਚ, ਸਤਨਾਮ ਸਿੰਘ ਗਾਗੂ, ਹਰਵਿੰਦਰ ਸਿੰਘ ਕਾਕਾ, ਜਰਨੈਲ ਸਿੰਘ ਆਦਿ ਤੋਂ ਇਲਾਵਾ ਪੁਲਸ ਥਾਣਾ ਪਾਇਲ ਦੇ ਮੁਲਾਜਮ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਗਿੱਲ ਵਿਧਾਇਕ ਸੰਗੋਵਾਲ ਵਲੋਂ 'ਆਪ' ਕਨਵੀਨਰ ਕੇਜਰੀਵਾਲ ਨਾਲ ਅਹਿਮ ਮੁਲਾਕਾਤ ਅਗਲੀ ਖ਼ਬਰ ਜਨਗਣਨਾ ਡਿਊਟੀਆਂ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਦਿੱਤਾ ਮੰਗ ਪੱਤਰ
Ad Position 24