ਅਹਿਮਦਗੜ੍ਹ, 26 ਅਪ੍ਰੈਲ (ਰਵਿੰਦਰ ਪੁਰੀ)-ਰੋਟਰੀ ਕਲੱਬ ਡਾਇਨੈਮਿਕ 3090 ਵਲੋਂ ਇਸਲਾਮੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ ਨੂੰ ਵਾਟਰ ਕੂਲਰ ਅਤੇ ਆਰ. ਓ. ਭੇਂਟ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਰੋਟੇਰੀਅਨ ਮੁਨੀਸ਼ ਢੰਡ ਤੇ ਸੈਕਟਰੀ ਰੋਟੇਰੀਅਨ ਸ਼ੈਂਕੀ ਗੋਇਲ ਵਲੋਂ ਦੱਸਿਆ ਗਿਆ ਕਿ ਕਲੱਬ ਵਲੋਂ ਹਮੇਸ਼ਾ ਹੀ ਅਜਿਹੇ ਵਿੱਦਿਅਕ ਅਦਾਰਿਆਂ ਦੀ ਮਦਦ ਕੀਤੀ ਜਾਂਦੀ ਹੈ | ਜਿੱਥੇ ਕਿ ਬਹੁਤ ਹੀ ਗਰੀਬ ਘਰਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ | ਸਕੂਲ ਨੂੰ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਭੇਂਟ ਕਰਦਿਆਂ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਾਡੇ ਇਸ ਉਪਰਾਲੇ ਨਾਲ ਬੱਚੇ ਸਾਫ਼ ਸੁਥਰਾ ਅਤੇ ਠੰਢਾ ਪਾਣੀ ਪੀ ਸਕਣਗੇ | ਉਨ੍ਹਾਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਜੋ ਭਲਾਈ ਦੇ ਵੱਡੇ ਕਾਰਜ ਕੀਤੇ ਜਾ ਰਹੇ ਹਨ, ਇਸੇ ਤਰ੍ਹਾਂ ਹੀ ਭਵਿੱਖ ਵਿੱਚ ਵੀ ਇਹ ਜਾਰੀ ਰਹਿਣਗੇ | ਉਨ੍ਹਾਂ ਸਕੂਲ ਕਮੇਟੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹ ਭਵਿੱਖ ਵਿੱਚ ਸਕੂਲ ਦੀ ਹਰ ਸੰਭਵ ਮਦਦ ਕਰਦੇ ਰਹਿਣਗੇ | ਇਸ ਮੌਕੇ ਸਕੂਲ ਪ੍ਰਧਾਨ ਯਾਕੂਬ ਖਾਂ, ਸੈਕਟਰੀ ਮੁਨੀਰ ਮੁਹੰਮਦ, ਵਾਇਸ ਪ੍ਰਧਾਨ ਮੁਹੰਮਦ ਰਮਜ਼ਾਨ, ਮੈਂਬਰ ਲਿਆਕਤ ਅਲੀ ਅਤੇ ਪੂਰੀ ਕਮੇਟੀ ਵਲੋਂ ਵਾਟਰ ਕੂਲਰ ਦੇਣ ਲਈ ਕਲੱਬ ਦਾ ਧੰਨਵਾਦ ਕਰਦੇ ਹੋਏ ਸਕੂਲ ਵੱਲੋਂ ਕੀਤੇ ਜਾ ਰਹੇ ਸਿੱਖਿਆ ਦੇ ਪ੍ਰਬੰਧਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਕਲੱਬ ਮੈਂਬਰ ਯੋਧਾ ਵਰਮਾ, ਸੰਜੇ ਢੰਡ, ਰਾਜਨ ਥਾਪਰ, ਜਸ਼ਨ ਗੁਪਤਾ, ਐਡਵੋਕੇਟ ਨਰਿੰਦਰ ਗੋਇਲ, ਅਮਨ ਵਰਮਾ, ਨਰਿੰਦਰ ਗੋਗਨਾ, ਵਰੁਨ ਵਰਮਾ ਆਦਿ ਤੋਂ ਇਲਾਵਾ ਭੋਲਾ ਖਾਂ, ਰਹਿਮਦੀਨ ਅਤੇ ਸਕੂਲ ਸਟਾਫ਼ ਹਾਜ਼ਰ ਸੀ |