02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਯੂਨੀਵਰਸਿਟੀ 'ਚੋਂ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀ ਕੋਮਲਪ੍ਰੀਤ ਕੌਰ ਜੱਲਾ ਨੂੰ ਵਿਧਾਇਕ ਗਿਆਸਪੁਰਾ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 28-04-2026
ਪਾਇਲ, 27 ਅਪ੍ਰੈਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਮਾਤਾ ਗੰਗਾ ਕਾਲਜ ਮੰਜੀ ਸਾਹਿਬ ਕੋਟਾਂ ਦੀ ਪੰਜਾਬੀ ਐਮ. ਏ. ਸਮੈਸਟਰ ਦੀ ਵਿਦਿਆਰਥਣ ਨੇ 400 ਵਿਚੋਂ 33 ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿਚੋਂ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਕੋਮਲਪਰੀਤ ਕੌਰ ਦੀ ਇਸ ਪ੍ਰਾਪਤੀ ਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਜੱਲਾ ਵਿਖੇ ਪਹੁੰਚ ਕੇ ਵਿਦਿਆਰਥਣ ਕੋਮਲਪਰੀਤ ਕੌਰ ਪਿਤਾ ਜਸਵੀਰ ਸਿੰਘ ਅਤੇ ਮਾਤਾ ਜਸਵੀਰ ਕੌਰ ਨੂੰ ਵਧਾਈ ਦਿੱਤੀ | ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸਾਡੀਆਂ ਧੀਆਂ ਵੱਲ਼ੋ ਹਰ ਖੇਤਰ ਵਿਚ ਵੱਡੀਆਂ ਮੱਲਾ ਮਾਰੀਆਂ ਜਾ ਰਹੀਆਂ ਹਨ ਤੇ ਅੱਜ ਅੱਜ ਸਾਡੀ ਧੀ ਕੋਮਲਪ੍ਰੀਤ ਕੌਰ ਨੇ ਯੂਨੀਵਰਸਿਟੀ ਵਿਚੋਂ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਨਤੀਜਿਆਂ ਦਾ ਕੱਦ ਮਿਹਨਤ ਦੀ ਖ਼ੁਰਾਕ ਤੇ ਨਿਰਭਰ ਕਰਦਾ ਹੈ ਤੇ ਸਾਡੀ ਧੀ ਦੀ ਮਿਹਨਤ ਹੀ ਰੰਗ ਲਿਆਈ ਹੈ | ਉਨ੍ਹਾਂ ਇਸ ਮੌਕੇ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਹਰ ਮੁਸ਼ਕਿਲ ਸਮੇਂ ਮਦਦ ਕਰਨ ਦਾ ਭਰੋਸਾ ਦਿਵਾਇਆ | ਪਿਤਾ ਜਸਵੀਰ ਕੌਰ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਵਿਚ ਵਿਸ਼ਵਾਸ ਰੱਖਦੀ ਹੈ | ਇਸ ਤੋਂ ਪਹਿਲਾ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਤੋਂ ਗਰੈਜੂਏਸ਼ਨ ਅਤੇ ਦੋਰਾਹਾ ਕਾਲਜ ਆਫ ਐਜੂਕੇਸ਼ਨ ਤੋਂ ਬੈਚਲਰ ਡਿਗਰੀ ਚੰਗੀ ਨੰਬਰ ਲੈ ਕੇ ਪਾਸ ਕਰ ਚੁੱਕੇ ਹਨ | ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਘਰ ਦਾ ਹਰ ਕੰਮ ਕਰਨ ਵਿਚ ਵੀ ਮੱਦਦ ਕਰਦੀ ਹੈ | ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਰੋਜ਼ਾਨਾ 12-12 ਘੰਟੇ ਪੜ੍ਹਨ ਵਿਚ ਵਿਸ਼ਵਾਸ ਰੱਖਦੀ ਹੈ ਜਦੋਂ ਉਹ ਪੜ੍ਹਨ ਤੋਂ ਅਕੇਵਾ ਮਹਿਸੂਸ ਕਰਨ ਲੱਗਦੀ ਹੈ ਤਾਂ ਉਹ ਸੌਖੇ ਵਿਸ਼ੇ ਦੀ ਦੁਹਰਾਈ ਕਰਨੀ ਸ਼ੁਰੂ ਕਰ ਦਿੰਦੀ ਹੈ | ਉਸਦਾ ਕਹਿਣਾ ਹੈ ਕਿ ਮੇਰੀ ਇਸ ਪ੍ਰਾਪਤੀ ਵਿਚ ਮਾਤਾ ਪਿਤਾ ਦੇ ਨਾਲ ਨਾਲ ਅਧਿਆਪਕਾ ਮਨਜੀਤ ਕੌਰ ਅਤੇ ਰੂਪਾ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਵੱਲ਼ੋ ਹਰ ਵਿਸ਼ੇ ਦੇ ਨੋਟਿਸ ਮੁਹੱਈਆ ਕਰਵਾਏ ਗਏ ਹਨ | ਉਨ੍ਹਾਂ ਅੱਗੇ ਦੱਸਿਆ ਕਿ ਉਹ ਨੋਟਿਸਾਂ ਤੋਂ ਅੱਗੇ ਹੋਰ ਸੰਖੇਪ ਕਰਕੇ ਨੋਟਿਸ ਬਣਾ ਲੈਂਦੀ ਹੈ ਜਿਸ ਨਾਲ ਪੇਪਰਾਂ ਵਿਚ ਉਸ ਨੰੂ ਸਾਰੇ ਨੋਟਿਸ ਨਹੀਂ ਪੜ੍ਹਦੀ ਕੇਵਲ ਸੰਖੇਪ ਨੋਟਿਸ ਪੜ੍ਹ ਕੇ ਹੀ ਪੇਪਰ ਦਿੰਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਗੁਰਵਿੰਦਰ ਸਿੰਘ ਖ਼ਾਲਸਾ, ਅਭੈ ਸਿੰਘ ਬੈਂਸ, ਸਰਪੰਚ ਲਛਮਣ ਸਿੰਘ, ਦਰਸਨ ਸਿੰਘ, ਪੰਚ ਜਗਜੀਤ ਸਿੰਘ, ਨਾਜਰ ਸਿੰਘ, ਗੁਰਪਰੀਤ ਸਿੰਘ, ਕਰਨੈਲ ਸਿੰਘ , ਨਾਨਕ ਸਿੰਘ, ਪੰਚ ਗੁਰਵਿੰਦਰ ਸਿੰਘ, ਕਮਲਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਪੀ. ਐਸ. ਐਮ. ਯੂ ਵਲੋਂ 15 ਮਈ ਨੂੰ ਸੰਗਰੂਰ 'ਚ ਰੋਸ ਮਾਰਚ ਕ... ਅਗਲੀ ਖ਼ਬਰ ਸੰਤ ਬਾਬਾ ਬਲਜੀਤ ਸਿੰਘ ਪਾਤੜਾਂ ਵਾਲਿਆਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ
Ad Position 24