ਮਾਛੀਵਾੜਾ ਸਾਹਿਬ, 28 ਅਪ੍ਰੈਲ (ਮਨੋਜ ਕੁਮਾਰ) ਪੂਰੇ ਸੂਬੇ ਦੀਆਂ ਅਨਾਜ ਮੰਡੀਆਂ ਵਾਂਗ ਸਥਾਨਕ ਮੰਡੀ ਵਿੱਚ ਵੀ ਕਣਕ ਦੀ ਫ਼ਸਲ ਦੇ ਅੰਬਾਰ ਲੱਗੇ ਪਏ ਹਨ | ਹਾਲਾਂਕਿ ਆਕੜਿਆ ਅਨੁਸਾਰ ਕਣਕ ਦਾ ਸੀਜ਼ਨ ਫਿਲਹਾਲ ਅੰਤਿਮ ਪੜਾਅ ਵੱਲ ਹੈ ਪਰ ਕੱਟਿਆਂ ਵਿੱਚ ਪੈਕਿੰਗ ਕਣਕ ਦੀ ਲੱਖਾ ਬੋਰੀ ਖੁਲੇ ਅਸਮਾਨ ਹੇਠਾਂ ਆਪਣੀ ਲਿਫ਼ਟਿੰਗ ਦੇ ਇੰਤਜ਼ਾਰ ਵਿੱਚ ਹੈ | ਇਸ ਸਮੱਸਿਆ ਦੇ ਸਮਾਧਾਨ ਲਈ ਐਸ. ਡੀ. ਐਮ ਸਮਰਾਲਾ ਗੁਰਸਿਮਰਨਜੀਤ ਕੌਰ ਨੇ ਮਾਛੀਵਾੜਾ ਅਨਾਜ ਮੰਡੀ ਦਾ ਦੋਰਾ ਕੀਤਾ ਤੇ ਇਸ ਦੋਰਾਨ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਆੜ੍ਹਤੀਆਂ ਨਾਲ ਮੀਟਿੰਗ ਵੀ ਕੀਤੀ, ਜਿੱਥੇ ਆੜ੍ਹਤੀਆਂ ਨੇ ਲਿਫ਼ਟਿੰਗ ਦੀ ਸਮੱਸਿਆ ਦਾ ਜਲਦ ਤੋ ਜਲਦ ਸਮਾਧਾਨ ਕਰਨ ਦੀ ਮੰਗ ਕੀਤੀ | ਐਸ. ਡੀ. ਐਮ ਸਾਹਿਬਾ ਨੇ ਮੌਕੇ ਤੇ ਮੌਜੂਦ ਵੱਖ ਵੱਖ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਅਗਲੇ 48 ਘੰਟਿਆਂ ਵਿੱਚ ਲਿਫ਼ਟਿੰਗ ਨੂੰ ਸੁਚਾਰੂ ਕਰਨ ਦੀ ਗੱਲ ਕਹੀ | ਅਸਲ ਵਿੱਚ ਪਨਸਪ ਏਜੰਸੀ ਕੋਲ ਹੁਣ ਸਟੋਰਜ ਦਾ ਪ੍ਰਬੰਧ ਹੋਣ ਕਰਕੇ ਲਿਫਟਿੰਗ ਦੀ ਇਸ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ ਤੇ ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਅਧਿਕਾਰੀ ਲਖਵੀਰ ਸਿੰਘ ਤੋ ਇਲਾਵਾ ਆੜ੍ਹਤੀਆ ਵਿੱਚ ਤੇਜਿੰਦਰ ਸਿੰਘ ਕੂੰਨਰ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਕਪਿਲ ਆਨੰਦ ਸਮੇਤ ਕਰੀਬ ਇੱਕ ਦਰਜਨ ਹੋਰ ਆੜ੍ਹਤੀ ਤੇ ਮਾਰਕੀਟ ਕਮੇਟੀ ਦੇ ਸਕੱਤਰ ਵੀ ਮੌਜੂਦ ਸਨ |