13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡੀ. ਸੀ. ਲੁਧਿਆਣਾ ਵਲੋਂ ਅਨਾਜ ਮੰਡੀ ਮਾਛੀਵਾੜਾ ਦਾ ਦੌਰਾ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼

Ad Position 21
No active advertisement
ਅਜੀਤ ਡੈਸਕ 29-04-2026
ਮਾਛੀਵਾੜਾ ਸਾਹਿਬ, 28 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਅੱਜ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਮਾਛੀਵਾੜਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਆੜ੍ਹਤੀਆਂ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਗੁਰਨਾਮ ਸਿੰਘ ਨਾਗਰਾ, ਟਹਿਲ ਸਿੰਘ ਅÏਜਲਾ, ਅਰਵਿੰਦਰਪਾਲ ਸਿੰਘ ਵਿੱਕੀ, ਨਿਤਿਨ ਜੈਨ, ਰਾਜੀਵ ਕੌਸ਼ਲ, ਹਰਿੰਦਰਮੋਹਣ ਸਿੰਘ ਕਾਲੜਾ, ਸੁਰਿੰਦਰ ਅਗਰਵਾਲ, ਸ਼ਸ਼ੀ ਭਾਟੀਆ, ਅਮਿਤ ਭਾਟੀਆ, ਰਾਜਵਿੰਦਰ ਸੈਣੀ, ਹਰਵਿੰਦਰ ਸਿੰਘ ਸ਼ੇਰੀਆਂ, ਹੈਪੀ ਬਾਂਸਲ, ਪਿ੍ੰਸ ਮਿੱਠੇਵਾਲ ਨੇ ਉਨ੍ਹਾਂ ਅੱਗੇ ਲਿਫਟਿੰਗ ਦੀ ਢਿੱਲੀ ਰਫ਼ਤਾਰ, ਮੰਡੀਆਂ 'ਚ ਹੋਰ ਰਹੀ ਚੋਰੀ ਅਤੇ ਫਸਲ ਦਾ ਵਜ਼ਨ ਘਟਣ ਬਾਰੇ ਮੁੱਦਾ ਉਠਾਇਆ | ਡਿਪਟੀ ਕਮਿਸ਼ਨਰ ਲੁਧਿਆਣਾ ਨੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਜਿਸ ਸਬੰਧੀ ਮਾਰਕਫੈੱਡ ਦੇ ਬਣ ਰਹੇ ਨਵੇਂ ਗੁਦਾਮ ਵਿਚ 1 ਲੱਖ ਬੋਰੀ ਲਗਾਈ ਜਾਵੇਗੀ | ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਬੇਸ਼ੱਕ ਲੁਧਿਆਣਾ ਜ਼ਿਲ੍ਹਾ ਬੇਸ਼ੱਕ ਲਿਫ਼ਟਿੰਗ ਦੇ ਮਾਮਲੇ ਵਿਚ ਸੂਬੇ 'ਚ ਸਭ ਤੋਂ ਮੋਹਰੀ ਹੈ ਪਰ ਫਿਰ ਵੀ ਕਈ ਮੰਡੀਆਂ ਵਿਚ ਉਨ੍ਹਾਂ ਵਲੋਂ ਦੌਰਾ ਕੀਤਾ ਜਿੱਥੇ ਢੋਆ-ਢੁਆਈ ਦਾ ਕੰਮ ਮੱਧਮ ਰਫ਼ਤਾਰ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਖ਼ੁਰਾਕ ਸਪਲਾਈ ਵਿਭਾਗ ਨਾਲ ਰਾਬਤਾ ਕਾਇਮ ਮੰਡੀਆਂ 'ਚੋਂ ਸਪੈਸ਼ਲਾਂ ਰਾਹੀਂ ਸਿੱਧੀ ਬਾਹਰਲੇ ਸੂਬਿਆਂ ਵਿਚ ਕਣਕ ਭੇਜਣ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆੜ੍ਹਤੀਆਂ ਨੇ ਇਹ ਮੁੱਦਾ ਵੀ ਧਿਆਨ 'ਚ ਲਿਆਂਦਾ ਕਿ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਦੇ ਫੜ੍ਹਾਂ 'ਚੋਂ ਚੋਰ ਦਿਨ-ਰਾਤ ਜਦੋਂ ਵੀ ਮੌਕਾ ਮਿਲਦਾ ਹੈ ਬੋਰੀਆਂ ਚੋਰੀ ਕਰਕੇ ਲੈ ਜਾਂਦੇ ਹਨ ਜਿਸ ਕਾਰਨ ਕਿਸਾਨਾਂ ਤੇ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਮੌਕੇ 'ਤੇ ਮੌਜੂਦ ਡੀ. ਐੱਸ. ਪੀ. ਪਿ੍ਤਪਾਲ ਸਿੰਘ ਨੂੰ ਵੀ ਹਦਾਇਤ ਕੀਤੀ ਗਈ ਕਿ ਮੰਡੀ 'ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਆੜ੍ਹਤੀਆਂ ਵਲੋਂ ਪੁਲਿਸ ਨੂੰ ਸੀ. ਸੀ. ਟੀ.ਵੀ. ਫੁਟੇਜ ਵੀ ਦਿੱਤੀ ਗਈ ਜਿੱਥੇ ਐਕਟਿਵਾ 'ਤੇ 2 ਵਿਅਕਤੀ 1 ਕਣਕ ਦੀ ਬੋਰੀ ਚੋਰੀ ਕਰਕੇ ਲਿਜਾ ਰਹੇ ਹਨ | ਇਸ ਮੌਕੇ ਐੱਸ. ਡੀ. ਐੱਮ. ਗੁਰਸਿਮਰਨਜੀਤ ਕੌਰ, ਤਹਿਸੀਲਦਾਰ ਸੰਦੀਪ ਚੁਘ, ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ, ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ, ਸਕੱਤਰ ਅਰੁਨਿੰਦਰ ਸਿੰਘ ਮਾਂਗਟ, ਇੰਸਪੈਕਟਰ ਯਾਦਵਿੰਦਰ ਸਿੰਘ, ਮੈਨੇਜਰ ਤਰਸਦੀਪ ਸ਼ਰਮਾ, ਹਰਫ਼ੂਲ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਬਿਜ਼ਨੈੱਸ ਪਲਾਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸੜਕ ਹਾਦਸੇ 'ਚ ਔਰਤ ਦੀ ਮੌਤ
Ad Position 24