13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਧਮੋਟ ਵਿਖੇ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਅਗਲੀ ਪੜ੍ਹਾਈ ਦੀ ਚੋਣ ਕਰਨ ਸੰਬੰਧੀ ਕੈਂਪ

Ad Position 21
No active advertisement
ਅਜੀਤ ਡੈਸਕ 29-04-2026
ਪਾਇਲ, 28 ਅਪੈ੍ਰਲ (ਨਿਜ਼ਾਮਪੁਰ/ਰਜਿੰਦਰ ਸਿੰਘ)-ਗੁਰੂ ਰਵਿਦਾਸ ਨੌਜਵਾਨ ਸਭਾ (ਰਜਿ:) ਧਮੋਟ ਅਤੇ ਚੜ੍ਹਦੀ ਕਲਾ ਮੰਚ (ਖੰਨਾ) ਵੱਲੋਂ ਪਿੰਡ ਧਮੋਟ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਅਗਲੀ ਪੜਾਈ ਦੀ ਚੋਣ ਕਰਨ ਸਬੰਧੀ ਇੱਕ ਕੈਂਪ ਲਾਇਆ ਗਿਆ | ਕੈਂਪ ਵਿੱਚ ਪਿੰਡ ਧਮੋਟ ਅਤੇ ਆਸ ਪਾਸ ਦੇ ਪਿੰਡਾਂ ਦੇ ਸਕੂਲੀ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ | ਕੈਂਪ ਦਾ ਪ੍ਰਬੰਧ ਸਵ. ਬਚਨ ਸਿੰਘ ਯਾਦਗਾਰ ਕਮਿਊਨਿਟੀ ਹਾਲ ਧਮੋਟ ਵਿਖੇ ਕੀਤਾ ਗਿਆ | ਕੁਲਵੰਤ ਸਿੰਘ ਗਿੱਲ (ਰਿਟਾਇਰਡ) ਸਹਾਇਕ ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਵੱਲੋਂ ਕੈਂਪ ਵਿੱਚ ਸ਼ਾਮਲ ਹੋਏ ਵਿਦਿਆਰਥੀ ਨੂੰ ਅਪਣੀ ਅਗਲੀ ਪੜਾਈ ਦੀ ਚੋਣ ਕਰਨ ਸਬੰਧੀ ਮਹੱਤਵਪੂਰਨ ਨੁਕਤੇ ਦਿੱਤੇ ਗਏ | ਉਨ੍ਹਾਂ ਵੱਲੋ ਸਾਇੰਸ, ਕਾਮਰਸ, ਆਰਟਸ ਅਤੇ ਹੋਰ ਵਿਸ਼ਿਆਂ ਦੇ ਸਬੰਧ ਵਿੱਚ ਆਏ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ | ਕੈਂਪ ਵਿੱਚ ਸ਼ਾਮਲ ਹੋਏ ਵਿਦਿਆਰਥੀਆ ਕੋਲੋਂ ਉਨ੍ਹਾਂ ਦੀ ਰੁਚੀ ਦੇ ਵਿਸ਼ਿਆਂ ਮੁਤਾਬਿਕ ਇੱਕ ਪ੍ਰੋਫਾਰਮਾ ਵੀ ਭਰਾਇਆ ਗਿਆ | ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹੋਏ | ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਪ੍ਰਧਾਨ ਇੰਜੀਨੀਅਰ ਦਲਜੀਤ ਸਿੰਘ, ਜਨਰਲ ਸਕੱਤਰ ਬਲਵੀਰ ਸਿੰਘ ਧਮੋਟ, ਜਗਦੀਪ ਸਿੰਘ ਧਮੋਟ, ਜਸਵੰਤ ਸਿੰਘ ਕਾਲਾ, ਨਿਰਮਲ ਸਿੰਘ, ਮਨਪ੍ਰੀਤ ਸਿੰਘ ਧਮੋਟ, ਬੇਅੰਤ ਸਿੰਘ ਗਿੱਲ, ਸਿਮਰਨਜੀਤ ਸਿੰਘ ਆਦਿ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਇੰਜੀ. ਅਵਤਾਰ ਸਿੰਘ ਸਿਆੜ੍ਹ ਦੇ ਸੇਵਾ ਮੁਕਤ ਹੋਣ 'ਤੇ ਸਨਮਾਨ ਅਗਲੀ ਖ਼ਬਰ 7 ਰਾਜ ਸਭਾ ਮੈਂਬਰਾਂ ਨੇ 'ਆਪ' ਛੱਡ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੀ ਵੱਡੀ ਗ਼ੱਦਾਰੀ-ਕਾਲੀ/ਦੀਨੂੰ
Ad Position 24