ਦਰਜਨਾਂ ਜਥੇਬੰਦੀਆਂ ਵਲੋਂ 1 ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ <br/>
ਅਜੀਤ ਡੈਸਕ
02-05-2026
ਅਮਰੀਕਾ ਤੇ ਹੋਰ ਸਾਮਰਾਜੀ ਮੁਲਕਾਂ ਨਾਲ ਮੁਕਤ ਵਪਾਰ ਸਮਝੌਤੇ ਕਰਨ ਦਾ ਵਿਰੋਧ
ਬੁਲਾਰਿਆਂ ਨੇ ਸਾਮਰਾਜੀ ਮੁਲਕਾਂ ਦੀ ਦਲਾਲ ਕੇਂਦਰ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਤੇ ਹੋਰ ਸਾਮਰਾਜੀ ਮੁਲਕਾਂ ਨਾਲ ਮੁਕਤ ਵਪਾਰ ਸਮਝੌਤੇ ਕਰਨ, ਕਾਰਪੋਰੇਟ ਘਰਾਣਿਆਂ ਦੀ ਵਹਿਸ਼ੀ ਲੁੱਟ ਨੂੰ ਹੋਰ ਤੇਜ਼ ਕਰਨ ਲਈ 44 ਕਿਰਤ ਕਾਨੂੰਨ ਤੋੜ ਕੇ ਚਾਰ ਲੇਬਰ ਕੋਡ ਲਾਗੂ ਕਰਨ, ਅੱਠ ਘੰਟੇ ਦੀ ਥਾਂ 12 ਘੰਟੇ ਦਿਹਾੜੀ ਦਾ ਸਮਾਂ ਕਰਨ, ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਹੋਏ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ, ਸਰਕਾਰੀ, ਅਰਧ ਸਰਕਾਰੀ ਅਦਾਰਿਆਂ ਤੇ ਕਾਰਪੋਰੇਸ਼ਨਾਂ ਅੰਦਰ ਪੱਕੀ ਭਰਤੀ ਕਰਨ ਦੀ ਥਾਂ ਠੇਕਾ ਭਰਤੀ ਕਰਨ, ਮਨਰੇਗਾ ਦੀ ਥਾਂ ਵੀ. ਬੀ. ਜੀ. ਰਾਮ. ਜੀ. ਕਾਨੂੰਨ ਲਿਆਉਣ, ਬਿਜਲੀ ਬਿੱਲ 2025 ਤੇ ਬੀਜ ਬਿਲ 2025 ਵਰਗੇ ਲੋਕ ਮਾਰੂ ਕਾਨੂੰਨ ਲਿਆਉਣ ਲਈ ਪੱਬਾਂ ਭਾਰ ਹੋਣ ਦੀਆਂ ਸਾਜ਼ਿਸ਼ਾਂ ਜਾਰੀ ਹਨ¢ ਕੇਂਦਰ ਦੀ ਮੋਦੀ ਸਰਕਾਰ ਦੀ ਤਰਜ਼ 'ਤੇ ਭਗਵੰਤ ਮਾਨ ਦੀ ਸਰਕਾਰ ਵਲੋਂ ਲਗਾਤਾਰ ਇਹ ਲੋਕ ਮਾਰੂ ਨੀਤੀਆਂ ਨੂੰ ਪੰਜਾਬ ਦੇ ਅੰਦਰ ਲਾਗੂ ਕੀਤਾ ਜਾ ਰਿਹਾ ਹੈ¢ ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀਆਂ ਹਨ, ਲੋਕਾਂ ਦਾ ਸ਼ੋਸ਼ਣ ਕਰਨ ਦੇ ਲਈ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਨੂੰ ਖੁੱਲ੍ਹਾਂ ਬਖ਼ਸ਼ ਰਹੀਆਂ ਹਨ |
ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਲੋਂ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਲੋਂ ਮਜ਼ਦੂਰ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ¢ ਇਸ ਸਮੇਂ ਵਿਦਿਆਰਥੀਆਂ ਵਲੋਂ ਮਜ਼ਦੂਰਾਂ ਪ੍ਰਤੀ ਸਤਿਕਾਰ ਪ੍ਰਗਟਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ¢ ਜਮਾਤ 7 ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਗਤੀਵਿਧੀ ਵਿੱਚ ਹਿੱਸਾ ਲੈ ਕੇ ਮਿਹਨਤ ਦੀ ਮਹੱਤਤਾ ਦਰਸਾਉਂਦੇ ਸੁੰਦਰ ਪੋਸਟਰ ਤਿਆਰ ਕੀਤੇ¢ ਜਮਾਤ-3 ਦੇ ਵਿਦਿਆਰਥੀਆਂ ਨੇ ਪੇਪਰ ਕਰਾਫ਼ਟ ਗਤੀਵਿਧੀ ਰਾਹੀਂ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ¢ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਹਰ ਕੰਮ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ¢ ਇਸ ਸਮੇਂ ਪਿ੍ੰਸੀਪਲ ਮਨਜੀਤ ਕੌਰ ਸਿੱਧੂ, ਚੇਅਰਪਰਸਨ ਸੁਮਨ ਸੋਫਤਅਤੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਮਜ਼ਦੂਰ ਸਤਿਕਾਰ ਅਤੇ ਪ੍ਰਸ਼ੰਸਾ ਦਾ ਹੱਕਦਾਰ ਹੈ
ਓਰੀਐਂਟ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ
ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਰੋਪੜ ਰੋਡ 'ਤੇ ਸਥਿਤ ਓਰੀਐਂਟ ਇੰਟਰਨੈਸ਼ਨਲ ਸਕੂਲ ਅਤੇ ਸਪੋਰਟਸ ਅਕੈਡਮੀ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ | ਜਿਸ ਵਿਚ ਸਟਾਫ਼ ਮੈਂਬਰ ਹਾਊਸ ਕੀਪਿੰਗ, ਸੁਰੱਖਿਆ ਅਤੇ ਪ੍ਰਸ਼ਾਸਨਿਕ ਕਰਮਚਾਰੀ ਹਾਜ਼ਰ ਸਨ¢ ਸਕੂਲੀ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਗਿਫ਼ਟ ਦਿੱਤੇ, ਗੀਤ ਪੇਸ਼ ਕਰਦਿਆਂ ਕਿਰਤ ਦੀ ਸ਼ਾਨ ਅਤੇ ਸਾਰੇ ਪੇਸ਼ਿਆਂ ਲਈ ਸਤਿਕਾਰ 'ਤੇ ਜ਼ੋਰ ਦਿੰਦੇ ਹੋਏ ਭਾਸ਼ਣ ਦਿੱਤੇ¢ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮਾਜ 'ਚ ਕਾਮਿਆਂ ਦੇ ਅਣਮੁੱਲੇ ਯੋਗਦਾਨ ਬਾਰੇ ਜਾਗਰੂਕ ਕਰਨਾ ਸੀ¢ ਸਕੂਲ ਪਿ੍ੰਸੀਪਲ ਦੀਪਾਲੀ ਨੰਦਾ ਨੇ ਕਿਹਾ ਕਿ ਸਹਾਇਕ ਸਟਾਫ਼ ਸਾਡੀ ਸੰਸਥਾ ਦੇ ਥੰਮ੍ਹ ਹਨ ਅਤੇ ਇਹ ਦਿਨ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਕਦਰ ਕਰਨ ਲਈ ਸਮਰਪਿਤ ਹੈ¢ ਉਨ੍ਹਾਂ ਕਿਹਾ ਕਿ ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਜਿਨ੍ਹਾਂ ਦੀ ਮਿਹਨਤ ਨਾਲ ਹੀ ਸਮਾਜ ਦੀ ਤਰੱਕੀ ਸੰਭਵ ਹੈ¢ ਉਨ੍ਹਾਂ ਕਿਹਾ ਕਿ ਇਹ ਦਿਨ ਸਾਰੇ ਵਿਦਿਆਰਥੀਆਂ ਨੂੰ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਅਤੇ ਹਰ ਕੰਮ ਮਾਣ ਅਤੇ ਸਤਿਕਾਰ ਦਾ ਹੱਕਦਾਰ ਹੁੰਦਾ ਹੈ¢ ਵਿਦਿਆਰਥੀਆਂ ਨੇ ਇਨ੍ਹਾਂ ਦੇ ਯੋਗਦਾਨ ਨੂੰ ਯਾਦ ਰੱਖਣ ਦਾ ਪ੍ਰਣ ਲਿਆ¢ ਸਕੂਲ ਡਾਇਰੈਕਟਰ ਰਜਤ ਸ਼ਰਮਾ ਨੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਲਈ ਧੰਨਵਾਦ ਕੀਤਾ ¢
ਸਹਿਕਾਰੀ ਖੰਡ ਮਿਲ ਬੁੱਢੇਵਾਲ ਵਿਖੇ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਸਹਿਕਾਰੀ ਖੰਡ ਮਿਲ ਬੁੱਢੇਵਾਲ ਵਿਖੇ ਮਈ ਦਿਵਸ ਮੌਕੇ ਵਰਕਰ ਯੂਨੀਅਨ ਵਲੋਂ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ¢ ਇਸ ਦੌਰਾਨ ਮਿਲ ਦੇ ਗੇਟ 'ਤੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਅਹਿਦ ਲਿਆ ਗਿਆ¢ ਇਸ ਸਮਾਗਮ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਕੱਕੜਵਾਲ ਨੇ ਕੀਤੀ¢ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਵਰਕਰਾਂ ਨੂੰ ਇਕੱਠੇ ਰਹਿਣ ਅਤੇ ਆਪਣੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ¢ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਏਕਤਾ ਬਹੁਤ ਜ਼ਰੂਰੀ ਹੈ¢ ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਕੱਕੜਵਾਲ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਮਿਲ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਪਈਆਂ ਜਾਇਜ਼ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਜੋ ਮਜ਼ਦੂਰ ਵਰਗ ਨੂੰ ਰਾਹਤ ਮਿਲ ਸਕੇ¢ਸਮਾਗਮ ਦੌਰਾਨ ਸਾਬਕਾ ਪ੍ਰਧਾਨ ਜਰਨੈਲ ਸਿੰਘ ਲੋਪੋ ਸਮੇਤ ਹੋਰ ਆਗੂਆਂ ਅਤੇ ਵਰਕਰਾਂ ਵਲੋਂ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ¢ ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਰਹੇ ਅਤੇ ਮਜ਼ਦੂਰ ਏਕਤਾ ਦੇ ਨਾਅਰੇ ਲਗਾਏ ਗਏ¢ ਇਸ ਮੌਕੇ ਜਨ. ਸਕੱਤਰ ਸੁਖਬੀਰ ਸਿੰਘ, ਮੀਤ ਪ੍ਰਧਾਨ ਪਰਮਿੰਦਰ ਸਿੰਘ ਗੋਸਲ, ਯੂਨੀਅਨ ਦੇ ਮੈਂਬਰ ਸੁਖਰਾਜ ਸਿੰਘ, ਮਿੱਠਾ ਡਿਪਾਰਟਮੈਂਟ ਤੋਂ ਹਰਦੀਪ ਸਿੰਘ ਰਾਮਪੁਰ, ਬਲਜੀਤ ਸਿੰਘ, ਅਯੋਧਿਆ ਪ੍ਰਸ਼ਾਦ ,ਨਰਿੰਦਰ ਸਿੰਘ ਨਾਗਰਾ, ਬਲਦੇਵ ਸਿੰਘ ਮਜਾਰਾ, ਰਵਿੰਦਰ ਸਿੰਘ ਘੁਲਾਲ, ਸੁਖਦੇਵ ਸਿੰਘ ਸਮਸ਼ਪੁਰ ਹਾਜ਼ਰ ਸਨ¢
ਮਜ਼ਦੂਰ ਦਿਵਸ ਮਨਾਇਆ
ਸਮਰਾਲਾ, (ਕੁਲਵਿੰਦਰ ਸਿੰਘ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਅੱਜ ਸਮਰਾਲਾ ਵਿਖੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਲੇਬਰ ਚੌਕ, ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਪਾਣੀ ਵਾਲੀ ਟੈਂਕੀ ਨਜ਼ਦੀਕ ਅਤੇ ਰਿਕਸ਼ਾ ਆਟੋ ਯੂਨੀਅਨ ਵਲੋਂ ਲੇਬਰ ਚੌਂਕ ਸਮਰਾਲਾ ਵਿਖੇ ਕਾਮਰੇਡ ਭਜਨ ਸਿੰਘ ਦੀ ਰਹਿਨੁਮਾਈ ਹੇਠ ਲਾਲ ਝੰਡਾ ਲਹਿਰਾਇਆ ਗਿਆ ਅਤੇ ਸਾਦੇ ਸਮਾਗਮ ਕਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ¢ ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਿਚ ਕਾਮਰੇਡ ਭਜਨ ਸਿੰਘ, ਕਾਮਰੇਡ ਚੰਦਰ ਸ਼ੇਖਰ ਸੀ. ਏ. ਟੀ. ਯੂ. ਪ੍ਰਧਾਨ ਪੰਜਾਬ ਆਗੂ, ਡਾ. ਹਰਜਿੰਦਰਪਾਲ ਸਿੰਘ ਅਤੇ ਕਸ਼ਮੀਰਾ ਸਿੰਘ ਸ਼ਾਮਲ ਸਨ¢ ਜਿਨ੍ਹਾਂ ਵੱਲੋਂ ਮਈ ਦਿਵਸ ਦੀ ਮਹੱਤਤਾ ਅਤੇ ਮਜ਼ਦੂਰਾਂ ਦੀ ਸ਼ਕਤੀ ਸਬੰਧੀ ਜਾਗਰੂਕ ਕੀਤਾ ਗਿਆ¢ ਇਸ ਮੌਕੇ ਦਿਲਾਵਰ ਸਿੰਘ, ਸਤਵੰਤ ਸਿੰਘ ਸਰਪੰਚ ਢੰਡੇ, ਸ਼ੇਰ ਸਿੰਘ, ਕਾਲਾ ਮਾਣਕੀ, ਸੰਜੂ, ਸੋਨੂੰ, ਮੱਘਰ ਸਿੰਘ, ਸੋਹਣ ਸਿੰਘ, ਬਹਾਦਰ ਸਿੰਘ, ਪਾਲ ਸਿੰਘ, ਕਰਮਜੀਤ ਆਦਿ ਹਾਜ਼ਰ ਸਨ¢
ਸਮਰਾਲਾ ਵਿਖੇ ਵੱਖ-ਵੱਖ ਯੂਨੀਅਨਾਂ ਨੇ ਮਜ਼ਦੂਰ ਦਿਵਸ ਮਨਾਇਆ
ਸਮਰਾਲਾ, (ਕੁਲਵਿੰਦਰ ਸਿੰਘ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਅੱਜ ਸਮਰਾਲਾ ਵਿਖੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਲੇਬਰ ਚੌਕ, ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਪਾਣੀ ਵਾਲੀ ਟੈਂਕੀ ਨਜ਼ਦੀਕ ਅਤੇ ਰਿਕਸ਼ਾ ਆਟੋ ਯੂਨੀਅਨ ਵਲੋਂ ਸਮਰਾਲਾ ਦੇ ਮੇਨ ਚੌਂਕ ਵਿਖੇ ਕਾਮਰੇਡ ਭਜਨ ਸਿੰਘ ਦੀ ਰਹਿਨੁਮਾਈ ਹੇਠ ਲਾਲ ਝੰਡਾ ਲਹਿਰਾਇਆ ਗਿਆ ਅਤੇ ਸਾਦੇ ਸਮਾਗਮ ਕਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ¢ ਇਸ ਮੌਕੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿਚ ਕਾਮਰੇਡ ਭਜਨ ਸਿੰਘ, ਕਾਮਰੇਡ ਚੰਦਰ ਸ਼ੇਖਰ ਸੀ. ਏ. ਟੀ. ਯੂ. ਪ੍ਰਧਾਨ ਪੰਜਾਬ ਆਗੂ, ਡਾ. ਹਰਜਿੰਦਰਪਾਲ ਸਿੰਘ ਸਮਰਾਲਾ ਅਤੇ ਕਸ਼ਮੀਰਾ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ ਮਈ ਦਿਵਸ ਦੀ ਮਹੱਤਤਾ ਅਤੇ ਮਜ਼ਦੂਰਾਂ ਦੀ ਸ਼ਕਤੀ ਸਬੰਧੀ ਜਾਗਰੂਕ ਕੀਤਾ ਗਿਆ¢ ਜਦੋਂ 1886 ਨੂੰ ਸ਼ਿਕਾਗੋ ਵਿਖੇ ਮਜ਼ਦੂਰ ਇਕੱਤਰ ਹੋ ਕੇ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਬੰਦ ਕਰਨ ਅਤੇ ਹੱਕ ਮੰਗ ਰਹੇ ਸਨ ਤਾਂ ਪੁਲਿਸ ਨੇ ਅਚਾਨਕ ਫਾਇਰਿੰਗ ਕਰ ਦਿੱਤੀ ਸੀ, ਜਿਸ ਦੌਰਾਨ 4 ਮਜ਼ਦੂਰ ਅਤੇ ਪੁਲਿਸ ਕਰਮਚਾਰੀ ਮਾਰੇ ਗਏ ਸਨ¢ ਅੱਜ ਦੇ ਸਮੇਂ ਵਿਚ ਵੀ ਮਜ਼ਦੂਰਾਂ ਦੀ ਹਾਲਤ ਕੋਈ ਵਧੀਆ ਨਹੀਂ ਹੈ ਕਿਉਂਕਿ ਸਾਮਰਾਜੀ ਤਾਕਤਾਂ ਅਜੇ ਵੀ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੀਆਂ ਹਨ, ਜਿਸ ਕਾਰਨ ਮਜ਼ਦੂਰ ਅਜੇ ਆਪਣੇ ਹੱਕਾਂ ਲਈ ਜੱਦੋਜਹਿਦ ਕਰ ਰਹੇ ਹਨ¢ ਇਸ ਮੌਕੇ ਦਿਲਾਵਰ ਸਿੰਘ, ਸਤਵੰਤ ਸਿੰਘ ਸਰਪੰਚ ਢੰਡੇ, ਸ਼ੇਰ ਸਿੰਘ, ਕਾਲਾ ਮਾਣਕੀ, ਸੰਜੂ, ਸੋਨੂੰ, ਮੱਘਰ ਸਿੰਘ ਮਜ਼ਦੂਰ ਯੂਨੀਅਨ, ਸੋਹਣ ਸਿੰਘ, ਬਹਾਦਰ ਸਿੰਘ, ਪਾਲ ਸਿੰਘ, ਕਰਮਜੀਤ ਆਦਿ ਤੋਂ ਇਲਾਵਾ ਮਜ਼ਦੂਰ, ਆਟੋ ਚਾਲਕ ਅਤੇ ਸਫ਼ਾਈ ਕਰਮਚਾਰੀ ਹਾਜ਼ਰ ਸਨ¢
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਅਵਾਮੀ ਰੰਗ ਮੰਚ ਪਲਸ ਮੰਚ ਸਿਹੌੜਾ ਤੇ ਮਨਰੇਗਾ ਮਜ਼ਦੂਰ ਕਾਮਿਆਂ ਵਲੋਂ ਅੱਜ ਪਹਿਲੀ ਮਈ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ¢ ਸ਼ੁਰੂਆਤ ਵਿਚ ਕੁਲਵੰਤ ਸਿੰਘ ਕਾਂਤੀ ਵਲੋਂ ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਹੈ ਗੀਤ ਪੇਸ਼ ਕੀਤਾ ਗਿਆ ਤੇ ਅਸਮਾਨੀ ਗੂੰਜਦੇ ਨਾਅਰੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਵੋ ਨਾਲ ਸ਼ਰਧਾਂਜਲੀ ਅਰਪਿਤ ਕੀਤੀ ਗਈ¢ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਵਾਮੀ ਰੰਗਮੰਚ ਦੇ ਆਗੂ ਪਾਵੇਲ ਸਿਹੌੜਾ ਨੇ ਪਹਿਲੀ ਮਈ ਦੇ ਸ਼ਹੀਦਾਂ ਦੇ ਸ਼ਾਨਾਮੱਤੇ ਇਤਿਹਾਸ 'ਤੇ ਗੱਲ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੀਤੀਆਂ ਕੁਰਬਾਨੀਆਂ ਸਦਕੇ ਜਿਹੜੇ ਹੱਕ ਮਜ਼ਦੂਰਾਂ ਨੂੰ ਮਿਲੇ ਹੋਏ ਸੀ ਅੱਜ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੇਬਰ ਕੋਡ ਬਣਾ ਕੇ ਅਤੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਲੇਬਰ ਕੋਡ ਕਾਨੂੰਨ ਲਾਗੂ ਕਰ ਕੇ ਇੱਥੋਂ ਦੀ ਕਿਰਤੀ ਜਮਾਤ ਨਾਲ ਧੋਖਾ ਕੀਤਾ ਹੈ¢ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਲੇਬਰ ਕੋਡ ਕਾਨੂੰਨ ਰੱਦ ਕਰੇ¢ ਇਸ ਮੌਕੇ ਰਾਮ ਪਿਆਰਾ ਸਿੰਘ, ਹਰਜੋਤ ਸਿੰਘ, ਜਸਕੀਰਤ ਸਿਹੌੜਾ, ਹਰਜਿੰਦਰ ਕੌਰ, ਬਲਜਿੰਦਰ ਕੌਰ, ਕਿਰਨਜੀਤ ਕੌਰ, ਹਰਬੰਸ ਕੌਰ ਆਦਿ ਹੋਰ ਲੋਕ ਸ਼ਾਮਿਲ ਸਨ¢
ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ
ਅਹਿਮਦਗੜ੍ਹ, (ਰਵਿੰਦਰ ਪੁਰੀ)-ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਪਨਗ੍ਰੇਨ ਦੇ ਗੋਦਾਮ 'ਚ ਮਜ਼ਦੂਰ, ਮੁਲਾਜ਼ਮ, ਨੌਜਵਾਨ, ਕਿਸਾਨ ਤਾਲਮੇਲ ਕਮੇਟੀ ਦੇ ਸੱਦੇ ਤੇ ਇੱਕ ਰੋਹ ਭਰਪੂਰ ਰੈਲੀ ਅਤੇ ਸ਼ਿਕਾਗੋ ਦੇ ਅਮਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ¢ ਜਿਨ੍ਹਾਂ ਨੇ ਦੇਸ਼ ਅੰਦਰ ਕੰਮ ਕਰਦੀਆਂ ਜਥੇਬੰਦੀਆਂ ਨੂੰ 8 ਘੰਟੇ ਕੰਮ ਦੀ ਡਿਊਟੀ ਅਤੇ ਹੋਰ ਮੰਗਾਂ ਨੂੰ ਆਪਣੀਆਂ ਸ਼ਹੀਦੀਆਂ ਦੇ ਕੇ ਲਾਗੂ ਕਰਵਾਇਆ¢ ਸਾਰੇ ਸ਼ਿਕਾਗੋ ਦ ਸ਼ਹੀਦਾਂ ਨੂੰ ਯਾਦ ਕੀਤਾ ਗਿਆ¢ ਪਹਿਲਾਂ ਸਾਰੀਆਂ ਜਥੇਬੰਦੀਆਂ ਨੇ ਆਪਣੇ ਆਪਣੇ ਅਦਾਰਿਆਂ ਵਿੱਚ ਝੰਡੇ ਨੂੰ ਲਹਿਰਾਇਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ¢ ਉਨ੍ਹਾਂ ਸ਼ਹੀਦਾਂ ਤੇ ਚੱਲਣ ਦਾ ਪ੍ਰਣ ਲਿਆ¢ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਿ੍ਤਪਾਲ ਸਿੰਘ ਪ੍ਰਧਾਨ ਟੀ.ਐਸ.ਯੂ, ਗੁਰਦੇਵ ਰਾਜ ਭੁੰਬਲਾ, ਕੈਪਟਨ ਬੂਟਾ ਸਿੰਘ ਡਾ. ਬੀ.ਆਰ ਅੰਬੇਡਕਰ ਸੋਸਾਇਟੀ, ਜਤਿੰਦਰ ਭੋਲਾ ਨੌਜਵਾਨ ਸਭਾ, ਨਿਰਭੈ ਸਿੰਘ ਏਟਕ ਪੇਪਰ ਮਿੱਲ, ਕੁਲਵਿੰਦਰ ਸਿੰਘ ਇੰਪਲਾਈਜ਼ ਫੈਡਰੇਸ਼ਨ, ਬਲਦੇਵ ਸਿੰਘ ਲਤਾਲਾ ਕੁਲ ਹਿੰਦ ਕਿਸਾਨ ਸਭਾ, ਚਮਕੌਰ ਸਿੰਘ, ਆਸ਼ੂ ਕੁਮਾਰ ਟੀ.ਐੱਸ.ਯੂ ਸਕੱਤਰ, ਮਨਜੀਤ ਸਿੰਘ ਕੈਸ਼ੀਅਰ ਤਾਲਮੇਲ ਕਮੇਟੀ, ਸਟੇਜ ਸੈਕਟਰੀ ਜੋਗਿੰਦਰ ਸਿੰਘ ਕਾਲਾ ਅਤੇ ਕਨਵੀਨਰ ਸੁਖਚਰਨਜੀਤ ਸ਼ਰਮਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਹੁੰਚੇ ਸਾਰੇ ਜਥੇਬੰਦੀਆਂ ਦੇ ਸਾਥੀਆਂ ਦਾ ਧੰਨਵਾਦ ਕੀਤਾ¢