24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੁਨਹਿਰੇ ਭਵਿੱਖ ਦੀ ਭਾਲ 'ਚ ਅਰਮਾਨੀਆਂ ਗਈ ਪਿੰਡ ਖੇੜਾ ਦੀ ਜੰਮਪਲ ਲੜਕੀ ਦੀ ਸੰਖੇਪ ਬਿਮਾਰੀ ਨਾਲ ਮੌਤ

Ad Position 21
No active advertisement
ਮਿ੍ਤਕ ਸੁਖਪ੍ਰੀਤ ਕੌਰ ਖੇੜਾ ਦੀ ਫਾਈਲ ਫ਼ੋਟੋ <br/> 02-05-2026
ਡੇਹਲੋਂ, 1 ਮਈ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਨੇੜਲੇ ਪਿੰਡ ਖੇੜਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇਕ ਮਜ਼ਦੂਰ ਪਰਿਵਾਰ ਦੀ ਹੋਣਹਾਰ ਲੜਕੀ ਦੀ ਅਰਮਾਨੀਆਂ ਦੇਸ਼ ਦੇ ਜ਼ੇਰੇਵਾਨ ਸ਼ਹਿਰ ਅੰਦਰ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ¢ ਜਾਣਕਾਰੀ ਅਨੁਸਾਰ ਪਿੰਡ ਖੇੜਾ ਦੀ ਜੰਮਪਲ ਸੁਖਪ੍ਰੀਤ ਕੌਰ (23 ਸਾਲ) ਪੁੱਤਰੀ ਸੁਖਵਿੰਦਰ ਸਿੰਘ 3 ਜਨਵਰੀ 2026 ਨੂੰ ਸੁਨਹਿਰੇ ਭਵਿੱਖ ਦੀ ਭਾਲ ਵਿਚ ਅਰਮਾਨੀਆਂ ਦੇ ਸ਼ਹਿਰ ਜ਼ੇਰੇਵਾਨ ਵਿਖੇ ਗਈ ਸੀ¢ ਪਰਿਵਾਰਕ ਮੈਂਬਰਾਂ ਅਨੁਸਾਰ ਸੁਖਪ੍ਰੀਤ ਕੌਰ ਇਕ ਸੈਲੂਨ ਅੰਦਰ ਕੰਮ ਕਰਨ ਗਈ, ਜਿਸ ਨੂੰ ਪੰਜਾਬ 'ਚੋਂ ਨਾਲ ਲੈ ਕੇ ਜਾਣ ਵਾਲੇ ਲੋਕਾਂ ਵਲੋਂ ਪਹਿਲਾਂ ਦੋ ਮਹੀਨੇ ਲਈ ਇਕ ਰੈਸਟੋਰੈਂਟ ਅੰਦਰ ਕੰਮ ਕਰਨ ਦੀ ਸਲਾਹ ਦਿੱਤੀ ਅਤੇ ਬਾਅਦ ਵਿੱਚ ਸੈਲੂਨ ਅੰਦਰ ਕੰਮ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ¢ ਖੇੜਾ ਪੁੱਜੇ ਸੁਖਪ੍ਰੀਤ ਕੌਰ ਦੇ ਮਾਸੜ ਕਰਮਜੀਤ ਸਿੰਘ ਮਾਛੀਵਾੜਾ ਨੇ ਦੱਸਿਆਂ ਕਿ 10 ਅਪ੍ਰੈਲ ਨੂੰ ਲੜਕੀ ਨੂੰ ਖੂਨ ਦੀ ਇਨਫੈਕਸ਼ਨ ਹੋ ਗਈ, ਜਿਸ ਕਾਰਨ ਅਰਮਾਨੀਆਂ ਅੰਦਰ ਠੋਸ ਇਲਾਜ ਨਾ ਹੋਣ ਕਾਰਨ ਮਾਪਿਆਂ ਨੇ 70 ਹਜ਼ਾਰ ਰੁਪਏ ਹੋਰ ਖ਼ਰਚ ਕੇ 25 ਅਪ੍ਰੈਲ ਨੂੰ ਪੰਜਾਬ ਲਿਆਉਣ ਲਈ ਉਸ ਦੀ ਟਿਕਟ ਵੀ ਬੁੱਕ ਕਰਵਾ ਦਿੱਤੀ ਸੀ ਅਤੇ ਜਿਉਂ ਹੀ ਉਹ ਏਅਰਪੋਰਟ ਲਈ ਟੈਕਸੀ ਵਿਚ ਬੈਠਣ ਲੱਗੀ ਤਾਂ ਕਮਜ਼ੋਰੀ ਨਾਲ ਡਿਗ ਗਈ ਤੇ 27 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ¢ ਮਿ੍ਤਕ ਲੜਕੀ ਦੋ ਭੈਣਾਂ ਅਤੇ ਇਕ ਭਰਾ 'ਚੋਂ ਸਭ ਤੋਂ ਵੱਡੀ ਸੀ ¢ ਮਿ੍ਤਕ ਲੜਕੀ ਸੁਖਪ੍ਰੀਤ ਕੌਰ ਦਾ ਪਿਤਾ ਮਜ਼ਦੂਰੀ ਕਰ ਕੇ ਪਰਿਵਾਰ ਪਾਲ ਰਿਹਾ ਹੈ, ਉਸ ਨੇ 4 ਲੱਖ ਤੋਂ ਵੱਧ ਰੁਪਏ ਇਕੱਠੇ ਕਰ ਕੇ ਸੁਨਹਿਰੇ ਭਵਿੱਖ ਦੀ ਆਸ ਲਈ ਆਪਣੀ ਲੜਕੀ ਨੂੰ ਅਰਮਾਨੀਆਂ ਭੇਜਿਆ ਸੀ, ਪਰ ਸੰਖੇਪ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ¢ ਪਰਿਵਾਰਕ ਮੈਂਬਰਾਂ 'ਚ ਭਾਰੀ ਸੋਗ ਦੀ ਲਹਿਰਾ ਪਾਈ ਜਾ ਰਹੀ ਹੈ, ਉਨ੍ਹਾਂ ਅਨੁਸਾਰ ਇਕ ਸਮਾਜਸੇਵੀ ਸੰਸਥਾ ਵਲੋਂ ਮਿ੍ਤਕ ਲੜਕੀ ਦੀ ਲਾਸ਼ ਪੰਜਾਬ ਲਿਆਉਣ ਦਾ ਭਰੋਸਾ ਦਿੱਤਾ ਹੈ¢
Ad Position 22
No active advertisement
ਪਿਛਲੀ ਖ਼ਬਰ ਡਾਂਸ ਦੇ ਰੰਗਾਂ ਨਾਲ ਰੰਗਿਆ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਅਗਲੀ ਖ਼ਬਰ ਸਵੈ-ਗਣਨਾ ਪੋਰਟਲ ਦਾ ਮੰਤਰੀ ਮੁੰਡੀਆਂ ਵਲੋਂ ਉਦਘਾਟਨ
Ad Position 24