ਸਮਰਾਲਾ, 4 ਮਈ (ਗੋਪਾਲ ਸੋਫਤ)-ਸਥਾਨਕ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਲਈ ਸਕੂਲ ਵਲੋਂ ਮੁਹਾਲੀ-ਚੰਡੀਗੜ੍ਹ ਦਾ ਇਕ ਦਿਨ ਦਾ ਰੋਮਾਂਚਕ ਟਰਿੱਪ ਦਾ ਪ੍ਰਬੰਧ ਕੀਤਾ | ਟਰਿੱਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰੋਜ਼ਾਨਾ ਦੀ ਵਿਅਸਤ ਜੀਵਨ ਸ਼ੈਲੀ ਤੋਂ ਕੁੱਝ ਸਮਾਂ ਬਾਹਰ ਕੱਢ ਕੇ ਮਨੋਰੰਜਨ ਤੇ ਤਾਜ਼ਗੀ ਪ੍ਰਦਾਨ ਕਰਨਾ ਸੀ | ਇਸ ਦੌਰੇ ਦੀ ਅਗਵਾਈ ਸਕੂਲ ਪਿ੍ੰਸੀਪਲ ਡਾ. ਪੂਨਮ ਸ਼ਰਮਾ ਦੇ ਨਿਰਦੇਸ਼ਾਂ ਹੇਠ ਕੀਤੀ ਗਈ | ਅਧਿਆਪਕ ਸਕੂਲ ਕੈਂਪਸ 'ਚ ਇਕੱਠੇ ਹੋਏ ਅਤੇ ਮੁਹਾਲੀ-ਚੰਡੀਗੜ੍ਹ ਲਈ ਰਵਾਨਾ ਹੋਏ | ਰਸਤੇ 'ਚ ਅਧਿਆਪਕਾਂ ਨੇ ਗਾਣੇ ਗਾ ਕੇ ਖੂਬ ਆਨੰਦ ਮਾਣਿਆ | ਮੁਹਾਲੀ ਪਹੁੰਚਣ ਉਪਰੰਤ ਉਨ੍ਹਾਂ ਨੇ ਸੀ. ਪੀ. 67 ਮਾਲ ਵਿਚ ਗਏ | ਦੁਪਹਿਰ ਦੇ ਸਮੇਂ ਸਭ ਨੇ ਇਕੱਠਿਆਂ ਬੈਠ ਕੇ ਭੋਜਨ ਕਰਦਿਆਂ ਗੱਲਬਾਤ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ | ਇਸ ਟਰਿੱਪ ਨੇ ਅਧਿਆਪਕਾਂ ਨੂੰ ਨਵੀਂ ਤਾਜ਼ਗੀ ਤੇ ਉਤਸ਼ਾਹ ਨਾਲ ਭਰ ਦਿੱਤਾ | ਸਕੂਲ ਪ੍ਰਬੰਧਕਾਂ ਵਲੋਂ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ |