02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਫ਼ਿਲਮ ਹੀਰੋਇਨ ਤੱਬੂ ਨੇ ਖੰਨਾ ਦੇ ਗਗਨਦੀਪ ਸਿੰਘ ਲਹਿਰੀ ਨੂੰ ਨੈਸ਼ਨਲ ਅਚੀਵਰਜ਼ ਐਵਾਰਡ ਨਾਲ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 05-05-2026
ਖੰਨਾ, 4 ਮਈ (ਹਰਜਿੰਦਰ ਸਿੰਘ ਲਾਲ)-ਨੈਸ਼ਨਲ ਅਚੀਵਰਜ਼ ਐਵਾਰਡ 2026 'ਚ ਪੂਰੇ ਭਾਰਤ ਵਿਚੋਂ ਵੱਖ-ਵੱਖ ਖੇਤਰਾਂ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲਿਆਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਜਿਸ 'ਚ ਖੰਨਾ ਦੇ ਪ੍ਰਸਿੱਧ ਸਮਾਜ ਸੇਵੀ ਤੇ ਵਪਾਰੀ ਡਾ. ਗਗਨਦੀਪ ਸਿੰਘ ਲਹਿਰੀ ਨੇ ਜਿਥੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ, ਉੱਥੇ ਨਾਲ ਹੀ ਡਾ. ਗਗਨਦੀਪ ਸਿੰਘ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤ | ਇਸ ਮੌਕੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਗੁਜਰਾਤ, ਆਸਾਮ ਤੋਂ ਐਵਾਰਡੀ ਸਨਮਾਨਿਤ ਕੀਤੇ ਗਏ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਤੱਬੂ ਨੇ ਸ਼ਿਰਕਤ ਕੀਤੀ ਤੇ ਐਵਾਰਡ ਵੰਡੇ | ਇਸ ਤੋਂ ਪਹਿਲਾਂ ਡਾ. ਗਗਨਦੀਪ ਸਿੰਘ ਜੋ ਰਾਇਲ ਵੈਂਚਰਜ਼ ਗਰੁੱਪ ਦੇ ਚੇਅਰਮੈਨ ਹਨ ਨੂੰ 3 ਵਾਰ ਮਿਲੇਨੀਅਮ ਬਰੀਲੀਐਂਸ ਐਵਾਰਡ, 3 ਵਾਰ ਆਈ. ਐੱਫ. ਏ. ਐਵਾਰਡ, ਗਲੋਬਲ ਪ੍ਰੈਸਟੀਜ਼ ਐਵਾਰਡ (ਦੁਬਈ), ਏਸ਼ੀਅਨ ਐਕਸੀਲੈਂਸ ਐਵਾਰਡ, ਜੀ ਬਿਜ਼ਨੈੱਸ ਐਵਾਰਡ, ਸੋਸ਼ਲ ਐਕਟੀਵਿਸਟ (ਯੂਨਾਈਟਿਡ ਸਿੱਖਸ) ਆਦਿ ਸਨਮਾਨ ਪਹਿਲਾਂ ਹੀ ਮਿਲ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਸਾਹਨੇਵਾਲ 'ਚ ਮੋਦੀ ਸਰਕਾਰ ਦੇ ਖ਼ਿਲਾਫ਼ ਕਰਾਂਗੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ-ਕਾਲੀ/ਦੀਨੂੰ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਵਿਖੇ ਕਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ
Ad Position 24